ਬਿਜ਼ਨਸ ਡੈਸਕ : ਦੁਨੀਆ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਬਿਟਕੁਆਇਨ ਵਿਚ ਵੀਰਵਾਰ ਨੂੰ 10 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਜਿਸ ਕਾਰਨ ਇਸ ਦੀ ਕੀਮਤ 57,000 ਡਾਲਰ ਤੋਂ ਘਟ ਕੇ 51,000 ਡਾਲਰ ਰਹਿ ਗਈ। ਬਿਟਕੁਆਇਨ ਵਿਚ ਗਿਰਾਵਟ ਇਲੈਕਟ੍ਰਿਕ ਕਾਰਾਂ ਬਣਾਉਣ ਵਾਲੇ ਟੇਸਲਾ ਕੰਪਨੀ ਦੇ ਸੰਸਥਾਪਕ ਐਲਨ ਮਸਕ ਵਲੋਂ ਕੀਤੇ ਗਏ ਇਕ ਟਵੀਟ ਤੋਂ ਬਾਅਦ ਆਈ ਹੈ, ਜਿਸ ਨੇ ਹਾਲ ਹੀ ਵਿਚ ਟਵੀਟ ਕੀਤਾ ਸੀ ਕਿ ਗਾਹਕ ਹੁਣ ਬਿਟਕੁਆਇਨ ਤੋਂ ਟੈਸਲਾ ਕਾਰਾਂ ਖਰੀਦ ਸਕਣਗੇ।
ਇਹ ਵੀ ਪੜ੍ਹੋ : ਅਗਲੇ 10 ਦਿਨਾਂ 'ਚੋਂ 8 ਦਿਨ ਬੰਦ ਰਹਿਣਗੇ ਬੈਂਕ, ਸਿਰਫ਼ ਇਹ ਦੋ ਦਿਨ ਹੋਵੇਗਾ ਕੰਮਕਾਜ
ਜੇਰੋਮ ਪਾਵੇਲ ਦੇ ਇਕ ਬਿਆਨ ਨੇ ਕੱਢੀ ਬਿਟਕੁਆਇਨ ਦੀ ਹਵਾ
ਮਾਹਰ ਕਹਿੰਦੇ ਹਨ ਕਿ ਯੂ.ਐਸ. ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਦੇ ਬਿਆਨ ਨੇ ਬਿਟਕੁਆਇਨ ਦੀ ਹਵਾ ਕੱਢ ਕੇ ਰੱਖ ਦਿੱਤੀ ਹੈ। ਪਾਵੇਲ ਦੇ ਬਿਆਨ ਤੋਂ ਬਾਅਦ, ਇੱਕ ਝਟਕੇ ਵਿੱਚ ਬਿਟਕੁਆਇਨ ਦੀਆਂ ਕੀਮਤਾਂ 10 ਤੋਂ 15 ਪ੍ਰਤੀਸ਼ਤ ਤੱਕ ਘੱਟ ਗਈਆਂ ਹਨ। ਵੀਰਵਾਰ ਨੂੰ ਦੁਪਹਿਰ ਦੇ ਸਮੇਂ, ਬਿਟਕੁਆਇਨ ਦੀ ਕੀਮਤ ਲਗਭਗ 15 ਪ੍ਰਤੀਸ਼ਤ ਡਿੱਗ ਕੇ 52,250 ਡਾਲਰ 'ਤੇ ਆ ਗਈ।
ਪਾਵੇਲ ਨੇ ਕਿਹਾ ਸੀ ਕਿ ਦੁਨੀਆ ਦੀ ਸਭ ਤੋਂ ਪੁਰਾਣੀ ਕ੍ਰਿਪਟੋਕਰੰਸੀ ਆਪਣੀ ਅਸਥਿਰਤਾ ਕਾਰਨ ਭੁਗਤਾਨ ਦਾ ਸਹੀ ਤਰੀਕਾ ਨਹੀਂ ਹੈ, ਇਸ ਲਈ ਲੋਕਾਂ ਨੂੰ ਸਮਝਣਾ ਪਏਗਾ ਕਿ ਇਸ ਵਿਚ ਨਿਵੇਸ਼ ਕਰਨਾ ਬਹੁਤ ਜੋਖਮ ਭਰਪੂਰ ਹੈ। ਉਸਨੇ ਇਹ ਵੀ ਕਿਹਾ ਕਿ ਕ੍ਰਿਪਟੋਕਰੰਸੀ ਡਾਲਰ ਦੀ ਬਜਾਏ ਸੋਨੇ ਦਾ ਬਦਲ ਹੋ ਸਕਦੀ ਹੈ।
ਇਹ ਵੀ ਪੜ੍ਹੋ : IRCTC ਦੇ ਵਿਸ਼ੇਸ਼ ਪੈਕੇਜ ਤਹਿਤ ਕਰੋ 4 ਧਾਮਾਂ ਦੀ ਯਾਤਰਾ, 3 ਸਟਾਰ ਹੋਟਲ ਵਰਗੀਆਂ ਮਿਲਣਗੀਆਂ ਸਹੂਲਤਾਂ
ਟੇਸਲਾ ਦੇ ਨਿਵੇਸ਼ ਦੇ ਨਾਲ ਹੀ ਬਿਟਕੁਆਇਨ ਨੇ ਕਾਇਮ ਕੀਤੇ ਰਿਕਾਰਡ
ਜਦੋਂ ਟੇਸਲਾ ਨੇ ਹਾਲ ਹੀ ਵਿਚ ਕ੍ਰਿਪਟੋਕੁਰੰਸੀ ਬਿਟਕੁਆਇਨ ਵਿਚ ਨਿਵੇਸ਼ ਕੀਤਾ ਸੀ ਇਸ ਦੀਆਂ ਕੀਮਤਾਂ ਨੇ ਕਈ ਰਿਕਾਰਡ ਕਾਇਮ ਕੀਤੇ। ਟੈਸਲਾ ਸਮੇਤ ਕਈ ਕੰਪਨੀਆਂ ਨੇ ਬਿਟਕੁਆਇਨ ਨੂੰ ਡਿਜੀਟਲ ਮੁਦਰਾ ਦੇ ਰੂਪ ਵਿਚ ਮਨਜ਼ੂਰੀ ਦੇ ਦਿੱਤੀ ਹੈ। ਟੇਸਲਾ ਤੋਂ ਇਲਾਵਾ ਵਿਸ਼ਾਲ ਬੀਮਾ ਕੰਪਨੀ ਮਾਸ-ਮਿਊਚੁਅਲ, ਸੰਪੱਤੀ ਪ੍ਰਬੰਧਕ ਗਲੈਕਸੀ ਡਿਜੀਟਲ ਹੋਲਡਿੰਗ, ਟਵਿੱਟਰ ਦੇ ਸੀ.ਈ.ਓ. ਜੈਕ ਡੋਰਸੀ ਦੀ ਅਦਾਇਗੀ ਕਰਨ ਵਾਲੀ ਕੰਪਨੀ ਸਕੁਵਾਇਰ ਨੇ ਵੀ ਬਿਟਕੁਆਇਨ ਵਿਚ ਵੱਡੇ ਨਿਵੇਸ਼ ਕੀਤੇ ਹਨ, ਜਿਸ ਕਾਰਨ ਇਸ ਦੀਆਂ ਕੀਮਤਾਂ ਅਸਮਾਨ 'ਤੇ ਪਹੁੰਚ ਗਈਆਂ ਹਨ।
ਇਹ ਵੀ ਪੜ੍ਹੋ : 119 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਜਲਦ ਉਠਾਓ ਆਫ਼ਰ ਦਾ ਲਾਭ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪਹਿਲੀ ਵਾਰ PM ਮੋਦੀ ਨੂੰ ਲੈ ਕੇ VVIP ਜਹਾਜ਼ ‘ਏਅਰ ਇੰਡੀਆ ਵਨ’ ਨੇ ਭਰੀ ਉਡਾਣ, ਜਾਣੋ ਇਸ ਦੀ ਖ਼ਾਸੀਅਤ
NEXT STORY