Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, DEC 17, 2025

    6:16:44 AM

  • bloody clash between prisoners in ludhiana central jail

    ਵੱਡੀ ਖ਼ਬਰ: ਲੁਧਿਆਣਾ ਸੈਂਟਰਲ ਜੇਲ ’ਚ ਕੈਦੀਆਂ...

  • 4g 5g plans will be up to 20 percent more expensive

    ਲੋਕਾਂ ਦੀ ਜੇਬ 'ਤੇ ਪਵੇਗਾ ਬੋਝ, 20 ਫੀਸਦੀ ਤੱਕ...

  • attack in russian school

    ਰੂਸ ਦੇ ਸਕੂਲ 'ਚ ਖੌਫਨਾਕ ਹਮਲਾ, ਵਿਦਿਆਰਥੀ ਦਾ...

  • fssai action on adulteration of milk  paneer and khoya

    ਦੁੱਧ, ਪਨੀਰ ਤੇ ਖੋਏ 'ਚ ਮਿਲਾਵਟ 'ਤੇ FSSAI ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Top News News
  • Jalandhar
  • ਜਨਮ ਦਿਨ ’ਤੇ ਵਿਸ਼ੇਸ਼: ਪੰਜਾਬੀ ਸਾਹਿਤ ਦੇ ਭੀਸ਼ਮ ਪਿਤਾਮਾ 'ਜਸਵੰਤ ਸਿੰਘ ਕੰਵਲ'

TOP News Punjabi(ਮੁੱਖ ਖ਼ਬਰਾਂ)

ਜਨਮ ਦਿਨ ’ਤੇ ਵਿਸ਼ੇਸ਼: ਪੰਜਾਬੀ ਸਾਹਿਤ ਦੇ ਭੀਸ਼ਮ ਪਿਤਾਮਾ 'ਜਸਵੰਤ ਸਿੰਘ ਕੰਵਲ'

  • Edited By Rajwinder Kaur,
  • Updated: 27 Jun, 2021 05:40 PM
Jalandhar
birthday  punjabi literature  jaswant singh kanwal
  • Share
    • Facebook
    • Tumblr
    • Linkedin
    • Twitter
  • Comment

ਜਸਵੰਤ ਸਿੰਘ ਕੰਵਲ (27 ਜੂਨ 1919-01 ਫਰਵਰੀ 2020), ਇੱਕ ਸਦੀ ਤੋਂ ਵੱਧ ਉਮਰ ਭੋਗ ਕੇ ਇਕ ਫਰਵਰੀ 2020 ਨੂੰ ਸਵਰਗ ਸਿਧਾਰ ਗਏ। 27 ਜੂਨ ਉਨ੍ਹਾਂ ਦਾ ਜਨਮ ਦਿਨ ਐ। ਕੰਵਲ ਸਾਹਿਬ ਹੋਰਾਂ ਨਾਲ ਇਕ ਪੁਰਾਣੀ ਮੁਲਾਕਾਤ,ਜੋ ਲੇਖਕ(ਸਤਵੀਰ ਸਿੰਘ ਚਾਨੀਆਂ)ਵੱਲੋਂ ਕੀਤੀ ਗਈ ਸੀ, ਉਨ੍ਹਾਂ ਦੀ ਯਾਦ ਨੂੰ ਸਮਰਪਤ ਹੂ-ਬ-ਹੂ, ਪਾਠਕਾਂ ਦੀ ਨਜ਼ਰ ਕੀਤੀ ਜਾਂਦੀ ਆ:-
ਸ.- ਕੰਵਲ ਸਾਹਿਬ ਆਪਣੇ ਪਰਿਵਾਰ ਬਾਰੇ ਮੋਟੀ-ਮੋਟੀ ਜਾਣਕਾਰੀ ਦਿਓ?
ਜ.- 27 ਜੂਨ 1919 ਦਾ ਜਨਮ ਐ ਮੇਰਾ। 3 ਭਰਾ ਤੇ 3 ਭੈਣਾਂ ਹੋਏ ਆਂ ਅਸੀਂ। 5 ਕੁ ਸਾਲ ਉਮਰ ਸੀ ਮੇਰੀ, ਜਦ ਬਾਪ ਮ੍ਹਾਲਾ ਸਿੰਘ ਚੜ੍ਹਾਈ ਕਰ ਗਿਆ। ਮੇਰੀ ਸ਼ਾਦੀ 1943 ਵਿੱਚ ਬੀਬੀ ਮੁਖਤਿਆਰ ਕੌਰ ਨਾਲ ਹੋਈ। ਸਾਡੇ ਘਰ ਚਾਰ ਬੇਟੀਆਂ ਤੇ ਇਕ ਪੁੱਤਰ ਨੇ ਜਨਮ ਲਿਆ।

ਸ.-ਲਿਖਣ ਦੀ ਚੇਟਕ ਤਹਾਨੂੰ ਕਿਵੇਂ ਲੱਗੀ?
ਜ.-ਚੜ੍ਹਦੀ ਉਮਰੇ ਖਿਆਲ ਕੁੱਝ ਆਮ ਤੋਂ ਵੱਖਰਾ ਕਰ ਗੁਜਰਨ ਲਈ ਉਡਾਰੀਆਂ ਮਾਰਨ ਲੱਗਾ। ਸਕੂਲ ਉਮਰ ਤੋਂ ਹੀ ਗੈਰ ਸਿਲੇਬਸ ਦੀਆਂ ਕਿਤਾਬਾਂ ਪੜ੍ਹਨ ਦਾ ਅਵੱਲਾ ਸ਼ੌਂਕ ਪੈ ਗਿਆ। ਉਸ ਵਕਤ ਮਿੱਤਰਾਂ ਨੂੰ ਖਤ ਲਿਖਣ ਦੀ ਬੜੀ ਦਿਲਚਸਪੀ ਸੀ। ਮੇਰੇ ਖਤ ਲਿਖਣ ਦੀ ਕਲਾ ਨੂੰ ਵੇਖ ਕੇ ਮਿੱਤਰਾਂ ਨੇ ਸਾਹਿਤ ਵੱਲ ਮੋੜਾ ਪਾਉਣ ਲਈ ਪ੍ਰੇਰਿਆ। ਚੜ੍ਹਦੀ ਜਵਾਨੀ ਮਲਾਇਆ ਰੁਜ਼ਗਾਰ ਦੀ ਭਾਲ ਵਿਚ ਗਿਆ। ਉਥੇ ਗੁਰਦੁਆਰਾ ਸਾਹਿਬ ਵਿੱਚ, ਗੁਰਪੁਰਬ ਸਮੇਂ ਬੈਂਤ ਛੰਦ ਵਿਚ ਲਿਖੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬੰਧੀ ਕਵਿਤਾ ਪੜ੍ਹੀ। ਸੰਗਤ ਵਲੋਂ ਭਰਪੂਰ ਦਾਦ ਦਿੱਤੀ । ਜਿਸ ਵਜਾ ਕਰਕੇ ਮੈਨੂੰ ਹੋਰ ਉਤਸ਼ਾਹ ਮਿਲਿਆ ।ਉਥੇ ਹੀ ਮੇਰੇ ਦੋਸਤਾਂ ਨੇ ਮੈਨੂੰ ' ਕੰਵਲ ' ਤਖ਼ੱਲਸ ਦਿੱਤਾ । ਕਿਤਾਬਾਂ ਨਾਲ ਇਸ਼ਕ, ਇਸ ਕਦਰ ਸੀ ਮੈਨੂੰ ਕਿ ਜਦ ਦਿਲ ਕੀਤਾ ਤਾਂ ਢੁੱਡੀਕੇ ਤੋਂ 6 ਆਨੇ ਚ ਟਾਂਗਾ ਫੜ ਕੇ ਮੋਗਾ ਤੇ ਮੋਗਿਓਂ 14 ਆਨੇ ਵਿੱਚ ਮਾਲਵਾ ਬੱਸ ਫੜ ਕੇ ਲਾਹੌਰ ਚਲੇ ਜਾਣਾ। ਲਾਹੌਰ 3 ਘੰਟੇ ਸਟੇਅ ਹੁੰਦਾ ਸੀ ਤਦੋਂ। ਬਾਜ਼ਾਰ ਘੁੰਮਣਾ ਤੇ ਕਿਤਾਬਾਂ ਖਰੀਦ ਕੇ ਉਸੇ ਬੱਸੇ ਸ਼ਾਮ ਢਲੇ, ਘਰ ਆ ਪਹੁੰਚਣਾ। ਵਾਰਿਸ ਸ਼ਾਹ ਦੀ ਹੀਰ ਨੇ ਬਹੁਤਾ ਤੇ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਨੇ ਵੀ ਪ੍ਰਭਾਵਿਤ ਕੀਤਾ ਮੈਨੂੰ।

ਸ.- ਮਲਾਇਆ ਦਾ ਜ਼ਿਕਰ ਕੀਤਾ ਤੁਸਾਂ, ਤਾਂ ਮਲਾਇਆ ਨਾਲ ਜੁੜੇ ਆਪਣੇ ਪਹਿਲੇ ਪ੍ਰੇਮ ਪ੍ਰਸੰਗ ਬਾਰੇ ਵੀ ਰੌਸ਼ਨੀ ਪਾਓ?
ਜ.- ਉਥੇ ਗੁਆਂਢ ’ਚ ਚੀਨੀ ਪਰਿਵਾਰ ਰਹਿੰਦਾ ਸੀ ਮੇਰੇ। ਉਸ ਘਰ ਮੇਰੀ ਹਮ ਉਮਰ ਲੜਕੀ ਸੀ। ਅਸੀਂ ਇਕ ਦੂਜੇ ਵੱਲ ਖਿੱਚੇ ਗਏ। ਤਦੋਂ ਉਹਦੇ ਘਰ ਕਾਫੀ ਆਉਣ ਜਾਣ ਹੋ ਗਿਆ । ਅਫਸੋਸ ਕਿ ਉਹ ਮੇਰੀ ਅਤੇ ਮੈਂ , ਉਨ੍ਹਾਂ ਦੀ ਭਾਸ਼ਾ ਨਹੀਂ ਸਮਝਦਾ ਸਾਂ। ਉਸ ਮੇਰੇ ਨਾਲ ਵਿਆਹ ਦਾ ਪ੍ਰਸਤਾਵ ਰੱਖਿਆ ਪਰ ਘਰੇਲੂ ਮਜਬੂਰੀ ਕਰਕੇ ਮੈਨੂੰ ਵਾਪਸ ਪਿੰਡ ਆਉਣਾ ਪਿਆ। ਕੁਝ ਸਾਲਾਂ ਬਾਅਦ ਜਦ ਮੇਰਾ ਮੁੜ ਗੇੜਾ ਲੱਗਾ ਤਾਂ ਉਹ ਪਰਿਵਾਰ ਕਿਧਰੇ ਹੋਰ ਸ਼ਿਫਟ ਹੋ ਚੁੱਕਾ ਸੀ। ਇਸ ਤਰਾਂ ਮੇਰੀ ਪਹਿਲੀ ਮੁਹੱਬਤ ਇਕ ਅਧੂਰੀ ਸਤਰ ਦੀ ਤਰਾਂ ਰਹੀ।

ਸ.-ਸਭ ਤੋਂ ਪਹਿਲੀ ਕਿਤਾਬ ਛਪਣ ਦਾ ਸਬੱਬ ਕਿਵੇਂ ਬਣਿਆਂ?
ਜ.- 1937 ਦੇ ਕਰੀਬ ਕੁੱਝ ਲਿਖਤਾਂ ਦਾ ਖਰੜਾ ਤਿਆਰ ਕਰਕੇ ਅੰਬਰਸਰ ਇਕ ਪ੍ਰਕਾਸ਼ਕ ਪਾਸ ਜਾ ਹਾਜ਼ਰ ਹੋਇਆ। ਉਹ ਮੇਰਾ ਕੱਚਾ ਖਰੜਾ ਪੜ੍ਹ ਕੇ ਮੁਤਾਸਰ ਹੋਣੋ ਨਾ ਰਹਿ ਸਕਿਆ। ਮੇਰੀ ਲਿਖਣ ਕਲਾ ਦੀ ਬੜੀ ਸਿਫਤ ਹੋਈ। ਉਸ ਨੇ ਮੈਨੂੰ ਕੋਲ ਬਿਠਾ ਕੇ ਪੇਂਡੂ ਜੀਵਨ ਉੱਪਰ ਇਕ ਨਾਵਲ ਲਿਖਣ ਲਈ ਉਤਸ਼ਾਹਤ ਕੀਤਾ। ਪ੍ਰਕਾਸ਼ਕ ਨੇ ਮੇਰੇ ਉਸ ਕੱਚੇ ਖਰੜੇ ਨੂੰ 'ਜੀਵਨ ਕਣੀਆਂ' ਸਿਰਲੇਖ ਹੇਠ ਛਾਪ ਦਿੱਤਾ।

ਸ.-ਕਹਾਣੀ ਤੋਂ ਨਾਵਲ ਵੱਲ ਕਿਵੇਂ ਮੋੜਾ ਪਿਆ?
ਜ.-ਘੋਨਾ ਸਿੰਘ ਨਾਮੇ ਮੇਰੇ ਮਾਮਾ ਜੀ ਪਹਿਲੀ ਸੰਸਾਰ ਜੰਗ ਵੇਲੇ ਅੰਗ੍ਰੇਜੀ ਫ਼ੌਜ ਵਲੋਂ ਅਰਬ ਦੀ ਲਾਮ ’ਤੇ ਗਏ ਅਤੇ ਜ਼ਖ਼ਮੀ ਹੋਣ ਉਪਰੰਤ ਘਰ ਆਏ। ਗੋਰਾ ਸਰਕਾਰ ਨੇ ਉਨ੍ਹਾਂ ਨੂੰ ਦੋ ਮੁਰੱਬੇ ਮਿੰਟਗੁਮਰੀ ਜ਼ਿਲ੍ਹੇ ਦੇ ਚੱਕ ਨੰ:77 ਵਿਚ ਅਲਾਟ ਕਰਤੇ। ਮੈਂ ਵੀ ਉਨ੍ਹਾਂ ਪਾਸ ਉਥੇ ਕਈ ਵਾਰ ਮਹੀਨਾ ਮਹੀਨਾ ਜਾ ਕੇ ਰਹਿ ਆਉਂਦਾ। ਮੁੰਡਿਆਂ ਨਾਲ ਵਾਲੀਬਾਲ ਖੇਡਦਾ। ਖੇਡ-ਖੇਡ ਵਿਚ ਹੀ ਇਕ ਹਮ ਉਮਰ ਮੁੰਡਾ ਮੇਰਾ ਗੂੜ੍ਹਾ ਬੇਲੀ ਬਣ ਗਿਆ। ਮੌਕੇ ਦੀ ਹਕੂਮਤ ਨੇ ਉਸ ਨੂੰ ਇਕ ਝੂਠੇ ਕਤਲ ਕੇਸ ਵਿਚ ਫਾਂਸੀ ਚਾੜ੍ਹ ਦਿੱਤਾ। ਮਾਨੋ ਇਸ ਘਟਨਾ ਨੇ ਹੀ ਮੈਨੂੰ ਨਾਵਲਕਾਰ ਬਣਾ ਦਿੱਤਾ।

ਸ.- ਪਾਠਕ ਸੁਣਨਾ ਚਾਹੁੰਣਗੇ ਕਿ ਕਹਾਣੀ ਕੀ ਸੀ?
ਜ.- ਘੁਮਿਆਰਾਂ ਦੀ ਕੁੜੀ ਨਾਲ ਵੈਲੀ ਮੁੰਡੇ ਨੇ ਜ਼ਿਆਦਤੀ ਕੀਤੀ। ਉਸ ਲੜਕੇ ਦਾ ਬਾਪ ਬੜੀ ਇੱਜ਼ਤ ਵਾਲਾ ਅਤੇ ਕਿਸੇ ਜੱਜ ਦਾ ਸਹਾਇਕ ਲੱਗਾ ਹੋਇਆ ਸੀ। ਮੇਰੇ ਖਿਡਾਰੀ ਮਿੱਤਰ ਨੇ ਉਸ ਲੜਕੇ ਨੂੰ ਉਸ ਦੇ ਬਾਪ ਦਾ ਹਵਾਲਾ ਦੇ ਕੇ ਸਮਝਾਇਆ। ਉਸ ਨਾਲ ਕੁੱਝ ਬੋਲ ਬੁਲਾਰਾ ਵੀ ਹੋਇਆ। ਕੁੜੀ ਦੇ ਭਰਾਵਾਂ ਨੇ ਕੁੱਝ ਹੋਰਾਂ ਦੀ ਸਲਾਹ ਨਾਲ ਮੁੰਡੇ ਨੂੰ ਮਾਰਨ ਤੋਂ ਪਹਿਲੇ ਉਸ ਦੇ ਬਾਪ ਨੂੰ ਮਾਰਨ ਦਾ ਫੈਸਲਾ ਕਰ ਲਿਆ। ਕਿਓਂ ਜੋ ਉਹ ਪਹੁੰਚ ਵਾਲਾ ਸੀ। ਇਕ ਦਿਨ ਸ਼ਾਮ ਨੂੰ ਮਿੰਟਗੁਮਰੀ ਤੋਂ ਨਹਿਰੀ ਸੜਕੇ ਸਾਈਕਲ ’ਤੇ ਪਿੰਡ ਵੱਲ ਆਉਂਦੇ 8 ਕਿ,ਮੀ. ਪਿੱਛੇ ਉਸ ਦੇ ਬਾਪ ਦੀ ਧੌਣ ਵੱਢ ਕੇ, ਕੁੜੀ ਦੇ ਭਰਾਵਾਂ ਨੇ ਧੜ ਨਹਿਰ ਵਿੱਚ ਸੁੱਟ ਦਿੱਤਾ। ਕੁੱਝ ਦਿਨ ਪਹਿਲਾਂ ਉਸ ਮੁੰਡੇ ਦੀ ਮੇਰੇ ਮਿੱਤਰ ਨਾਲ ਹੋਈ ਤਲਖ ਕਲਾਮੀ ਕਰਕੇ ਸ਼ੱਕ ਦੀ ਨਜ਼ਰੇ ਉਸ ਦਾ ਨਾਮ ਵੀ ਕਾਤਲਾਂ ’ਚ ਲਿਖਾ ਦਿੱਤਾ। ਜਿਸ ’ਤੇ ਉਸ ਨੂੰ ਫਾਂਸੀ ਹੋ ਗਈ ।
ਮੈਂ ਇਸ ਦਰਦ ਨੂੰ 'ਸੱਚ ਨੂੰ ਫਾਂਸੀ' ਦੇ ਕੱਚੇ ਖਰੜੇ ਦੇ ਰੂਪ ਵਿਚ ਤਿਆਰ ਕਰਕੇ ਉਸੇ ਪ੍ਰਕਾਸ਼ਕ ਪਾਸ ਜਾ ਹਾਜ਼ਰ ਹੋਇਆ। ਇਸਤਰਾਂ ਇਹ ਮੇਰਾ ਪਹਿਲਾ ਨਾਵਲ ਛਪ ਗਿਆ।

ਸ.-ਤੁਸਾਂ ਉਸ ਸਮੇਂ ਕੁੱਝ ਸਮਾਂ ਸ਼੍ਰੋ.ਗੁ.ਪ੍ਰ.ਕਮੇਟੀ ਵਿਚ ਮੁਲਾਜ਼ਮਤ ਵੀ ਕੀਤੀ। ਉਸ ਬਾਰੇ ਦੱਸੋ?
ਜ.-ਜਦ ਮੈਂ ਅੰਬਰਸਰ 'ਸੱਚ ਨੂੰ ਫਾਂਸੀ' ਦਾ ਖਰੜਾ ਪ੍ਰਕਾਸ਼ਕ ਨੂੰ ਪੜ੍ਹਨ ਲਈ ਦਿੱਤਾ ਤਾਂ ਫਿਰ ਉਹ ਮੁਤਾਸਰ ਹੋਣੋ ਰਹਿ ਨਾ ਸਕਿਆ। ਉਹਨੇ ਉਹੀ ਖਰੜਾ ਤਦੋਂ ਸ਼੍ਰੋ. ਗੁ.ਪ੍ਰ. ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਪੜ੍ਹਨ ਲਈ ਦਿੱਤਾ। ਉਸ ਦਾ ਨਾਮ ਤਾਂ ਮੈਨੂੰ ਯਾਦ ਨਹੀਂ ।ਉਸ ਦੀ ਬੇਟੀ ਜਸਵੰਤ ਕੌਰ ਅੱਗੇ ਜਾ ਕੇ ਐੱਮ.ਐੱਲ.ਏ ਬਣੀ, ਵੀ ਅੱਸ਼ ਅੱਸ਼ ਕਰ ਉੱਠਿਆ। ਉਸ ਨੇ ਮੈਨੂੰ ਚਿੱਠੀ ਲਿਖ ਕੇ ਉਚੇਚੀ ਪ੍ਰਸੰਸਾ ਕੀਤੀ ਅਤੇ ਛੇਤੀ ਮਿਲਣ ਲਈ ਕਿਹਾ। ਮੈਂ ਉਸੇ ਪ੍ਰਕਾਸ਼ਕ ਰਾਹੀਂ ਉਨ੍ਹਾਂ ਨੂੰ ਮਿਲਿਆ ਤੇ ਉਨ੍ਹਾਂ ਮੈਨੂੰ ਸ਼੍ਰ. ਕਮੇਟੀ ਵਿਚ 90 ਰੁ: ਪ੍ਰਤੀ ਮਾਹ ਤੇ ਕਲਰਕ ਗਰੇਡ ਮੁਲਾਜ਼ਮ ਭਰਤੀ ਕਰ ਲਿਆ। ਇਹੀ ਨਹੀਂ ਨਾਵਲਕਾਰ ਨਾਨਕ ਸਿੰਘ ਵੀ ' ਸੱਚ ਨੂੰ ਫਾਂਸੀ ' ਨਾਵਲ ਤੇ ਆਪਣੀ ਪ੍ਰਸੰਨਤਾ ਸਾਂਝੀ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਮੈਨੂੰ ,ਉਚੇਚ ਮਿਲਣ ਆਏ।

ਸ.-ਸ਼੍ਰੋ. ਕਮੇਟੀ ਵਿਚ ਕਿੰਨਾ ਸਮਾਂ ਮੁਲਾਜ਼ਮਤ ਕੀਤੀ?
ਜ.-ਮੁਲਾਜ਼ਮਤ ਤਾਂ ਮੈਂ ਥੋੜਾ ਸਮਾਂ ਹੀ ਕੀਤੀ। ਦਰਅਸਲ ਮੈਂ ਥੋੜਾ ਆਜ਼ਾਦ ਖਿਆਲ ਦਾ ਬੰਦਾ ਆਕਾਸ਼ ਵਿਚ ਉਡਾਰੀਆਂ ਭਰਨੀਆਂ ਲੋਚਦਾ ਸਾਂ। ਪਰ ਕਮੇਟੀ ਵਿਚ ਘੁਟਨ ਮਹਿਸੂਸ ਹੁੰਦੀ ਸੀ। ਰੌਲਿਆਂ ਵੇਲੇ ਜਦ ਪੋਠੋਹਾਰ 'ਚ ਫਿਰਕੂ ਦੰਗੇ ਸ਼ੁਰੂ ਹੋਏ ਤਾਂ ਮੈਂ ਕਮੇਟੀ ਦੀ ਤਰਫੋਂ ਪੀੜਤਾਂ ਲਈ ਮਾਇਕ ਮਦਦ ਲੈ ਕੇ ਗਿਆ। ਮੀਰਪੁਰ ਦੀ ਛਾਉਣੀ ’ਚੋਂ ਕਮੇਟੀ ਵਾਲਿਆਂ ਹਥਿਆਰ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਆਪਣੀ-ਆਪਣੀ ਹਿਫਾਜ਼ਤ ਲਈ ਤਕਸੀਮ ਕਰਵਾਏ। ਮੈਂ ਕੁੱਝ ਇਹ ਤੇ ਕੁਝ ਹੋਰ ਕਾਰਨਾਂ ਕਰਕੇ ਉਹ ਮੁਲਾਜ਼ਮਤ ਛੱਡ ਦਿੱਤੀ।

PunjabKesari

ਸ.-ਸੰਨ 47 ਵਿਚ ਤੁਹਾਡੇ ਪਿੰਡ ਦੇ ਹਾਲਾਤ ਕਿੰਞ ਰਹੇ?
ਜ.-ਮੇਰੇ ਪਿੰਡ ਮੁਸਲਮਾਨਾਂ ਦੀ ਗਿਣਤੀ ਮੁਕਾਬਲਤਨ ਘੱਟ ਸੀ ਪਰ ਫਿਰ ਵੀ ਜਿਸ ਦਾ ਹੱਥ ਕਿਧਰੇ ਪੈਂਦਾ ਤਾਂ ਉਹ ਵਾਰ ਕਰ ਜਾਂਦਾ ਸੀ। ਆਲੇ-ਦੁਆਲੇ ਕਤਲੇਆਮ ਹੋਇਆ । ਗੁਆਂਢੀ ਪਿੰਡ ਮੱਦੋਕੇ ਕਾਫੀ ਮੁਸਲਿਮ ਮਾਰੇ ਗਏ ਪਰ ਉਹ ਜੋ ਵੀ ਸੀ ਉਹ ਪਾਕਿ: ਦੇ ਇਲਾਕੇ ’ਚੋਂ ਹਿੰਦੂ ਸਿੱਖਾਂ ਦੇ ਹੋ ਰਹੇ ਕਤਲੇਆਮ ਦੇ ਵਿਰੋਧ ਵਿਚ ਹੀ ਸੀ। ਪਰ ਆਪਣੇ ਪਿੰਡ ਅਸੀਂ ਆਪਣਾ ਫਰਜ਼ ਨਿਭਾਇਆ। 14-15 ਗੱਭਰੂਆਂ ਦਾ ਦਸਤਾ ਉਨ੍ਹਾਂ ’ਤੇ ਪਹਿਰਾ ਰੱਖਦਾ ਅਤੇ ਕਿਸੇ ਮੁਸਲਿਮ ਭਰਾ ਨੂੰ ਆਂਚ ਨਹੀਂ ਆਉਣ ਦਿੱਤੀ। ਸਗੋਂ ਆਪਣੇ ਗੱਡਿਆਂ ਤੇ ਉਨ੍ਹਾਂ ਨੂੰ ਸਿਧਵਾਂ ਬੇਟ ਕੈਂਪ ਵਿਚ ਛੱਡ ਕੇ ਆਏ। ਇਹੀ ਨਹੀਂ ਜਿੰਨਾਂ ਸਮਾਂ ਵੀ ਉਹ ਉਥੇ ਰਹੇ ਰਸਦ ਪਾਣੀ ਅਤੇ ਪੱਠਾ ਦੱਥਾ ਵੀ ਬਰਾਬਰ ਪਹੁੰਚਾਂਦੇ ਰਹੇ।

ਸ. - ਸੰਨ 47 ਵੇਲੇ ਦੀ ਹਿਜਰਤ ਸਬੰਧੀ ਹੋਰ ਬਿਆਨ ਕਰੋ?
ਜ.- ਕੋਈ 14-15 ਘਰ ਮੁਸਲਮਾਨਾਂ ਦੇ ਸਨ। ਖ਼ੈਰਦੀਨ ਮੁਸਲਿਮ ਸਾਡਾ ਸੀਰੀ ਸੀ। ਹੈਦਰਾਬਾਦ ਤੋਂ 10 ਕੀ ਮੀਲ ਉਰਾਰ ਬੈਠਾ ਹੈ ਉਹ। ਕਾਜ਼ੀ ਦਾ ਬੇਟਾ ਉਮਰਦੀਨ ਸਾਡੇ ਅੰਦਰਲੇ ਘਰ ਦੇ ਨਾਲ ਦੁਕਾਨ ਕਰਦਾ ਸੀ। ਮੇਰੇ ਨਾਲ ਉਸ ਦੀ ਕਾਫੀ ਮੁਹੱਬਤ ਸੀ। ਇਹ, ਸੁਰਾਜਦੀਨ ਅਤੇ ਬੁੱਧੂ ਵੀ ਸਿੰਧ ਵਿਚ ਹੀ ਬੈਠੇ ਨੇ। ਮੈਂ ਦੋ ਦਫਾ ਉਨ੍ਹਾਂ ਨੂੰ ਓਧਰ ਮਿਲ ਆਇਐਂ। ਉਹ ਵੀ ਦੋ ਦਫਾ ਇਧਰ ਆ ਚੁੱਕੇ ਨੇ। 'ਕੱਠਿਆਂ ਕੌਡੀਆਂ ਖੇਡਣੀਆਂ, ਪਸ਼ੂ ਚਰਾਉਣਾ, ਟੋਭਿਆਂ ਤੇ ਨਹਾਉਣਾ। ਵਿਆਹ-ਸ਼ਾਦੀਆਂ ’ਤੇ ਵੀ ਇਕ ਦੂਜੇ ਦੇ ਆਉਂਦੇ ਜਾਂਦੇ ਸਾਂ। ਕਰੀਬ ਸਾਰੇ ਮੁਸਲਿਮ ਹੀ ਆਰਥਿਕ ਤੌਰ ’ਤੇ ਕਮਜ਼ੋਰ ਹੀ ਸਨ। ਸੋ ਦਿਨ ਤਿਓਹਾਰ ਤੇ ਵਿੱਤ ਮੁਤਾਬਕ ਉਨ੍ਹਾਂ ਦੀ ਮਦਦ ਸਾਰੇ ਲੋਕ ਹੀ ਕਰਦੇ । ਭਲੇ ਦਿਨ ਸਨ ਉਹ ਵੀ।

ਸ.- ਰਾਤ ਬਾਕੀ ਹੈ ਨਾਵਲ ਨੇ ਤੁਹਾਨੂੰ ਫਰਸ਼ ਤੋਂ ਚੁੱਕ ਕੇ ਅਰਸ਼ ’ਤੇ ਬਿਠਾ ਦਿੱਤਾ। ਕੀ ਕਹੋਗੇ?
ਜ.-ਨਾਵਲ ਸੱਚ ਨੂੰ ਫਾਂਸੀ ਤੋਂ ਬਾਅਦ ਮੇਰੀ ਕਲਮ ਕੁਝ ਸਮਾਂ ਸ਼ਾਂਤ ਰਹੀ। ਫਿਰ ਮੈਂ ਆਲੇ-ਦੁਆਲੇ ਦੇ ਹਾਲਾਤਾਂ ਤੋਂ ਪ੍ਰਭਾਵਤ ਹੋ ਕੇ ਪੂਰਨਮਾਸ਼ੀ ਅਤੇ ਬਾਅਦ 'ਚ ਰਾਤ ਬਾਕੀ ਹੈ ਨਾਵਲ ਲਿਖਿਆ। ਜਿਸ ਨੇ ਮੈਨੂੰ ਕੁੱਲ ਦੁਨੀਆਂ ਵਿਚ ਮਸ਼ਹੂਰ ਕਰਤਾ। ਇਸ ਉਪਰੰਤ ਮੇਰੀ ਕਲਮ ਨਿਰੰਤਰ ਚਲਦੀ ਰਹੀ। ਦੋ ਦਰਜਨ ਦੇ ਕਰੀਬ ਕਹਾਣੀਆਂ, ਨਾਵਲ ਅਤੇ ਨਿਬੰਧ ਦੀਆਂ ਕਿਤਾਬਾਂ ਲਿਖੀਆਂ। ਜਿਨ੍ਹਾਂ ’ਚੋਂ ਮਿੱਤਰ ਪਿਆਰੇ ਨੂੰ, ਤਾਰੀਖ ਵੇਖਦੀ ਹੈ, ਤੌਸ਼ਾਲੀ ਦੀ ਹੰਸੋ, ਪਾਲੀ ਅਤੇ ਲਹੂ ਦੀ ਲੋਅ ਨਾਵਲ ਖਾਸੇ ਮਕਬੂਲ ਹੋਏ। ਅਖਬਾਰਾਂ ਵਿੱਚ ਵੀ ਮੇਰੇ ਆਰਟੀਕਲ ਬਰਾਬਰ ਛਪਦੇ ਰਹੇ।

ਸ.- ਡਾਕਟਰ ਜਸਵੰਤ ਗਿੱਲ (ਤੁਹਾਡੀ ਦੂਜੀ ਪਤਨੀ )' ਰਾਤ ਬਾਕੀ ਹੈ ' ਦੀ ਦੇਣ ਹੈ। ਕੀ ਕਹੋਗੇ ?
ਜ.- ਰਾਤ ਬਾਕੀ ਹੈ, ਪੜ੍ਹ ਕੇ ਜਸਵੰਤ, ਮੇਰੀ ਲਿਖਣ ਸ਼ੈਲੀ ਅਤੇ ਸ਼ਖ਼ਸੀਅਤ ਤੇ ਬਹੁਤ ਮੁਤਾਸਰ ਹੋਈ। ਕੁੱਝ ਮੁਲਾਕਾਤਾਂ ਤੋਂ ਬਾਅਦ ਮੈਂ ਵੀ ਉਸ ਵੱਲ ਖਿੱਚਿਆ ਗਿਆ। ਆਖੀਰ ਅਸਾਂ ਦੋਹਾਂ 'ਕੱਠਿਆਂ ਰਹਿਣ ਦਾ ਫੈਸਲਾ ਕਰ ਲਿਆ। ਅਫਸੋਸ ਕਿ ਅਕਤੂਬਰ 1997 ’ਚ ਕੁੱਝ ਸਮਾਂ ਬੀਮਾਰ ਰਹਿ ਕੇ ਉਹ ਚੱਲ ਵਸੀ।

ਸ.-'ਐਨਿਆਂ ’ਚੋਂ ਉਠੇ ਕੋਈ ਸੂਰਮਾ 'ਪੜ੍ਹ ਕੇ ਲੱਗਦੈ ਕਿ ਤੁਹਾਡੀ ਕਮਿਊਨਿਸਟ ਸੋਚ ਵਿਚ ਪਰਿਵਰਤਨ ਆ ਗਿਐ। ਕੀ ਕਹੋਗੇ?
ਜ.-ਵਿਚਾਰਧਾਰਾ ਬਦਲਣ ਵਾਲੀ ਤਾਂ ਏਡੀ ਕੋਈ ਗੱਲ ਨਹੀਂ ਪਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਹਮੇਸ਼ਾਂ ਮੁਦੱਈ ਰਿਹੈਂ। ਤਬਾਹ ਹੁੰਦਾ ਪੰਜਾਬ ਮੈਂ ਵੇਖ ਨਹੀਂ ਸਕਦਾ। ਮੈਂ ਸਿੱਖ ਹਾਂ ਅਤੇ ਸਿੱਖ ਕਿਰਦਾਰ ਦਾ ਪ੍ਰਸੰਸਕ ਹਾਂ। ਸੈਂਟਰ ਪੰਜਾਬ ਦਾ ਸਕਾ ਨਹੀਂ ਅਤੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੇ ਵੋਟ ਰਾਜ ਨੀਤੀ ਕਰਕੇ ਪੰਜਾਬ ਨੂੰ ਹਾਲੋਂ ਬੇਹਾਲ ਕੀਤਾ ਹੋਇਐ। ਨਾਵਲ ਦਾ ਥੀਮ ਇਹੋ ਸੀ ਬਈ ਕੋਈ ਮਰਦ ਮੁਜਾਹਦ ਉਠੇ ਅਤੇ ਮੰਝਧਾਰ ਵਿਚ ਡੁੱਬਦੀ ਪੰਜਾਬ ਦੀ ਬੇੜੀ ਨੂੰ ਕੰਢੇ ਲਾਵੇ।

ਸ.-ਤੁਸੀਂ ਆਪਣੇ ਪਿੰਡ ਢੁੱਡੀਕੇ ਦੇ ਸਰਪੰਚ ਵੀ ਰਹੇ ਹੋ। ਕੁੱਝ ਯਾਦਾਂ ਸਾਂਝੀਆਂ ਕਰੋ?
ਜ.- 1954 ਤੋਂ ਲਗਾਤਾਰ ਦੋ ਦਫਾ ਮੈਂ ਪਿੰਡ ਦਾ ਸਰਪੰਚ ਰਿਹੈਂ। ਸਰਕਾਰੀ ਸਕੂਲ ਅਪਗਰੇਡ, ਸਰਕਾਰੀ ਕਾਲਜ, ਲਾਇਬਰੇਰੀ, ਡਿਸਪੈਂਸਰੀ, ਪਿੰਡ ਦੀ ਫਿਰਨੀ ਅਤੇ ਲਿੰਕ ਸੜਕਾਂ ਬਣਵਾਈਆਂ। ਪਿੰਡ ਦੇ ਝਗੜੇ ਪਿੰਡ 'ਚ ਨਬੇੜਨ ਦੀ ਪਹਿਲਕਦਮੀ ਕੀਤੀ। ਮਿਹਨਤਕਸ਼ਾਂ ਅਤੇ ਕਿਰਸਾਨੀ ਦੇ ਹੱਕ ਵਿਚ ਸਦਾਂ ਹੀ ਭੁਗਤਿਐਂ।

ਸ. - ਕੁੱਝ ਮਾਣ ਸਨਮਾਨ ਬਾਰੇ ਵੀ ਦੱਸੋ?
ਜ. - ਮਾਣ ਸਨਮਾਨ ਤਾਂ ਅਨੇਕਾਂ ਮਿਲੇ ਹਨ। ਮੋਟੇ ਤੌਰ ਤੇ 'ਸ਼ਰੋਮਣੀ ਪੰਜਾਬੀ ਸਾਹਿਤ ਸਾਹਿਤਕਾਰ' ਅਵਾਰਡ । ਪਰ ਸੱਭ ਤੋਂ ਵੱਡਾ ਐਵਾਰਡ ਅਤੇ ਮਲਕੀਅਤ ਤਾਂ ਪਾਠਕਾਂ ਵਲੋਂ ਮਿਲੀ ਦਾਦ ਅਤੇ ਉਨ੍ਹਾਂ ਵਲੋਂ ਮਿਲੀਆਂ ਪਰਸੰਸਾ ਦੀਆਂ ਚਿੱਠੀਆਂ ਹੀ ਨੇ।

ਸ.-ਅੱਜ ਕੱਲ ਜ਼ਿੰਦਗੀ ਦੀ ਸ਼ਾਮ ਹੰਡਾਅ ਰਹੇ ਹੋ। ਕਿਵੇਂ ਲੱਗਦੈ?
ਜ.-ਹੁਣ ਮੈਂ 98 ਵੇਂ ਸਾਲ ਵਿਚ ਹਾਂ। ਜਜ਼ਬਾ ਤਾਂ ਉਹੀ ਆ ਪਰ ਸਰੀਰਕ ਤੌਰ ਤੇ ਉਹ ਬੱਲ ਨਾ ਰਿਹਾ । ਹਾਂ,ਸਾਹਿਤਕ ਅਤੇ ਪਰਿਵਾਰਕ ਸਫ਼ਰ ਤੋਂ ਸੰਤੁਸ਼ਟ ਹਾਂ। ਸਮਾਜ ਪ੍ਰਤੀ ਬਣਦੀ ਜ਼ਿੰਮੇਦਾਰੀ ਵੀ ਬਰਾਬਰ ਨਿਭਾਅ ਰਿਹੈਂ। 'ਪੁਨਿੰਆਂ ਦਾ ਚੰਨ' ਸਵੈ ਜੀਵਨੀ ਲਿਖ ਕੇ ਆਪਣਾ ਕਲਮੀ ਸਫਰ ਵੀ ਹੰਢਾਅ ਲਿਐ। ਬਸ ਇਕੋ ਰੀਝ ਬਾਕੀ ਹੈ ਕਿ ਪੰਜਾਬ ਦਾ ਭਲਾ ਲੋਚਦੈਂ। ਪੰਜਾਬੀ, ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅੱਗੇ ਆਉਣ। ਭਰਿਸ਼ਟਾਚਾਰ ਅਤੇ ਨਸ਼ਿਆਂ ਦੀ ਦਲਦਲ ’ਚੋਂ ਪੰਜਾਬ ਦੀ ਬੇੜੀ ਕੱਢਣ ਲਈ 'ਐਨਿਆਂ ਚੋਂ ਉਠੇ ਕੋਈ ਸੂਰਮਾ।'

ਸ.-ਨਵੀਂ ਸਵੇਰ(ਨਵੀਂ ਪੀੜ੍ਹੀ) ਲਈ ਕੋਈ ਸੁਨੇਹਾਂ ਦਿਓ?
ਜ.-ਸਖਤ ਮਿਹਨਤ, ਅਨੁਸਾਸ਼ਨ ਅਤੇ ਸਵੈ ਵਿਸ਼ਵਾਸ ਦਾ ਪੱਲਾ ਫੜੀ ਰੱਖੋ। ਮੰਜ਼ਲ ਆਪੇ ਮਿਲ ਜਾਵੇਗੀ। ਤੁਹਾਡੇ ਮੋਢਿਆਂ ਤੇ ਦੇਸ਼ ਦਾ ਭਾਰ ਹੈ। ਸੋ ਕੌਮ ਅਤੇ ਵਤਨ ਪ੍ਰਸਤੀ ਦੀ ਭਾਵਨਾ ਨੂੰ ਪ੍ਰਬਲ ਕਰੋ।
ਫੋਟੋ: ਜਸਵੰਤ ਸਿੰਘ ਕੰਵਲ, ਜਸਵੰਤ ਗਿੱਲ

ਸਤਵੀਰ ਸਿੰਘ ਚਾਨੀਆਂ
92569-73526

  • Birthday
  • Punjabi Literature
  • Jaswant Singh Kanwal
  • ਜਨਮ ਦਿਨ
  • ਪੰਜਾਬੀ ਸਾਹਿਤ
  • ਜਸਵੰਤ ਸਿੰਘ ਕੰਵਲ

ਹਾਂਗਕਾਂਗ 'ਚ 16 ਕਿਸ਼ਤੀਆਂ ਨੂੰ ਲੱਗੀ ਅੱਗ, ਬਚਾਏ ਗਏ 35 ਲੋਕ

NEXT STORY

Stories You May Like

  • dispute between two parties during bandgi on child  s birthday
    ਜਲੰਧਰ ਵਿਖੇ ਜਨਮ ਦਿਨ ਮੌਕੇ ਬੰਦਗੀ ਕਰਨ ਦੌਰਾਨ ਪੈ ਗਿਆ ਭੜਥੂ! ਆਹਮੋ-ਸਾਹਮਣੇ ਹੋਈਆਂ ਦੋ ਧਿਰਾਂ
  • election observer kanwal preet brar visited the counting center
    ਚੋਣ ਆਬਜ਼ਰਵਰ ਕੰਵਲ ਪ੍ਰੀਤ ਬਰਾੜ ਨੇ ਕਾਉਂਟਿੰਗ ਸੈਂਟਰ ਦਾ ਕੀਤਾ ਦੌਰਾ
  • birthday female doctor donation 3 4 crore
    100ਵੇਂ ਜਨਮ ਦਿਨ ਤੋਂ ਪਹਿਲਾਂ ਮਹਿਲਾ ਡਾਕਟਰ ਨੇ ਦਾਨ ਕੀਤੇ ਜ਼ਿੰਦਗੀ ਭਰ ਦੀ ਕਮਾਈ ਦੇ 3.4 ਕਰੋੜ ਰੁਪਏ
  • parkash singh badal  s birthday to be celebrated as   harmony day
    'ਸਦਭਾਵਨਾ ਦਿਵਸ' ਵਜੋਂ ਮਨਾਇਆ ਜਾਵੇਗਾ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ
  • mayawati will not visit various memorials on special occasions
    ਵਿਸ਼ੇਸ਼ ਮੌਕਿਆਂ ’ਤੇ ਵੱਖ-ਵੱਖ ਯਾਦਗਾਰਾਂ ’ਤੇ ਨਹੀਂ ਜਾਏਗੀ ਮਾਇਆਵਤੀ
  • rich people special puja gods rest
    ਅਮੀਰਾਂ ਨੂੰ ਵਿਸ਼ੇਸ਼ ਪੂਜਾ ਦੀ ਆਗਿਆ ਦੇਣ ਨਾਲ ‘ਦੇਵਤਿਆਂ ਦੇ ਆਰਾਮ’ ’ਚ ਪੈਂਦਾ ਹੈ ਵਿਘਨ : ਸੁਪਰੀਮ ਕੋਰਟ
  • comedian bharti singh twins baby lakshya
    ਭਾਰਤੀ ਸਿੰਘ ਦੇਵੇਗੀ ਜੁੜਵਾ ਬੱਚਿਆਂ ਨੂੰ ਜਨਮ ? ਕਾਮੇਡੀਅਨ ਦੇ ਬੇਟੇ 'ਗੋਲਾ' ਨੇ ਕਿਹਾ - ਭਰਾ-ਭੈਣ ਦੋਵੇਂ ਚਾਹੀਦੇ ਹਨ
  • punjabi style pinni  recipe
    ਇੰਝ ਬਣਾਓ ਪੰਜਾਬੀ ਸਟਾਈਲ ਪਿੰਨੀ, ਬੇਹੱਦ ਆਸਾਨ ਹੈ ਰੈਸਿਪੀ
  • train delays continue
    ਟ੍ਰੇਨਾਂ ਦੀ ਦੇਰੀ ਬਾਦਸਤੂਰ ਜਾਰੀ: ਵੈਸ਼ਨੋ ਦੇਵੀ ਐਕਸਪ੍ਰੈੱਸ 3, ਅਮਰਨਾਥ 4 ਤੇ...
  • big regarding weather in punjab till december 20
    19 ਦਸੰਬਰ ਨੂੰ ਪੂਰੇ ਪੰਜਾਬ 'ਚ ਅਲਰਟ, ਮੌਸਮ ਵਿਭਾਗ ਨੇ 5 ਦਿਨਾਂ ਦੀ ਦਿੱਤੀ...
  • jalandhar  atm  bank
    ਜਲੰਧਰ 'ਚ ਵੱਡੀ ਵਾਰਦਾਤ, PNB ਦਾ ਏ. ਟੀ. ਐੱਮ. ਲੁੱਟ ਕੇ ਲੈ ਗਏ ਲੁਟੇਰੇ
  • massive looting in vegetable market late at night
    ਦੇਰ ਰਾਤ ਸਬਜ਼ੀ ਮੰਡੀ 'ਚ ਵੱਡੀ ਲੁੱਟ, ਫੈਲੀ ਦਹਿਸ਼ਤ
  • voting underway in noorpur village of jalandhar
    ਜਲੰਧਰ ਦੇ ਨੂਰਪੁਰ ਪਿੰਡ 'ਚ ਵੋਟਿੰਗ ਜਾਰੀ, ਲੋਕਾਂ 'ਚ ਭਾਰੀ ਉਤਸ਼ਾਹ
  • guru nanak dev ji  tera tera hatti
    ਤੇਰਾ-ਤੇਰਾ ਹੱਟੀ ਵਲੋਂ 7ਵਾਂ ਮੈਡੀਕਲ ਕੈਂਪ 21 ਦਸੰਬਰ ਨੂੰ
  • action taken against drug smuggler at mohalla mandi road jalandhar
    ‘ਯੁੱਧ ਨਸ਼ਿਆਂ ਵਿਰੁੱਧ’: ਮੁਹੱਲਾ ਮੰਡੀ ਰੋਡ ਜਲੰਧਰ ਵਿਖੇ ਨਸ਼ਾ ਤਸਕਰ ਖਿਲਾਫ...
  • ransom of rs 5 crore demanded
    ਵਪਾਰ ਮੰਡਲ ਦੇ ਪ੍ਰਧਾਨ ਕੋਲੋਂ ਮੰਗੀ 5 ਕਰੋੜ ਦੀ ਫਿਰੌਤੀ, ਨਾ ਦੇਣ 'ਤੇ ਪਰਿਵਾਰ...
Trending
Ek Nazar
girl booked rapido to go to gym then driver did shameful

ਜਿੰਮ ਜਾਣ ਲਈ ਕੁੜੀ ਨੇ ਬੁੱਕ ਕਰਵਾਈ ਰੈਪਿਡੋ, ਮਗਰੋਂ ਚਾਲਕ ਨੇ ਇਕੱਲੀ ਨੂੰ ਦੇਖ...

arrival of exotic birds begins at harike

ਹਰੀਕੇ ਪੱਤਣ 'ਤੇ ਵਿਦੇਸ਼ੀ ਪੰਛੀਆਂ ਦੀ ਆਮਦ ਸ਼ੁਰੂ, ਸੈਲਾਨੀਆਂ ਦੀ ਗਿਣਤੀ ਵਧਣ ਦੀ...

amritpal keeps two falcons and a foreign lizard

ਅੰਮ੍ਰਿਤਪਾਲ ਨੂੰ ਅਲੋਪ ਹੋ ਰਹੇ ਪਸ਼ੂ-ਪੰਛੀਆਂ ਨੂੰ ਰੱਖਣਾ ਦਾ ਹੈ ਸ਼ੌਕ, ਰੱਖੇ ਦੋ...

preparation for successful landing in low visibility due to fog

ਧੁੰਦ ਕਾਰਨ ਘੱਟ ਵਿਜੀਬਿਲਟੀ ’ਚ ਸਫਲ ਲੈਂਡਿੰਗ ਦੀ ਤਿਆਰੀ, ਏਅਰਪੋਰਟ ਮੈਨੇਜਮੈਂਟ ਦਾ...

disadvantages of bathing with very cold water

ਠੰਡੇ ਪਾਣੀ ਨਾਲ ਨਹਾਉਣਾ ਨੁਕਸਾਨਦਾਇਕ! ਇਹ ਲੋਕ ਜ਼ਰੂਰ ਕਰਨ ਪਰਹੇਜ਼

shots fired at ex soldier  s house

ਸਾਬਕਾ ਫੌਜੀ ਦੇ ਘਰ ’ਤੇ ਚਲਾਈਆਂ ਗੋਲੀਆਂ, cctv 'ਚ ਕੈਦ ਹਮਲਾਵਰ

restrictions imposed in pathankot in view of elections

ਪਠਾਨਕੋਟ 'ਚ ਚੋਣਾਂ ਦੇ ਮੱਦੇਨਜ਼ਰ ਲੱਗੀਆਂ ਪਾਬੰਦੀਆਂ, 14 ਤੇ 15 ਦਸੰਬਰ ਨੂੰ Dry...

tarn taran district magistrate imposes various restrictions

ਤਰਨਤਾਰਨ ਜ਼ਿਲ੍ਹਾ ਮੈਜਿਸਟਰੇਟ ਨੇ ਗਿਣਤੀ ਕੇਂਦਰਾਂ ਦੇ 100 ਮੀਟਰ ਦੇ ਘੇਰੇ ’ਚ...

dispute between two parties during bandgi on child  s birthday

ਜਲੰਧਰ ਵਿਖੇ ਜਨਮ ਦਿਨ ਮੌਕੇ ਬੰਦਗੀ ਕਰਨ ਦੌਰਾਨ ਪੈ ਗਿਆ ਭੜਥੂ! ਆਹਮੋ-ਸਾਹਮਣੇ...

ban imposed in hoshiarpur district orders will remain in force till february 9

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ! 9 ਫਰਵਰੀ ਤੱਕ ਲਾਗੂ ਰਹਿਣਗੇ ਹੁਕਮ

cancer patient treatment dismissal

ਸ਼ਰਮਸਾਰ! ਕੰਪਨੀ ਨੇ ਪਹਿਲਾਂ ਕੈਂਸਰ ਪੀੜਤ ਕਰਮਚਾਰੀ ਦਾ ਕਰਵਾਇਆ ਇਲਾਜ, ਫਿਰ ਕਰ...

pakistan police register fir over theft of apples from judge  s chamber

ਜੱਜ ਦੇ ਚੈਂਬਰ 'ਚੋਂ ਦੋ ਸੇਬਾਂ ਦੀ ਚੋਰੀ 'ਤੇ ਪੁਲਸ ਨੇ ਲਾਈ ਧਾਰਾ 380, ਹੋ...

don t ignore shivering in cold weather

ਠੰਡ 'ਚ ਕਾਂਬੇ ਨੂੰ ਨਾ ਕਰੋ ਨਜ਼ਰਅੰਦਾਜ਼! ਬਚਾਅ ਲਈ ਸਿਹਤ ਵਿਭਾਗ ਵੱਲੋਂ...

pathankot city will be divided into two parts

ਹੁਣ ਉਹ ਦਿਨ ਦੂਰ ਨਹੀਂ ਜਦੋਂ ਪਠਾਨਕੋਟ ਸ਼ਹਿਰ ਦੋ ਹਿੱਸਿਆਂ ’ਚ ਵੰਡਿਆ ਜਾਵੇਗਾ!...

another action by the excise department

ਆਬਕਾਰੀ ਵਿਭਾਗ ਦੀ ਇਕ ਹੋਰ ਕਾਰਵਾਈ: ਦਿੱਲੀ ਤੋਂ ਅੰਮ੍ਰਿਤਸਰ ਆ ਰਹੇ ਟਰੱਕ ਨੂੰ...

foods immediately doctors reveal cancer

ਤੁਰੰਤ ਛੱਡ ਦਿਓ ਇਹ Foods! ਕੈਂਸਰ 'ਤੇ ਮਾਹਰਾਂ ਦੀ ਵੱਡੀ ਚਿਤਾਵਨੀ

viral video woman hang 10th floor wife china

ਮੌਜ-ਮਸਤੀ ਦੌਰਾਨ ਅਚਾਨਕ ਆ ਗਈ ਪਤਨੀ, ਬੰਦੇ ਨੇ ਉਦਾਂ ਹੀ ਖਿੜਕੀ 'ਤੇ ਲਟਕਾ'ਤੀ...

kapil sharma

ਦੂਜੀ ਵਾਰ ਲਾੜਾ ਬਣਨਗੇ 'ਕਾਮੇਡੀ ਕਿੰਗ' ਕਪਿਲ ਸ਼ਰਮਾ ! ਜਾਣੋ ਕੌਣ ਹੈ 'ਦੁਲਹਨ'

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਮੁੱਖ ਖ਼ਬਰਾਂ ਦੀਆਂ ਖਬਰਾਂ
    • us president donald trump will address the nation on wednesday night
      ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੁੱਧਵਾਰ ਰਾਤ ਦੇਸ਼ ਨੂੰ ਕਰਨਗੇ ਸੰਬੋਧਨ
    • 54 new sewa kendras to be opened in punjab
      ਪੰਜਾਬ ’ਚ ਖੋਲ੍ਹੇ ਜਾਣਗੇ 54 ਨਵੇਂ ਸੇਵਾ ਕੇਂਦਰ
    • which upa schemes have been renamed
      UPA ਸਰਕਾਰ ਦੀਆਂ ਕਿੰਨੀਆਂ ਯੋਜਨਾਵਾਂ ਦੇ ਨਾਮ ਮੋਦੀ ਸਰਕਾਰ ਨੇ ਬਦਲੇ?
    • another big international honour for pm modi
      PM ਮੋਦੀ ਨੂੰ ਇੱਕ ਹੋਰ ਵੱਡਾ ਅੰਤਰਰਾਸ਼ਟਰੀ ਸਨਮਾਨ, ਇਥੋਪੀਆ ਨੇ ਦਿੱਤਾ ਨਾਗਰਿਕ...
    • india first indigenous microprocessor dhruv64 launched
      ਭਾਰਤ ਦਾ ਪਹਿਲਾ ਸਵਦੇਸ਼ੀ 1.0 GHz ਮਾਈਕ੍ਰੋਪ੍ਰੋਸੈਸਰ DHRUV64 ਲਾਂਚ
    • when the 6ft 8in president met giorgia meloni
      ਜਦੋਂ 6 ਫੁੱਟ 8 ਇੰਚ ਲੰਬੇ ਰਾਸ਼ਟਰਪਤੀ ਨੂੰ ਮਿਲੀ ਜੌਰਜੀਆ ਮੇਲੋਨੀ
    • ipl 2026 auction
      IPL 2026 ਲਈ ਆਕਸ਼ਨ ਦਾ ਐਕਸ਼ਨ ਖ਼ਤਮ, ਇਨ੍ਹਾਂ ਖਿਡਾਰੀਆਂ ਦੀ ਚਮਕੀ ਕਿਸਮਤ
    • farmer sells kidney to repay loan
      ਕਰਜ਼ ਦਾ ਖੌਫਨਾਕ ਚਿਹਰਾ, ਲੋਨ ਚੁਕਾਉਣ ਲਈ ਕਿਸਾਨ ਨੇ ਵੇਚ'ਤੀ ਕਿਡਨੀ
    • feds warn iphone and android users
      ਤੁਰੰਤ ਅਪਡੇਟ ਕਰੋ ਆਪਣੇ ਡਿਵਾਈਸ! iPhone ਤੇ Android ਯੂਜ਼ਰਜ਼ ਲਈ ਚਿਤਾਵਨੀ ਜਾਰੀ
    • ipl auction 2026
      ਮਿੰਟਾਂ 'ਚ ਮੁੰਡੇ ਦੀ ਲੱਗ ਗਈ 8.40 ਕਰੋੜ ਦੀ ਲਾਟਰੀ, ਪੂਰਾ 'ਸੂਬਾ' ਪਾ ਰਿਹੈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +