ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਦੀ ਆਮਦ ਨਾਲ ਬਹੁਤ ਕੁੱਝ ਬਦਲਿਆ ਹੈ। ਖਾਧ-ਪਦਾਰਥਾਂ ਦੀ ਗੱਲ ਕਰੀਏ ਤਾਂ ਜਿਥੇ Parle-G ਜਿਹੇ ਬ੍ਰਾਂਡ ਨੇ ਰਿਕਾਰਡ ਤੋੜ ਕਮਾਈ ਕੀਤੀ, ਉਥੇ ਹੀ ਲੋਕਾਂ 'ਚ ਪਾਸਤਾ ਅਤੇ ਨੂਡਲਜ਼ ਦੀ ਲੋਕਪ੍ਰਿਯਤਾ 'ਚ ਵੀ ਵਾਧਾ ਹੋਇਆ ਅਤੇ ਨਾਲ ਹੀ ਪਾਸਤਾ ਦੀ ਖਪਤ 'ਚ ਤਿੰਨ ਗੁਣਾ ਵਾਧਾ ਹੋਇਆ ਹੈ। ਜੋ ਖਪਤ ਪਹਿਲਾਂ 2200 ਟਨ ਸੀ, ਉਹ ਹੁਣ ਵਧਕੇ 7600 ਟਨ ਹੋ ਗਈ ਹੈ। ਨੂਡਲਜ਼ ਦੀ ਖਪਤ 'ਚ ਵੀ 27 ਫ਼ੀਸਦੀ ਵਾਧਾ ਹੋਇਆ ਹੈ। ਜੋ ਖਪਤ ਪਹਿਲਾਂ 58000 ਟਨ ਸੀ ,ਉਹ ਹੁਣ ਵਧਕੇ 74000 ਟਨ ਹੋ ਗਈ ਹੈ। ਜਦੋਂ ਕਿ ਬਿਸਕੁਟਾਂ ਦੀ ਖਪਤ 'ਚ 52 ਫ਼ੀਸਦ ਦਾ ਵਾਧਾ ਹੋਇਆ।
ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’
ਪੜ੍ਹੋ ਇਹ ਵੀ ਖਬਰ - ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਇਸ ਤੋਂ ਇਲਾਵਾ ਨਮਕੀਨ ਖਾਧ-ਪਦਾਰਥਾਂ ਦੀ ਖਪਤ 'ਚ ਵੀ 32 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਖਾਧ ਪਦਾਰਥਾਂ ਦੀ ਖਪਤ 'ਚ ਹੋਏ ਬੇਤਹਾਸ਼ਾ ਵਾਧੇ ਦਾ ਕਾਰਨ ਘਰ ਤੋਂ ਕੰਮ ਕਰਨਾ 'ਤੇ ਵਿਸ਼ਵਾਸ਼ਯੋਗ ਬ੍ਰਾਂਡ ਨੂੰ ਤਰਜੀਹ ਦੇਣਾ ਹੈ। ਇੰਨਾ ਹੀ ਨਹੀਂ ਦਿੱਤਾ ਸਾਬਣ ਦੀ ਖਪਤ 'ਚ ਵੀ ਵਾਧਾ ਹੋਇਆ ਹੈ। 14.2 ਫ਼ੀਸਦ ਦੇ ਵਾਧੇ ਨਾਲ ਭਾਰਤ ਦਾ ਨੰਬਰ ਇੱਕ ਐਂਟੀਸੈਪਟਿਕ ਸਾਬਣ ਹੁਣ ਸਾਬਣ ਮਾਰਕੀਟ ਦਾ ਲੀਡਰ ਬਣ ਗਿਆ ਹੈ।
ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਬੱਚਿਆਂ ’ਚ ਵੀ ਦਿਖਾਈ ਦੇਣ ਇਹ ਲੱਛਣ, ਤਾਂ ਜ਼ਰੂਰ ਕਰਵਾਓ ਕੋਰੋਨਾ ਟੈਸਟ
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਰਿਆਣਾ ਦੇ ਡਿਪਟੀ ਸੀ. ਐੱਮ. ਦੁਸ਼ਯੰਤ ਚੌਟਾਲਾ (ਤਸਵੀਰਾਂ)
NEXT STORY