ਇਤਿਹਾਸ ਦੀ ਡਾਇਰੀ
ਭਾਰਤੀ ਇਤਿਹਾਸ ਦਾ ਸਭ ਤੋਂ ਅਹਿਮ ਦਿਨ ਕਿਉਂਕਿ ਅੱਜ ਹੀ ਦੇ ਦਿਨ ਲਾਗੂ ਹੋਇਆ ਸੀ ਭਾਰਤ ਦਾ ਸੰਵਿਧਾਨ, 26 ਜਨਵਰੀ ਮੌਕੇ ਆਓ ਜਾਣਦੇ ਹਾਂ ਕੀ ਆਖਿਰ ਕਿਉਂ ਅੱਜ ਦੇ ਦਿਨ ਹੀ ਮਨਾਇਆ ਜਾਂਦਾ ਹੈ।
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਭਾਰਤ 'ਚ 26 ਜਨਵਰੀ ਦਾ ਦਿਨ ਖਾਸ ਮਹੱਤਵ ਰੱਖਦਾ ਹੈ। ਇਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਭਾਵ ਦੇਸ਼ 'ਚ ਕਾਨੂੰਨ ਦੇ ਰਾਜ ਦੀ ਸ਼ੁਰੂਆਤ ਹੋਈ। 26 ਜਨਵਰੀ ਨੂੰ ਰਾਸ਼ਟਰੀ ਦਿਨ ਦਾ ਦਰਜਾ ਵੀ ਹਾਸਲ ਹੈ। ਹਰ ਸਾਲ ਇਸ ਦਿਨ ਨੂੰ ਬੜੇ ਉਤਸਾਹ ਨਾਲ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਭਾਰਤ ਵਾਸੀਆਂ ਲਈ ਕਿਉਂ ਖਾਸ ਹੈ ਇਹ ਦਿਨ...
ਇਸ ਲਈ ਖਾਸ ਹੈ 26 ਜਨਵਰੀ
ਸਾਲ 1929 ਦੇ ਦਸੰਬਰ ਮਹੀਨੇ 'ਚ ਲਾਹੌਰ 'ਚ ਭਾਰਤੀ ਰਾਸ਼ਟਰੀ ਕਾਂਗਰਸ ਦਾ ਸੈਸ਼ਨ ਹੋਇਆ ਸੀ। ਜਿਸ ਦੀ ਪ੍ਰਧਾਨਗੀ ਪੰਡਿਤ ਜਵਾਹਰ ਲਾਲ ਨਹਿਰੂ ਕਰ ਰਹੇ ਸਨ। ਇਸ ਸੈਸ਼ਨ 'ਚ ਪ੍ਰਸਤਾਵ ਪਾਸ ਹੋਇਆ ਸੀ ਕਿ ਜੇਕਰ ਅੰਗਰੇਜੀ ਹੁਕੁਮਤ 26 ਜਨਵਰੀ 1930 ਤਕ ਭਾਰਤ ਨੂੰ ਡੋਮਿਨਿਅਨ ਦਾ ਅਹੁਦਾ ਨਹੀ ਦਿੰਦੀ ਹੈ ਤਾਂ ਭਾਰਤ ਖੁਦ ਨੂੰ ਪੂਰੀ ਤਰ੍ਹਾਂ ਨਾਲ ਸੁਤੰਤਰ ਐਲਾਨ ਕਰ ਦੇਵੇਗਾ। ਇਸ ਦੇ ਬਾਵਜੂਦ 26 ਜਨਵਰੀ 1930 ਤਕ ਜਦ ਅੰਗਰੇਜ ਸਰਕਾਰ ਨੇ ਕੁੱਝ ਨਹੀਂ ਦਿੱਤਾ ਤਾਂ ਕਾਂਗਰਸ ਨੇ ਉਸ ਦਿਨ ਭਾਰਤ ਨੂੰ ਪੂਰੀ ਤਰ੍ਹਾਂ ਸੁਤੰਤਰ ਐਲਾਨ ਦਿੱਤਾ ਅਤੇ ਆਪਣਾ ਸਰਗਰਮ ਅੰਦੋਲਨ ਸ਼ੁਰੂ ਕਰ ਦਿੱਤਾ। ਇਸ ਦਿਨ ਜਵਾਹਰ ਲਾਲ ਨਹਿਰੂ ਨੇ ਲਾਹੌਰ 'ਚ ਰਾਵੀ ਨਦੀ ਕਿਨਾਰੇ ਤਿਰੰਗਾ ਲਹਿਰਾਇਆ। ਇਸ ਦੇ ਬਾਅਦ ਭਾਰਤ ਨੇ 26 ਜਨਵਰੀ 1930 ਨੂੰ ਸੁਤੰਤਰਤਾ ਦਿਵਸ ਦੇ ਰੂਪ 'ਚ ਮਨਾਇਆ। ਉਸ ਦਿਨ ਤੋਂ ਬਾਅਦ 1947 'ਚ ਦੇਸ਼ ਦੇ ਆਜ਼ਾਦ ਹੋਣ ਤਕ 26 ਜਨਵਰੀ ਸੁਤੰਤਰਾ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਰਿਹਾ। ਇਸ ਦੇ ਬਾਅਦ ਦੇਸ਼ ਆਜ਼ਾਦ ਹੋਇਆ ਅਤੇ 15 ਅਗਸਤ ਨੂੰ ਭਾਰਤ ਦੇ ਸੁਤੰਤਰਤਾ ਦਿਵਸ ਦੇ ਰੂਪ 'ਚ ਸਵੀਕਾਰ ਕੀਤਾ ਗਿਆ। ਭਾਰਤ ਦਾ ਸੰਵਿਧਾਨ 26 ਨਵੰਬਰ 1949 ਤਕ ਤਿਆਰ ਹੋ ਗਿਆ ਸੀ। ਉਸ ਸਮੇਂ ਜਿਹੜੇ ਨੇਤਾ ਸਨ, ਉਨ੍ਹਾਂ ਨੇ 2 ਮਹੀਨੇ ਹੋਰ ਰੁਕਣ ਦਾ ਫੈਸਲਾ ਲਿਆ ਅਤੇ ਫਿਰ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਅਤੇ ਇਸ ਦਿਨ ਨੂੰ ਉਸ ਸਮੇਂ ਤੋਂ ਗਣਤੰਤਰ ਦਿਵਸ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ।
PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਗਣਤੰਤਰ ਦਿਵਸ ਦੀ ਵਧਾਈ
NEXT STORY