ਬਿੰਦਰ ਸਿੰਘ ਖੁੱਡੀ ਕਲਾਂ
ਸਿੱਖਿਆ ਦਾ ਇਨਸਾਨੀ ਜੀਵਨ ਵਿੱਚ ਮਹੱਤਵ ਸਮਝਣ ਵਾਲੇ ਮਾਂ-ਬਾਪ ਆਪਣੇ ਬੱਚਿਆਂ ਦੀ ਸਿੱਖਿਆ ਪ੍ਰਾਪਤੀ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ। ਜਾਗਰੂਕ ਅਤੇ ਆਰਥਿਕ ਪੱਖੋਂ ਸਮਰੱਥ ਪਰਿਵਾਰ ਬੱਚੇ ਦੀ ਸਕੂਲ ਉਮਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਕੂਲ਼ ਦੀ ਤਾਲਾਸ਼ ਵਿੱਚ ਜੁਟ ਜਾਂਦੇ ਹਨ। ਪਰ ਇਸ ਦੌਰਾਨ ਕਈ ਜਰੂਰਤਮੰਦ ਪਰਿਵਾਰ ਅਜਿਹੇ ਵੀ ਹਨ, ਜਿੰਨਾਂ ਲਈ ਪੜ੍ਹਾਈ ਦੇ ਕੋਈ ਮਾਅਨੇ ਨਹੀਂ ਹਨ। ਇਨ੍ਹਾਂ ਪਰਿਵਾਰਾਂ ਲਈ ਬੱਚਿਆਂ ਦੀ ਪੜ੍ਹਾਈ ਨਾਲੋਂ ਰੋਜ਼ਾਨਾ ਦੀਆਂ ਲੋੜਾਂ ਦੀ ਪੂਰਤੀ ਜ਼ਿਆਦਾ ਜਰੂਰੀ ਹੈ। ਅਜਿਹੇ ਪਰਿਵਾਰਾਂ 'ਚ ਪੜ੍ਹਾਈ ਦਾ ਕੋਈ ਮਾਹੌਲ ਨਹੀਂ ਹੁੰਦਾ। ਆਰਥਿਕ ਮਜਬੂਰੀਆਂ ਉਨ੍ਹਾਂ ਦੀਆਂ ਖੁਸ਼ੀਆਂ ਦੀ ਪਰਵਾਜ਼ 'ਤੇ ਨਾਕਾ ਲਾ ਕੇ ਖੜ੍ਹ ਜਾਂਦੀਆਂ ਹਨ। ਸਮਾਜ ਵਿਚਲੇ ਆਰਥਿਕ ਪਾੜੇ ਦੇ ਚੱਲਦਿਆਂ ਖੁਸ਼ੀਆਂ ਅਤੇ ਸਫਲ਼ਤਾਵਾਂ 'ਤੇ ਸਿਰਫ ਖੁਸ਼ਹਾਲ ਲੋਕਾਂ ਦਾ ਹੱਕ ਬਣਕੇ ਰਹਿ ਗਿਆ ਜਾਪਦਾ ਹੈ।
ਨਾਸ਼ਤੇ ’ਚ ਜ਼ਰੂਰ ਖਾਓ 2 ਅੰਡੇ, ਬਚ ਸਕਦੇ ਹੋ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਤੋਂ
ਪਰ ਇਸ ਦੌਰਾਨ ਵੀ ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਰਸਤੇ ਦੀਆਂ ਤਮਾਮ ਮਜਬੂਰੀਆਂ ਨੂੰ ਲਿਤਾੜ ਕੇ ਸਫਲ਼ਤਾਵਾਂ ਦੇ ਅੰਬਰ 'ਤੇ ਅਜਿਹੀ ਉਡਾਣ ਭਰਦੇ ਹਨ ਕਿ ਹੋਰਨਾਂ ਲਈ ਮਿਸ਼ਾਲ ਬਣ ਜਾਂਦੇ ਹਨ। ਅਜਿਹੇ ਲੋਕ ਸਿੱਧ ਕਰ ਦਿੰਦੇ ਹਨ ਕਿ ਇਨਸਾਨੀ ਜ਼ਿੰਦਗੀ ਦੀਆਂ ਸਫਲਤਾਵਾਂ ਮਹਿਲਾਂ ਦੀਆਂ ਮੁਹਤਾਜ਼ ਨਹੀਂ ਹਨ। ਬਰਨਾਲਾ ਜ਼ਿਲੇ 'ਚ ਸਥਿਤ ਜਵਾਹਰ ਨਵੋਦਿਆ ਸਕੂਲ ਢਿੱਲਵਾਂ ਵੱਲੋਂ ਸੈਸ਼ਨ 2020-21 ਦੌਰਾਨ ਛੇਵੀਂ ਜਮਾਤ ਦੇ ਦਾਖਲਿਆਂ ਲਈ 5ਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਕਰਵਾਈ ਮੁਕਾਬਲਾ ਪ੍ਰੀਖਿਆ ਦੇ ਨਤੀਜਿਆਂ ਨੇ ਸਿੱਧ ਕਰ ਦਿੱਤਾ ਹੈ ਕਿ ਲਾਲ ਰੂੜੀਆਂ 'ਤੇ ਵੀ ਦਗ ਸਕਦੇ ਹਨ। ਜ਼ਿਲੇ ਵਿੱਚੋਂ ਜਵਾਹਰ ਨਵੋਦਿਆ ਸਕੂਲ ਲਈ ਚੁਣੇ ਕੁੱਲ ਅਸੀਂ ਵਿਦਿਆਰਥੀਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਜਵਾਹਰ ਬਸਤੀ ਬਰਨਾਲਾ ਦੇ ਅਮਨ ਦਾ ਪਿਤਾ ਰਾਮਾ ਸ਼ੰਕਰ ਸਿੰਘ ਫਲਾਂ ਦੀ ਰੇਹੜੀ ਲਗਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅਮਨ ਦੇ ਪਿਤਾ ਨੇ ਕਈ ਵਰ੍ਹੇ ਪਹਿਲਾਂ ਰੋਜ਼ੀ ਰੋਟੀ ਦੀ ਖਾਤਿਰ ਪੰਜਾਬ ਦੀ ਧਰਤੀ ਨੂੰ ਚੁਣਿਆ। ਉਸਨੇ ਰੇਹੜੀ ਲਗਾਕੇ ਚਾਹ ਬਣਾਉਣ ਅਤੇ ਫਲਾਂ ਦੀ ਵਿੱਕਰੀ ਕਰਨ ਸਮੇਤ ਕਈ ਕੰਮ ਕੀਤੇ।
11 ਅਪ੍ਰੈਲ ਤੋਂ ਹੁਣ ਤੱਕ 1,27,225 ਹੈਕਟੇਅਰ ਰਕਬੇ ‘ਤੇ ਟਿੱਡੀ ਦਲ ਕਾਬੂ
ਇਸ ਪ੍ਰੀਖਿਆ ਦੇ ਨਤੀਜੇ ਦੌਰਾਨ ਹੈਰਾਨੀਜਨਕ ਪਰਵਾਜ਼ ਭਰਨ ਵਾਲੇ ਰਾਹੁਲ ਦਾ ਪਰਿਵਾਰ ਸ਼ਹਿਰ ਦੇ ਸਲੱਮ ਖੇਤਰ ਵਿੱਚ ਝੌਪੜੀਆਂ ਵਿੱਚ ਰਹਿੰਦਾ ਹੈ। ਸਥਾਨਕ ਅਨਾਜ ਮੰਡੀ ਕੋਲ ਝੁੱਗੀਆਂ 'ਚ ਰਹਿੰਦੇ ਬਿਹਾਰ ਦੇ ਪਰਿਵਾਰ ਦੇ ਇਸ ਲਾਡਲੇ ਨੇ ਸ਼ਹਿਰੀ ਖੇਤਰ ਦੇ ਵਿਦਿਆਰਥੀਆਂ ਦੀ ਐੱਸ.ਸੀ ਕੈਟਾਗਰੀ ਵਿੱਚੋਂ ਪਹਿਲਾ ਅਤੇ ਦੋਵਾਂ ਕੈਟਾਗਰੀਆਂ ਵਿੱਚੋਂ ਅੱਠਵਾਂ ਸਥਾਨ ਪ੍ਰਾਪਤ ਕੀਤਾ ਹੈ। ਅਸੀਂ ਜਦੋਂ ਰਾਹੁਲ ਦੇ ਨਾਲ ਉਸ ਦੇ ਘਰ ਗਏ ਤਾਂ ਉਹ ਝੁੱਗੀਆਂ ਦੇ ਬਾਹਰਲੀ ਸੜਕ 'ਤੇ ਹੀ ਰੁਕ ਗਿਆ। ਸਾਡੇ ਵੱਲੋਂ ਘਰ ਚੱਲਣ ਬਾਰੇ ਕਹਿਣ 'ਤੇ ਉਹ ਸਾਨੂੰ ਕੂੜੇ ਕਰਕਟ ਵਿੱਚ ਸਥਿਤ ਝੌਂਪੜੀਆਂ ਵਿੱਚੋਂ ਦੀ ਹੁੰਦਾ ਹੋਇਆ ਪਿੱਛੇ ਜਿਹੇ ਸਥਿਤ ਇੱਕ ਝੌਪੜੀ ਕੋਲ ਲੈ ਗਿਆ। ਸਾਨੂੰ ਵੇਖਦਿਆਂ ਹੀ ਉਸ ਦੀ ਬਜ਼ੁਰਗ ਦਾਦੀ ਅਤੇ ਨੰਗ ਧੜੰਗੇ ਤਿੰਨ ਚਾਰ ਛੋਟੇ ਭੈਣ ਭਰਾ ਭੱਜ ਕੇ ਬਾਹਰ ਆ ਗਏ। ਪੜ੍ਹਾਈ ਵਾਲੇ ਮਾਹੌਲ ਦਾ ਤਾਂ ਇੱਥੇ ਨਾਮ ਨਿਸ਼ਾਨ ਵੀ ਨਜ਼ਰ ਨਹੀਂ ਸੀ ਆਉਂਦਾ। ਚਾਰੇ ਪਾਸੇ ਗੰਦ ਖਿੱਲਰਿਆ ਹੋਇਆ ਸੀ। ਦਾਦੀ ਨੂੰ ਕੋਈ ਇਲਮ ਨਹੀਂ ਸੀ ਕਿ ਉਸ ਦੇ ਪੋਤੇ ਨੇ ਕੀ ਪ੍ਰਾਪਤੀ ਕੀਤੀ ਹੈ? ਇਨ੍ਹਾਂ ਲਈ ਪੜ੍ਹਾਈ ਦੇ ਕੋਈ ਮਾਅਨੇ ਨਹੀਂ ਹਨ। ਸਾਡੇ ਵੱਲੋਂ ਪੋਤੇ ਦੀ ਪ੍ਰਾਪਤੀ ਦੱਸਣ 'ਤੇ ਰਾਹੁਲ ਦੀ ਦਾਦੀ ਨੇ ਕੋਈ ਖਾਸ ਪ੍ਰਤੀਕਰਮ ਨਹੀਂ ਦਿੱਤਾ। ਅਸਲ ਵਿੱਚ ਇਨ੍ਹਾਂ ਲੋਕਾਂ ਲਈ ਤਾਂ ਪਾਪੀ ਪੇਟ ਦਾ ਮਸਲਾ ਹੱਲ੍ਹ ਕਰ ਲੈਣ ਤੋਂ ਵੱਡੀ ਕੋਈ ਪ੍ਰਾਪਤੀ ਹੈ ਹੀ ਨਹੀਂ।
'ਕਰੰਡ' ਦੀ ਗੰਭੀਰ ਸਮੱਸਿਆ ਵੀ ਨਹੀਂ ਤੋੜ ਸਕੀ ਸਿੱਧੀ ਬਿਜਾਈ ਕਰਨ ਵਾਲੇ ਯੋਧੇ ਕਿਸਾਨਾਂ ਦਾ ‘ਸਿਰੜ’
ਜਵਾਹਰ ਨਵੋਦਿਆ ਦਾਖਲਿਆਂ ਲਈ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਸਕੂਲਾਂ ਦੇ ਵਿਦਿਆਰਥੀਆਂ ਲਈ ਕ੍ਰਮਵਾਰ ਪਝੱਤਰ ਅਤੇ ਪੱਚੀ ਫੀਸਦੀ ਕੋਟੇ ਦੇ ਹਿਸਾਬ ਨਾਲ ਨਤੀਜਾ ਐਲਾਨਿਆ ਜਾਂਦਾ ਹੈ। ਰੇਹੜੀ ਵਾਲੇ ਦੇ ਪੁੱਤਰ ਅਮਨ ਨੇ ਦੋਵਾਂ ਕੈਟਾਗਰੀਆਂ ਵਿੱਚੋਂ ਓਵਰਆਲ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੀ ਯੋਗਤਾ ਦਾ ਲੋਹਾ ਮਨਵਾਇਆ ਹੈ। ਜਵਾਹਰ ਨਵੋਦਿਆ ਸਕੂਲ ਵਿੱਚ ਚੋਣ ਹੋਣ ਨਾਲ ਦੋਵਾਂ ਵਿਦਿਆਰਥੀਆਂ ਦੀ 12ਵੀਂ ਤੱਕ ਦੀ ਮੁਫਤ ਬਿਹਤਰ ਪੜ੍ਹਾਈ ਦਾ ਇੰਤਜ਼ਾਮ ਹੋ ਗਿਆ ਹੈ।ਦੋਵੇਂ ਵਿਦਿਆਰਥੀ ਰਿਹਾਇਸ਼ੀ ਸਕੂਲ ਵਿੱਚ ਰਹਿਕੇ ਸਿੱਖਿਆ ਗ੍ਰਹਿਣ ਕਰ ਸਕਣਗੇ।
ਸਰਕਾਰੀ ਅਧਿਆਪਕਾਂ ਵੱਲੋਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਪੜ੍ਹਾਉਣ ਦਾ ਤਹੱਈਆ ਸਲਾਹੁਣਯੋਗ
ਅਮਨ ਅਤੇ ਰਾਹੁਲ ਦੇ ਮੁੱਖ ਅਧਿਆਪਕ ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਦੋਵੇਂ ਵਿਦਿਆਰਥੀਆਂ ਦੀ ਹੀ ਪੜ੍ਹਾਈ ਬਾਰੇ ਸਮਝ ਕਮਾਲ ਦੀ ਹੈ। ਇਨ੍ਹਾਂ ਦੀ ਜਮਾਤ ਇੰਚਾਰਜ ਅਧਿਆਪਕਾ ਮੈਡਮ ਚਰਨਬੀਰ ਪਾਲ ਕੌਰ ਨੇ ਕਿਹਾ ਕਿ ਮੇਰੇ ਵੱਲੋਂ ਸਕੂਲ਼ ਸਮੇਂ ਤੋਂ ਇਲਾਵਾ ਇਨ੍ਹਾਂ ਦੀ ਸੁਵਿਧਾ ਅਨੁਸਾਰ ਵਾਧੂ ਸਮਾਂ ਲਗਾਕੇ ਪੜ੍ਹਾਉਣ ਦਾ ਕੰਮ ਇਨ੍ਹਾਂ ਦੀ ਸਫਲ਼ਤਾ ਨਾਲ ਸਫਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਦੋਵਾਂ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਲੋੜੀਂਦੀ ਸਮੱਗਰੀ ਤੋਂ ਕਦੇ ਘਾਟ ਨਹੀਂ ਆਉਣ ਦਿੱਤੀ। ਉਨ੍ਹਾਂ ਕਿਹਾ ਕਿ ਦੋਵਾਂ ਹੀ ਵਿਦਿਆਰਥੀਆਂ ਦੇ ਘਰਾਂ 'ਚ ਵਿੱਦਿਅਕ ਮਾਹੌਲ ਦੀ ਭਾਰੀ ਘਾਟ ਹੈ। ਸੋ ਦੋਵਾਂ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਸਾਰਾ ਕੰਮ ਸਕੂਲ ਵਿੱਚ ਹੀ ਕਰਵਾਇਆ ਜਾਂਦਾ ਰਿਹਾ ਹੈ। ਸਕੂਲ ਵੱਲੋਂ ਦੋਵਾਂ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਚੇਚੇ ਤੌਰ 'ਤੇ ਪੁੱਜ ਕੇ ਬਰਨਾਲਾ ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਸ੍ਰੀ ਰਘਬੀਰ ਪ੍ਰਕਾਸ਼ ਗਰਗ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ।
ਮਜ਼ਦੂਰਾਂ ਦੀ ਘਾਟ: ਆਪਣੀ ‘ਹਿੰਮਤ’ ਅਤੇ ‘ਜਜ਼ਬੇ’ ਦਾ ਲੋਹਾ ਮਨਵਾਉਣ ’ਚ ਸਫਲ ਰਹੇ ਪੰਜਾਬ ਦੇ ਕਿਸਾਨ
ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਮਨਿੰਦਰ ਕੌਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ ਮੈਡਮ ਵਸੁੰਧਰਾ ਨੇ ਇਨ੍ਹਾਂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ 'ਤੇ ਮਾਣ ਕਰਦਿਆਂ ਕਿਹਾ ਕਿ ਇਸ ਦਾ ਸਿਹਰਾ ਵਿਦਿਆਰਥੀਆਂ ਦੀ ਖੁਦ ਦੀ ਮਿਹਨਤ ਦੇ ਨਾਲ ਨਾਲ ਉਨ੍ਹਾਂ ਦੀ ਅਧਿਆਪਕਾ ਮੈਡਮ ਚਰਨਬੀਰ ਪਾਲ ਕੌਰ ਨੂੰ ਜਾਂਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਸਭ ਤੋਂ ਵੱਡੀ ਸਮਾਜ ਸੇਵਾ ਹੈ।
ਹੁਣ ਪੰਜਾਬੀ ਫ਼ਿਲਮ ਉਦਯੋਗ ਦੇ ਵੀ ਖੁੱਲ੍ਹੇ ਰਾਜ਼, ਸੁਸ਼ਾਂਤ ਵਾਂਗ ਪ੍ਰੇਸ਼ਾਨ ਨੇ ਕਈ ਫ਼ਿਲਮੀ ਕਲਾਕਾਰ
NEXT STORY