ਉਹ ਥਾਂ ਜਿੱਥੇ ਕੁਦਰਤ ਨਾਲ ਹੈ ਭੈਣ-ਭਰਾ ਵਾਂਗ ਰਿਸ਼ਤਾ
ਸੁਲਤਾਨਪੁਰ ਲੋਧੀ ਦੀ ਰੱਖੜੀ ਜੋ ਕੁਦਰਤ ਨਾਲ ਇੱਕਮਿਕ ਹੋਣ ਦਾ ਸੰਦੇਸ਼ ਦਿੰਦੀ ਹੈ
ਹਰਪ੍ਰੀਤ ਸਿੰਘ ਕਾਹਲੋਂ
ਸੁਲਤਾਨਪੁਰ ਲੋਧੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ‘ਨਾ ਕੋਈ ਹਿੰਦੂ ਨਾ ਮੁਸਲਮਾਨ’ ਉਚਾਰਦਿਆਂ ਮਨੁੱਖਤਾਂ ਦੀ ਗੱਲ ਕਹੀ। ਇਸ ਥਾਂ ‘ਤੇ ਵਹਿੰਦੀ ਪਵਿੱਤਰ ਕਾਲੀ ਵੇਂਈ ਨਦੀ ਦਾ ਰਿਸ਼ਤਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੈ। ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਭੈਣ ਨਾਨਕੀ ਜੀ ਦੇ ਯਾਦ ਕਰਨ ‘ਤੇ ਮਿਲਣ ਆਉਂਦੇ ਸਨ। ਭੈਣ ਭਰਾ ਦੇ ਰਿਸ਼ਤੇ ਦੀ ਕਥਾ ਸੰਸਾਰ ਪ੍ਰਸਿੱਧ ਹੈ।
ਇਸੇ ਸਿਲਸਿਲੇ ਵਿੱਚ ਕਾਲੀ ਵੇਂਈ ਨਦੀ ਦੇ ਕੰਢੇ ਇਲਾਕਾ ਨਿਵਾਸੀ ਰੱਖੜੀ ਵਾਲੇ ਦਿਨ ਰੁੱਖਾਂ ਨੂੰ ਰੱਖੜੀ ਬੰਨ੍ਹਦੇ ਹਨ। ਰੁੱਖਾਂ ਨੂੰ ਆਪਣੇ ਵੀਰਾਂ ਵਾਂਗੂੰ ਮੰਨਦਿਆਂ ਕਾਲੀ ਵੇਂਈ ਨਦੀ ‘ਤੇ 15 ਹਜ਼ਾਰ ਤੋਂ ਵੱਧ ਰੁੱਖ ਲਾਏ ਗਏ ਹਨ। 2000 ਤੋਂ ਪਹਿਲਾਂ ਕਾਲੀ ਵੇਂਈ ਨਦੀ ਗੰਦੇ ਨਾਲੇ ਤੋਂ ਘੱਟ ਨਹੀਂ ਸੀ। ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸਮੂਹ ਸੰਗਤਾਂ ਨੇ ਇਸ ਨਦੀਂ ਨੂੰ ਮੁੜ ਤੋਂ ਨਦੀ ਵਾਂਗੂੰ ਬਹਾਲ ਕੀਤਾ। 15 ਸਾਲ ਦੀ ਅਨਥੱਕ ਮਿਹਨਤ ਤੋਂ ਬਾਅਦ ਕਾਲੀ ਵੇਂਈ 165 ਕਿਲੋਮੀਟਰ ਲੰਮੀ ਨਦੀ ਸਾਫ ਹੋਈ। ਪੰਜਾਬ ਵਿੱਚ ਇਹ ਲੋਕ ਲਹਿਰ ਦੀ ਮਿਸਾਲ ਹੈ। 16 ਜੁਲਾਈ 2000 ਤੋਂ ਸ਼ੁਰੂ ਹੋਈ ਸੇਵਾ ਦੇ ਸਾਲ 2020 ਵਿੱਚ 20 ਸਾਲ ਹੋ ਗਏ ਹਨ। ਭਾਰਤ ਦੇ ਰਾਸ਼ਟਰਪਤੀ ਸਵਰਗੀ ਅਬਦੁਲ ਕਲਾਮ ਨੇ ਇਹਨੂੰ ਵਾਤਾਵਰਨ ਲਈ ਕੀਤੇ ਮੁੱਢਲੇ ਵੱਡੇ ਕੰਮਾਂ ਵਿੱਚੋਂ ਮੰਨਿਆ ਸੀ। ਕਾਲੀ ਵੇਂਈ ਦੀ ਕਾਰ ਸੇਵਾ ਦੇ ਅਸਰ ਨੂੰ ਵੇਖਣ ਉਹ ਆਪ 16 ਅਗਸਤ 2006 ਨੂੰ ਪਹਿਲੀ ਵਾਰ ਸੁਲਤਾਨਪੁਰ ਲੋਧੀ ਆਏ ਸਨ।
ਪੜ੍ਹੋ ਇਹ ਵੀ ਖਬਰ - ਅਫਗਾਨਿਸਤਾਨ ਸਿੱਖ ਮਸਲਾ: ਅਫਗਾਨਿਸਤਾਨ ਦੇ ਸਿੱਖਾਂ ਨੂੰ ਸ਼ਰਨਾਰਥੀ ਬਣੇ ਰਹਿਣ ਨਾਲੋਂ ਨਾਗਰਿਕ ਹੋਣ ਦੀ ਉਡੀਕ
ਇਸੇ ਸੇਵਾ ਦੇ ਚਲਦਿਆਂ ਨਿਰਮਲ ਕੁਟੀਆ ਸੀਚੇਵਾਲ ਦੇ ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਮੁਤਾਬਕ 2005 ਤੋਂ ਹੀ ਇੱਥੇ ‘ਕੁਦਰਤੀ ਰੱਖੜੀ’ ਮਨਾਉਣ ਦਾ ਚਲਣ ਸ਼ੁਰੂ ਹੋਇਆ। ਰੱਖੜੀ ਦੇ ਇਹ ਮਹੀਨੇ ਸਾਉਣ ਦੇ ਦਿਨ ਵੀ ਹੁੰਦੇ ਹਨ। ਮਾਨਸੂਨ ਸੀਜ਼ਨ ਰੁੱਖਾਂ ਨੂੰ ਲਾਉਣ ਦਾ ਵੀ ਸਹੀ ਵੇਲਾ ਹੁੰਦਾ ਹੈ। ਇੰਝ ਅਸੀਂ ਹਰ ਸਾਲ ਬੂਟੇ ਤਿਆਰ ਕਰਨੇ ਵੀ ਸ਼ੁਰੂ ਕੀਤੇ। ਕਾਲੀ ਵੇਂਈ ਸੁਲਤਾਨਪੁਰ ਲੋਧੀ ਵਿਖੇ ਰੱਖੜੀ ਵਾਲੇ ਦਿਨ ਭੈਣਾਂ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਰੱਖੜੀ ਦਾ ਤਿਉਹਾਰ ਮਨਾਉਂਦਿਆਂ ਰੁੱਖਾਂ ਨੂੰ ਰੱਖੜੀ ਬੰਨ੍ਹਦੀਆਂ ਹਨ ਅਤੇ ਨਾਲ ਹੀ ਘਰਾਂ ਲਈ ਬੂਟੇ ਲੈਕੇ ਜਾਂਦੀਆਂ ਹਨ।ਹਰ ਸਾਲ ਇਹ ਸਿਲਸਿਲਾ ਕੁਦਰਤ ਦਾ ਸੰਦੇਸ਼ ਸੰਭਾਲੀ ਇੰਝ ਹੀ ਚੱਲਦਾ ਰਿਹਾ ਹੈ।
ਪੜ੍ਹੋ ਇਹ ਵੀ ਖਬਰ - 9 ਅਗਸਤ ਨੂੰ ਕਿਸਾਨ ਜਥੇਬੰਦੀਆਂ ਵਾਹਨਾਂ ’ਤੇ ਸਵਾਰ ਹੋ ਕੇ ਪੂਰੇ ਪੰਜਾਬ ’ਚ ਕੱਢਣਗੀਆਂ ਰੋਸ ਮਾਰਚ
ਪਿੰਡ ਚੱਕ ਚੇਲਾ ਤੋਂ ਇਹਦਾ ਅਸਰ ਸੋਹਣ ਸਿੰਘ ਸ਼ਾਹ ਦੇ ਖੇਤਾਂ ਵਿੱਚ ਵਿਖਦਾ ਹੈ। ਸੋਹਣ ਸਿੰਘ ਦੇ ਘਰ ਅਤੇ ਖੇਤਾਂ ਵਿੱਚ 300 ਦੇ ਲੱਗਭਗ ਰੁੱਖ ਹਨ। ਇਨ੍ਹਾਂ ਰੁੱਖਾਂ ਵਿਚ ਵਿਰਾਸਤੀ ਰੁੱਖ ਟਾਹਲੀਆਂ ਵਿਸ਼ੇਸ਼ ਹਨ। ਤਲਵੰਡੀ ਮਾਧੋ ਵਿਖੇ ਮਹਿੰਦਰ ਸਿੰਘ ਸੰਧੂ ਨੇ ਆਪਣੇ ਪਿੰਡ ਵਿੱਚ 700 ਦੇ ਲੱਗਭਗ ਰੁੱਖ ਲਵਾਏ ਹਨ। ਇਨ੍ਹਾਂ ਰੁੱਖਾਂ ਵਿੱਚ ਸੁਖਚੈਨ, ਅਰਜੁਨ ਅਤੇ ਮਨੋਕਾਮਿਣੀ ਦੀ ਕਲੀਆਂ ਪ੍ਰਮੁੱਖ ਹਨ। ਤਲਵੰਡੀ ਮਾਧੋ ਦੇ ਨੇੜਲੇ ਪਿੰਡ ਅਹਿਮਦਪੁਰ ਤੋਂ ਗੁਰਵਿੰਦਰ ਸਿੰਘ ਹੁਣਾਂ ਨੇ ਆਪਣੇ ਘਰ ਵਿੱਚ ਹੀ 100 ਦੇ ਲੱਗਭਗ ਬੂਟੇ ਲਾਏ ਹਨ। ਇਨ੍ਹਾਂ ਵਿੱਚ ਉਨ੍ਹਾਂ ਫਲਦਾਰ, ਹਰਬਲ ਅਤੇ ਛਾਂ ਦਾਰ ਬੂਟਿਆਂ ਨੂੰ ਪ੍ਰਮੁੱਖ ਰੱਖਿਆ ਹੈ।
ਪੜ੍ਹੋ ਇਹ ਵੀ ਖਬਰ - ਗਰਮੀਆਂ ਦੇ ਫਲਾਂ ਤੋਂ ਬਣਾਓ ਕੁਦਰਤੀ ਸਿਰਕਾ ਤੇ ਘੱਟ ਅਲਕੋਹਲ ਵਾਲੇ ਕਾਰਬੋਨੇਟਿਡ ਪੇਅ
ਇਸ ਸਾਲ ਕੋਰੋਨਾ ਦੇ ਚਲਦਿਆਂ ਸਮਾਜੀ ਦੂਰੀ ਨੂੰ ਧਿਆਨ ਵਿੱਚ ਰੱਖਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰੁੱਖਾਂ ਨੂੰ ਰੱਖੜੀ ਬੰਨ੍ਹਦਿਆਂ ਤਿਉਹਾਰ ਮਨਾਉਣ ਦੀ ਅਪੀਲ ਕੀਤੀ ਹੈ। ਸੰਗਤਾਂ ਨੂੰ ਮਠਿਆਈ ਦੀ ਥਾਂਵੇ ਫਲਾਂ ਦੀ ਸੌਗਾਤ ਲੈਕੇ ਭੈਣਾਂ ਨੂੰ ਮਿਲਣ ਜਾਣ ਅਤੇ ਆਪਣੇ ਘਰਾਂ ਵਿੱਚ ਬੂਟੇ ਲਾਉਣ ਦਾ ਸੰਦੇਸ਼ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ ਖਬਰ - ਆਰ.ਸੀ.ਐੱਫ. ਦੇ ਉਦਯੋਗਿਕ ਉਤਪਾਦਾਂ ਦੀ ਵਿਕਰੀ 200 ਕਰੋੜ ਰੁਪਏ ਤੋਂ ਪਾਰ
ਗੁਰਵਿੰਦਰ ਸਿੰਘ ਬੋਪਾਰਾਏ ਮੁਤਾਬਕ ਭੈਣਾਂ ਦੀ ਸਿਹਤਯਾਬ ਰਸੌਈ ਨੂੰ ਧਿਆਨ ਵਿੱਚ ਰੱਖਦਿਆਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ 500 ਬੂਟਾ ‘ਕੜੀ ਪੱਤੇ’ ਦਾ ਵੀ ਤਿਆਰ ਕੀਤਾ ਹੈ ਤਾਂ ਜੋ ਕੋਰੋਨਾ ਦੇ ਸਮੇਂ ਵਿੱਚ ਸਿਹਤਮੰਦ ਹਰਬਲ ਬੂਟਿਆਂ ਪ੍ਰਤੀ ਜਾਗਰੂਕਤਾ ਵਧਾਈ ਜਾ ਸਕੇ। ਇਹ ਬੂਟੇ ਨਿਰਮਲ ਕੁਟੀਆ ਵੱਲੋਂ ਭੈਣਾਂ ਨੂੰ ਸੌਗਾਤ ਵਜੋਂ ਵੰਡੇ ਗਏ ਹਨ। ਗੁਰਵਿੰਦਰ ਮੁਤਾਬਕ ਪਿੰਡ ਚੱਕ ਕੋਟਲਾ ਦੀ ਪੰਚਾਇਤ ਨੇ 200 ਬੂਟਾ ਕੜੀ ਪੱਤੇ ਦਾ ਆਪਣੇ ਪਿੰਡ ਵਿੱਚ ਪੰਚਾਇਤ ਵੱਲੋਂ ਪਿੰਡ ਦੀਆਂ ਸੜਕਾਂ ‘ਤੇ ਲਾਇਆ ਹੈ।
ਪੜ੍ਹੋ ਇਹ ਵੀ ਖਬਰ - ਦੁਨੀਆ ਨੂੰ ਭੁੱਖਮਰੀ ਦੇ ਸੰਕਟ ’ਚੋਂ ਕੱਢਣ ਵਾਲੇ 45 ਵਿਗਿਆਨੀਆਂ ’ਚ ਸ਼ਾਮਲ ਪੰਜਾਬ ਦੇ 3 ਖੇਤੀਬਾੜੀ ਸਾਇੰਸਦਾਨ
ਬੀਮਾਰ ਭਰਾ ਨੂੰ ਬਚਾਉਣ ਲਈ ਪੰਡਿਤ ਪਿੱਛੇ ਲੱਗਿਆ ਅੰਧ-ਵਿਸ਼ਵਾਸੀ, ਗਊਸ਼ਾਲਾ 'ਚ ਕੀਤਾ ਵੱਡਾ ਕਾਂਡ
NEXT STORY