ਮੁੰਬਈ— ਯੂਨੀਅਨ ਸੂਤਰਾਂ ਅਨੁਸਾਰ ਨਿੱਜੀ ਖੇਤਰ ਦੀ ਜੈੱਟ ਏਅਰਵੇਜ਼ ਨੇ ਆਪਣੇ ਜੂਨੀਅਰ ਪਾਇਲਟਾਂ ਨਾਲ ਕੰਪਨੀ 'ਚ ਘੱਟੋ-ਘੱਟ 5 ਤੋਂ 7 ਸਾਲ ਨੌਕਰੀ ਕਰਨ ਅਤੇ ਇਕ ਕਰੋੜ ਰੁਪਏ ਤੱਕ ਦੀ ਕੀਮਤ ਦਾ ਜ਼ਮਾਨਤੀ ਬਾਂਡ ਭਰਨ ਦੀ ਸ਼ਰਤ ਰੱਖੀ ਹੈ।
ਸੂਤਰਾਂ ਅਨੁਸਾਰ ਕੰਪਨੀ ਨੇ ਇਹ ਕਦਮ ਅਜਿਹੇ ਸਮੇਂ 'ਚ ਚੁੱਕਿਆ ਹੈ ਜਦੋਂ ਲਾਗਤ 'ਚ ਕਟੌਤੀ ਦੀ ਪਹਿਲ ਦੇ ਤਹਿਤ ਉਸ ਦੇ ਕਈ ਜੂਨੀਅਰ ਪਾਇਲਟਾਂ ਨੂੰ ਹਰ ਮਹੀਨੇ 10 ਦਿਨ ਦੀ ਛੁੱਟੀ ਲੈਣ ਲਈ ਕਿਹਾ ਗਿਆ ਹੈ। ਇਸ ਕਦਮ ਨਾਲ ਉਨ੍ਹਾਂ ਦੀ ਤਨਖਾਹ 'ਚ 30 ਫੀਸਦੀ ਤੱਕ ਕਟੌਤੀ ਹੋਵੇਗੀ।
ਨੈਸ਼ਨਲ ਐਵੀਐਟਰਸ ਗਿਲਡ (ਐੱਨ. ਏ. ਜੀ.) ਦੇ ਸੂਤਰਾਂ ਨੇ ਕਿਹਾ ਕਿ ਬਾਂਡ ਭਰਨਾ ਜ਼ਰੂਰੀ ਹੋਣ ਬਾਰੇ ਜੂਨੀਅਰ ਪਾਇਲਟਾਂ ਨੂੰ ਸੂਚਿਤ ਕੀਤਾ ਗਿਆ ਹੈ। ਸੰਗਠਨ ਇਸ ਬਾਰੇ ਇਸ ਹਫਤੇ ਕੰਪਨੀ ਮੈਨੇਜਮੈਂਟ ਨੂੰ ਮਿਲਣ 'ਤੇ ਵਿਚਾਰ ਕਰ ਰਿਹਾ ਹੈ ਤਾਂ ਕਿ ਤਨਖਾਹ ਕਟੌਤੀ ਦੀ ਪੇਸ਼ਕਸ਼ 'ਤੇ ਵਿਚਾਰ ਕੀਤਾ ਜਾ ਸਕੇ ਕਿਉਂਕਿ ਇਹ ਇਕਤਰਫਾ ਢੰਗ ਨਾਲ ਕੀਤਾ ਗਿਆ ਹੈ। ਜੈੱਟ ਏਅਰਵੇਜ਼ 'ਚ ਕੁਲ ਮਿਲਾ ਕੇ 200 ਤੋਂ ਵੱਧ ਜੂਨੀਅਰ ਪਾਇਲਟ ਹਨ।
OMG ! ਟਮਾਟਰ ਦੀ ਸੁਰੱਖਿਆ ਲਈ ਤਾਇਨਾਤ ਹਥਿਆਰਬੰਦ ਗਾਰਡ
NEXT STORY