ਨਵੀਂ ਦਿੱਲੀ— ਜੇਕਰ ਤੁਸੀਂ ਏਅਰਟੈੱਲ, ਆਈਡੀਆ ਅਤੇ ਵੋਡਾਫੋਨ ਦੇ ਗਾਹਕ ਹੋ ਤਾਂ ਹੁਣ ਤੁਹਾਡਾ ਮੋਬਾਇਲ ਵਧ ਸਕਦਾ ਹੈ। ਇਨ੍ਹਾਂ ਪ੍ਰਮੁੱਖ ਦੂਰਸੰਚਾਰ ਕੰਪਨੀਆਂ ਨੇ ਇੰਟਰਕੁਨੈਕਸ਼ਨ ਯੂਜ਼ਰ ਚਾਰਜ (ਆਈ. ਯੂ. ਸੀ.) ਨੂੰ ਦੁਗਣਾ ਕਰਨ ਦੀ ਮੰਗ ਕੀਤੀ ਹੈ। ਅਜਿਹੇ 'ਚ ਤੁਹਾਡਾ ਮੋਬਾਇਲ ਬਿੱਲ ਮਹਿੰਗਾ ਹੋ ਸਕਦਾ ਹੈ। ਕਿਸੇ ਕੰਪਨੀ ਦੇ ਨੈੱਟਵਰਕ ਤੋਂ ਦੂਜੇ ਕੰਪਨੀ ਦੇ ਨੈੱਟਵਰਕ 'ਤੇ ਜਾਣ ਵਾਲੀ ਕਾਲ ਨੂੰ ਪੂਰੀ ਕਰਨ 'ਤੇ ਜੋ ਖਰਚ ਆਉਂਦਾ ਹੈ, ਉਸ ਨੂੰ ਇੰਟਰਕੁਨੈਕਸ਼ਨ ਯੂਜ਼ਰ ਚਾਰਜ ਕਹਿੰਦੇ ਹਨ।
ਕੀ ਕਹਿਣਾ ਹੈ ਕੰਪਨੀਆਂ ਦਾ?
ਇਨ੍ਹਾਂ ਕੰਪਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨੈੱਟਵਰਕ 'ਤੇ ਦੂਜੇ ਨੈੱਟਵਰਕ ਤੋਂ ਆਉਣ ਵਾਲੀ ਕਾਲ ਨੂੰ ਪੂਰਾ ਕਰਵਾਉਣ ਦੀ ਲਾਗਤ 30 ਤੋਂ 35 ਪੈਸੇ ਪ੍ਰਤੀ ਮਿੰਟ ਬੈਠਦੀ ਹੈ। ਹਾਲਾਂਕਿ ਰਿਲਾਇੰਸ ਜਿਓ ਦਾ ਮੰਨਣਾ ਹੈ ਕਿ ਇਨਕਮਿੰਗ ਕਾਲ 'ਤੇ ਕਿਸੇ ਵੀ ਤਰ੍ਹਾਂ ਦਾ ਚਾਰਜ ਨਹੀਂ ਲਾਉਣਾ ਚਾਹੀਦਾ ਹੈ। ਮੰਗਲਵਾਰ ਨੂੰ ਦੂਰਸੰਚਾਰ ਸੰਚਾਲਕਾਂ ਦੀ ਬੈਠਕ 'ਚ ਕੁਝ ਕੰਪਨੀਆਂ ਨੇ ਇਸ ਚਾਰਜ ਨੂੰ ਵਧਾਏ ਜਾਣ ਦੀ ਮੰਗ ਕੀਤੀ।
ਕਿੰਨਾ ਹੈ ਮੌਜੂਦਾ ਆਈ. ਯੂ. ਸੀ.?
ਫਿਲਹਾਲ ਹਰੇਕ ਇਨਕਮਿੰਗ ਕਾਲ 'ਤੇ 14 ਪੈਸੇ ਪ੍ਰਤੀ ਮਿੰਟ ਦਾ ਆਈ. ਯੂ. ਸੀ. ਲੱਗਦਾ ਹੈ, ਜਿਸ ਨੂੰ ਵਧਾ ਕੇ 30 ਤੋਂ 35 ਪੈਸੇ ਕਰਨ ਦੀ ਮੰਗ ਕੀਤੀ ਗਈ ਹੈ। ਇੰਡਸਟਰੀ ਦੇ ਇਕ ਸੂਤਰ ਨੇ ਕਿਹਾ ਕਿ ਏਅਰਟੈੱਲ ਨੇ ਕਿਹਾ ਹੈ ਕਿ ਇਨਕਮਿੰਗ ਕਾਲ ਨੂੰ ਪੂਰਾ ਕਰਨ ਦੀ ਲਾਗਤ 30 ਪੈਸੇ ਬੈਠਦੀ ਹੈ, ਅਜਿਹੇ 'ਚ ਆਈ. ਯੂ. ਸੀ. ਵਧਾਇਆ ਜਾਣਾ ਚਾਹੀਦਾ ਹੈ, ਜਿਸ ਨਾਲ ਉਹ ਆਪਣੀ ਲਾਗਤ ਕੱਢ ਸਕਣ। ਵੋਡਾਫੋਨ ਦਾ ਕਹਿਣਾ ਹੈ ਕਿ ਉਸ ਦੇ ਨੈੱਟਵਰਕ 'ਤੇ ਆਈ. ਯੂ. ਸੀ. 34 ਪੈਸੇ ਪ੍ਰਤੀ ਮਿੰਟ ਬੈਠਦੀ ਹੈ। ਉੱਥੇ ਹੀ ਆਈਡੀਆ ਸੈਲੂਲਰ ਦਾ ਕਹਿਣਾ ਸੀ ਕਿ ਉਸ ਦੇ ਨੈੱਟਵਰਕ 'ਤੇ ਕਾਲ ਨੂੰ ਪੂਰਾ ਕਰਨ ਦੀ ਲਾਗਤ ਟਰਾਈ ਦੇ ਤਰੀਕੇ ਨਾਲ 30 ਪੈਸੇ ਬੈਠਦੀ ਹੈ। ਹਾਲਾਂਕਿ ਉਸ ਦੀ ਗਿਣਤੀ ਦੇ ਹਿਸਾਬ ਨਾਲ ਇਹ ਲਾਗਤ 35 ਪੈਸੇ ਪ੍ਰਤੀ ਮਿੰਟ ਬੈਠਦੀ ਹੈ। ਇਨ੍ਹਾਂ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਮੌਜੂਦਾ ਆਈ. ਯੂ. ਸੀ. ਦਰਾਂ 'ਤੇ ਆਪਣੀ ਲਾਗਤ ਵੀ ਨਹੀਂ ਕੱਢ ਪਾਉਂਦੇ।
8 ਸਾਲ ਦੇ ਬੱਚੇ ਨੇ ਸ਼ੁਰੂ ਕੀਤਾ ਕਾਰੋਬਾਰ, ਸਾਲ ਭਰ 'ਚ ਕਮਾਏਗਾ ਇੰਨੇ ਲੱਖ ਰੁਪਏ
NEXT STORY