ਨਵੀਂ ਦਿੱਲੀ (ਇੰਟ.) – ਮਿਊਚੁਅਲ ਫੰਡ ’ਚ ਸਿਸਟਮੈਟਿਕ ਇਨਵੈਸਟਮੈਂਟ ਪਲਾਨ (ਸਿਪ) ਦੇ ਜ਼ਰੀਏ ਨਿਵੇਸ਼ ਪਹਿਲੀ ਵਾਰ ਅਪ੍ਰੈਲ 2024 ’ਚ 20,000 ਕਰੋੜ ਰੁਪਏ ਤੋਂ ਪਾਰ ਚਲਾ ਗਿਆ ਹੈ।
ਮਿਊਚੁਅਲ ਫੰਡ ਆਪ੍ਰੇਟ ਕਰਨ ਵਾਲੀ ਐਸੇਟ ਮੈਨੇਜਮੈਂਟ ਕੰਪਨੀਆਂ ਦੀ ਸੰਸਥਾ ਐਮਫੀ ਨੇ ਅਪ੍ਰੈਲ ਮਹੀਨੇ ਲਈ ਮਿਊਚੁਅਲ ਫੰਡ ਵਿਚ ਨਿਵੇਸ਼ ਦਾ ਡਾਟਾ ਜਾਰੀ ਕੀਤਾ ਹੈ, ਜਿਸ ਵਿਚ ਇਹ ਖੁਲਾਸਾ ਹੋਇਆ ਹੈ। ਅਪ੍ਰੈਲ 2024 ’ਚ ਮਿਊਚੁਅਲ ਫੰਡ ਸਕੀਮਾਂ ਵਿਚ ਐੱਸ. ਆਈ. ਪੀ. ਇਨਵੈਸਟਮੈਂਟ 20,371 ਕਰੋੜ ਰੁਪਏ ਰਿਹਾ ਹੈ, ਜਦੋਂਕਿ ਮਾਰਚ 2024 ’ਚ ਐੱਸ. ਆਈ. ਪੀ. ਨਿਵੇਸ਼ 19,271 ਰੁਪਏ ਰਿਹਾ ਸੀ।
ਇਹ ਵੀ ਪੜ੍ਹੋ : Air India Express ਦੀ ਵੱਡੀ ਕਾਰਵਾਈ : ਇਕੱਠੇ Sick Leave 'ਤੇ ਗਏ ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
ਇਕਵਿਟੀ ਫੰਡ ’ਚ 16.42 ਫੀਸਦੀ ਨਿਵੇਸ਼ ਘਟਿਆ
ਐਸੋਸੀਏਸ਼ਨ ਆਫ ਮਿਊਚੁਅਲ ਫੰਡ ਇਨ ਇੰਡੀਆ (ਐਮਫੀ) ਮੁਤਾਬਕ ਅਪ੍ਰੈਲ ਮਹੀਨੇ ਵਿਚ ਹਾਲਾਂਕਿ ਇਕਵਿਟੀ ਮਿਊਚੁਅਲ ਫੰਡ ’ਚ ਨਿਵੇਸ਼ ਵਿਚ ਗਿਰਾਵਟ ਆਈ ਹੈ। ਅਪ੍ਰੈਲ ’ਚ 18,917 ਕਰੋੜ ਰੁਪਏ ਦਾ ਨਿਵੇਸ਼ ਇਕਵਿਟੀ ਫੰਡਜ਼ ਵਿਚ ਆਇਆ ਹੈ, ਜਦੋਂਕਿ ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿਚ ਕੁਲ 22,633 ਕਰੋੜ ਰੁਪਏ ਦਾ ਨਿਵੇਸ਼ ਆਇਆ ਸੀ। ਇਕਵਿਟੀ ਫੰਡ ਵਿਚ ਨਿਵੇਸ਼ 16.42 ਫੀਸਦੀ ਘਟਿਆ ਹੈ। ਲਾਰਜ ਕੈਪ ਫੰਡਜ਼ ’ਚ ਬਿਕਵਾਲੀ ਕਾਰਨ ਇਕਵਿਟੀ ਫੰਡਜ਼ ’ਚ ਨਿਵੇਸ਼ ਘਟਿਆ ਹੈ। ਹਾਲਾਂਕਿ ਇਸ ਦੇ ਬਾਵਜੂਦ ਲਗਾਤਾਰ 38ਵੇਂ ਮਹੀਨੇ ਵਿਚ ਇਕਵਿਟੀ ਫੰਡ ’ਚ ਨਿਵੇਸ਼ ਪਾਜ਼ੇਟਿਵ ਜ਼ੋਨ ਵਿਚ ਰਿਹਾ ਹੈ।
ਇਹ ਵੀ ਪੜ੍ਹੋ : Akshaya Tritiya:ਉੱਚੀਆਂ ਕੀਮਤਾਂ ਦੇ ਬਾਵਜੂਦ 25 ਟਨ ਤੱਕ ਵਿਕ ਸਕਦਾ ਹੈ ਸੋਨਾ
ਸਮਾਲਕੈਪ ਤੇ ਮਿਡਕੈਪ ਫੰਡਜ਼ ’ਚ ਰੌਣਕ ਬਰਕਰਾਰ
ਅਪ੍ਰੈਲ ਮਹੀਨੇ ’ਚ ਇਕਵਿਟੀ ਫੰਡਜ਼ ਵਿਚ ਸਮਾਲ ਕੈਪ ਫੰਡਜ਼ ’ਚ 2208.70 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ, ਜਦੋਂਕਿ ਮਾਰਚ 2024 ’ਚ 94 ਕਰੋੜ ਰੁਪਏ ਦਾ ਆਊਟਫਲੋਅ ਵੇਖਣ ਨੂੰ ਮਿਲਿਆ ਸੀ। ਮਿਡਕੈਪ ਫੰਡਜ਼ ’ਚ 1793.07 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ, ਜੋ ਕਿ ਮਾਰਚ ਦੇ 1018 ਕਰੋੜ ਰੁਪਏ ਤੋਂ ਵੱਧ ਹੈ। ਲਾਰਜ ਕੈਪ ਫੰਡਜ਼ ’ਚ ਨਿਵੇਸ਼ ਘਟਿਆ ਹੈ।
ਅਪ੍ਰੈਲ ’ਚ ਲਾਰਜ ਕੈਪ ਫੰਡਜ਼ ’ਚ 357.56 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ, ਜੋ ਪਿਛਲੇ ਮਹੀਨੇ ਦੇ 2,128 ਕਰੋੜ ਰੁਪਏ ਤੋਂ ਘੱਟ ਹੈ। ਡੈੱਟ ਫੰਡਜ਼ ’ਚ ਵੀ ਨਿਵੇਸ਼ ਵਧਿਆ ਹੈ। ਇਨ੍ਹਾਂ ਵਿਚ ਕੁਲ 1.90 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ, ਜਦੋਂਕਿ ਮਾਰਚ ਵਿਚ 1.98 ਲੱਖ ਕਰੋੜ ਦਾ ਆਊਟਫਲੋਅ ਵੇਖਣ ਨੂੰ ਮਿਲਿਆ ਸੀ।
ਇਹ ਵੀ ਪੜ੍ਹੋ : ਅਕਸ਼ੈ ਤ੍ਰਿਤੀਆ ਤੋਂ ਪਹਿਲਾਂ ਮਹਿੰਗੇ ਹੋਏ ਸੋਨਾ-ਚਾਂਦੀ, ਜਾਣੋ ਕਿੰਨੇ ਵਧੇ ਕੀਮਤੀ ਧਾਤਾਂ ਦੇ ਭਾਅ
12 ਮਹੀਨਿਆਂ ਬਾਅਦ ਗੋਲਡ ਈ. ਟੀ. ਐੱਫ. ’ਚੋਂ ਹੋਈ ਨਿਕਾਸੀ
ਗੋਲਡ ਲਈ ਪਿਛਲਾ ਮਹੀਨਾ ਜ਼ਬਰਦਸਤ ਉਤਰਾਅ-ਚੜ੍ਹਾਅ ਭਰਿਆ ਰਿਹਾ। ਘਰੇਲੂ ਤੇ ਕੌਮਾਂਤਰੀ ਬਾਜ਼ਾਰ ਵਿਚ ਕੀਮਤਾਂ ਆਲ ਟਾਈਮ ਹਾਈ ’ਤੇ ਪਹੁੰਚ ਗਈਆਂ। ਹਾਲਾਂਕਿ ਉਸ ਤੋਂ ਬਾਅਦ ਕੀਮਤਾਂ ਵਿਚ ਕਰੈਕਸ਼ਨ ਵੇਖਣ ਨੂੰ ਮਿਲਿਆ। ਫਿਰ ਵੀ ਗੋਲਡ ਨੇ ਅਪ੍ਰੈਲ ਦੌਰਾਨ 4 ਫੀਸਦੀ ਤੋਂ ਵੱਧ ਦਾ ਰਿਟਰਨ ਦਿੱਤਾ। ਸੈਂਟਰਲ ਬੈਂਕਾਂ ਵੱਲੋਂ ਸੋਨੇ ਦੀ ਕੀਤੀ ਜਾ ਰਹੀ ਜ਼ਬਰਦਸਤ ਖਰੀਦਦਾਰੀ ਅਤੇ ਜਿਓ ਪਾਲੀਟਿਕਲ ਟੈਨਸ਼ਨ ਇਸ ਧਾਤੂ ਦੀਆਂ ਕੀਮਤਾਂ ਲਈ ਸਭ ਤੋਂ ਵੱਧ ਮਦਦਗਾਰ ਰਹੇ ਪਰ ਰਿਕਾਰਡ ਹਾਈ ਨਾਲ ਕੀਮਤਾਂ ’ਚ ਆਈ ਤੇਜ਼ ਗਿਰਾਵਟ ਵਿਚਾਲੇ ਗੋਲਡ ਈ. ਟੀ. ਐੱਫ. ਵਿਚ ਨਿਵੇਸ਼ ਲਗਾਤਾਰ 12 ਮਹੀਨਿਆਂ ਦੇ ਇਨਫਲੋਅ ਤੋਂ ਬਾਅਦ ਅਪ੍ਰੈਲ ਵਿਚ ਘਟਿਆ।
ਦੇਸ਼ ਦੇ ਕੁਲ 17 ਗੋਲਡ ਐਕਸਚੇਂਜ ਟ੍ਰੇਡਿਡ ਫੰਡਜ਼ (ਈ. ਟੀ. ਐੱਫ.) ’ਚੋਂ ਅਪ੍ਰੈਲ 2024 ਦੌਰਾਨ 395.69 ਕਰੋੜ ਰੁਪਏ ਦੀ ਸ਼ੁੱਧ ਨਿਕਾਸੀ ਦਰਜ ਕੀਤੀ ਗਈ, ਜਦੋਂਕਿ ਪਿਛਲੇ ਮਹੀਨੇ ਭਾਵ ਮਾਰਚ 2024 ਦੌਰਾਨ ਇਸ ਵਿਚ 373.36 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਹੋਇਆ ਸੀ।
ਐਸੋਸੀਏਸ਼ਨ ਆਫ ਮਿਊਚੁਅਲ ਫੰਡਜ਼ ਇਨ ਇੰਡੀਆ (ਐਮਫੀ) ਦੇ ਅੰਕੜਿਆਂ ਅਨੁਸਾਰ ਲਗਾਤਾਰ 12 ਮਹੀਨਿਆਂ ਦੇ ਇਨਫਲੋਅ ਤੋਂ ਬਾਅਦ ਅਪ੍ਰੈਲ ’ਚ ਗੋਲਡ ਈ. ਟੀ. ਐੱਫ. ’ਚੋਂ ਲੋਕਾਂ ਨੇ ਪੈਸੇ ਕੱਢੇ। ਇਸ ਤੋਂ ਪਹਿਲਾਂ ਕੈਲੰਡਰ ਯੀਅਰ 2023 ’ਚ ਸਿਰਫ 2 ਮਹੀਨਿਆਂ ਭਾਵ ਜਨਵਰੀ ਤੇ ਮਾਰਚ ਦੌਰਾਨ ਗੋਲਡ ਈ. ਟੀ. ਐੱਫ. ’ਚੋਂ ਨਿਕਾਸੀ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : ਭਾਰਤ ਦਾ ਨਵਾਂ ਰਿਕਾਰਡ : ਇਕ ਸਾਲ ’ਚ ਵਿਦੇਸ਼ ਤੋਂ ਭਾਰਤੀਆਂ ਨੇ ਘਰ ਭੇਜੇ 111 ਬਿਲੀਅਨ ਡਾਲਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਟਾਕਾ ਫੈਕਟਰੀ 'ਚ ਧਮਾਕਾ, 6 ਔਰਤਾਂ ਸਮੇਤ 10 ਲੋਕਾਂ ਦੀ ਮੌਤ
NEXT STORY