ਨਵੀਂ ਦਿੱਲੀ — ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋ ਰਿਹਾ ਵਾਧਾ ਲਗਾਤਾਰ 11ਵੇਂ ਵੀ ਜਾਰੀ ਹੈ। ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ 77.47 ਰੁਪਏ ਪ੍ਰਤੀ ਲੀਟਰ ਹੈ ਦੂਸਰੇ ਪਾਸੇ ਮੁੰਬਈ ਵਿਚ ਅੱਜ ਇਕ ਲੀਟਰ ਪੈਟਰੋਲ ਦੀ ਕੀਮਤ 85.29 ਰੁਪਏ ਹੈ। ਇਹ ਪੈਟਰੋਲ ਦੀ ਹੁਣ ਤੱਕ ਦੇ ਸਭ ਦੇ ਉੱਚੇ ਪੱਧਰ ਦੀ ਕੀਮਤ ਹੈ। ਪਿਛਲੇ 11 ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਢਾਈ ਰੁਪਏ ਪ੍ਰਤੀ ਲੀਟਰ ਤੋਂ ਵਧ ਦਾ ਵਾਧਾ ਦਰਜ ਕੀਤਾ ਗਿਆ ਹੈ।
ਮੋਦੀ ਸਰਕਾਰ ਲਈ ਪਰੇਸ਼ਾਨੀ ਦਾ ਕਾਰਨ
ਪੈਟਰੋਲ ਪਦਾਰਥਾਂ ਦੀਆਂ ਕੀਮਤਾਂ ਵਿਚ ਹੋ ਰਹੇ ਲਗਾਤਾਰ ਵਾਧੇ ਨੂੰ ਲੈ ਕੇ ਵਿਰੋਧੀ ਧਿਰਾਂ ਸਰਕਾਰ 'ਤੇ ਨਿਸ਼ਾਨਾ ਵਿੰਨ੍ਹ ਰਹੀਆਂ ਹਨ। ਚੁਣਾਂਵੀ ਸਾਲ ਵਿਚ ਕੀਮਤਾਂ 'ਚ ਵਾਧਾ ਮੋਦੀ ਸਰਕਾਰ ਲਈ ਪਰੇਸ਼ਾਨੀ ਲਿਆ ਸਕਦਾ ਹੈ। ਮੋਦੀ ਸਰਕਾਰ 26 ਮਈ ਨੂੰ ਆਪਣੇ ਚਾਰ ਸਾਲ ਪੂਰੇ ਕਰਨ ਜਾ ਰਹੀ ਹੈ ਅਤੇ ਉਸਦੇ ਖਿਲਾਫ ਵਿਰੋਧੀ ਪਾਰਟੀਆਂ ਨੂੰ ਖੜ੍ਹੇ ਹੋਣ ਲਈ ਇਹ ਮੁੱਖ ਮੁੱਦਾ ਮਿਲ ਸਕਦਾ ਹੈ।
ਪੈਟਰੋਲ ਦੇ ਨਵੇਂ ਰੇਟ
ਇੰਡੀਅਨ ਆਇਲ ਦੀ ਵੈਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਵੀਰਵਾਰ ਨੂੰ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ ਵਧ ਕੇ 77.47 ਰੁਪਏ ਪ੍ਰਤੀ ਲੀਟਰ ਹੋ ਗਈ। ਕੋਲਕਾਤਾ ਦੀ ਗੱਲ ਕਰੀਏ ਤਾਂ ਹੁਣ ਉਥੇ ਵੀ ਕੀਮਤ 80.12 ਰੁਪਏ, ਮੁੰਬਈ ਵਿਚ 85.29 ਰੁਪਏ ਅਤੇ ਚੇਨਈ ਵਿਚ 80.42 ਰੁਪਏ ਹੋ ਗਿਆ ਹੈ।
ਡੀਜ਼ਲ ਦੀਆਂ ਨਵੀਂਆਂ ਕੀਮਤਾਂ
ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ ਵਿਚ ਇਸ ਦੀ ਕੀਮਤ 68.53 ਰੁਪਏ ਹੋ ਗਈ ਹੈ। ਹੋਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਕੋਲਕਾਤਾ ਵਿਚ ਡੀਜ਼ਲ ਦੀ ਕੀਮਤ 71.08 ਰੁਪਏ, ਮੁੰਬਈ ਵਿਚ 72.96 ਰੁਪਏ ਅਤੇ ਚੇਨਈ ਵਿਚ 72.35 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਪੰਜਾਬ ਵਿਚ ਪੈਟਰੋਲ ਹੁਣ ਤੱਕ ਸਭ ਤੋਂ ਉੱਚੇ
ਦੂਜੇ ਪਾਸੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਥੋਂ ਦੀ ਜਨਤਾ ਨੂੰ ਵੀ ਪੈਟਰੋਲ ਦੀਆਂ ਕੀਮਤਾਂ ਨੇ ਬੇਹਾਲ ਕਰ ਦਿੱਤਾ ਹੈ। ਪੰਜਾਬ ਵਿਚ ਪੈਟਰੋਲ 83 ਰੁਪਏ ਦਾ ਅੰਕੜਾਂ ਪਾਰ ਕਰ ਚੁੱਕਾ ਹੈ। ਜਲੰਧਰ ਵਿਚ ਅੱਜ ਪੈਟਰੋਲ 82.71 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ 'ਚ ਪੈਟਰੋਲ 83.25 ਰੁਪਏ, ਲੁਧਿਆਣੇ ਵਿਚ 83.01 ਅਤੇ ਪਟਿਆਲੇ ਵਿਚ 82.96 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਸਾਮਾਨ ਦੇ ਗੁਆਚਣ ਤੇ ਨੁਕਸਾਨ ਦਾ ਮਿਲ ਸਕਦੈ ਹਵਾਈ ਯਾਤਰੀਆਂ ਨੂੰ ਮੁਆਵਜ਼ਾ
NEXT STORY