ਮੁੰਬਈ- ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਆਪਣੀ ਹਾਲ ਹੀ 'ਚ ਰਿਲੀਜ਼ ਫਿਲਮ ਬਜਰੰਗੀ ਭਾਈਜਾਨ ਕਾਰਨ ਚਰਚਾ ਵਿਚ ਹਨ। ਇਹ ਫਿਲਮ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ ਪਰ ਸਲਮਾਨ ਦੇ ਹਾਲ ਹੀ 'ਚ ਕੀਤੇ ਗਏ ਟਵੀਟਸ ਕਾਰਨ ਉਹ ਇਕ ਵਾਰ ਫਿਰ ਲੋਕਾਂ ਦੀਆਂ ਨਜ਼ਰਾਂ 'ਚ ਬੁਰੇ ਬਣ ਗਏ ਹਨ। ਸਲਮਾਨ ਨੇ ਟਵੀਟ ਕੀਤਾ ਸੀ ਕਿ ਯਾਕੂਬ ਨੂੰ ਫਾਂਸੀ ਨਹੀਂ ਦਿੱਤੀ ਜਾਣੀ, ਜਿਸ ਕਾਰਨ ਸਲਮਾਨ ਖਾਨ ਦੀ ਬੇਲ ਰੱਦ ਕਰਨ ਦੀ ਲੋਕ ਮੰਗ ਕਰ ਰਹੇ ਹਨ।
ਇਸੇ ਦੇ ਚਲਦਿਆਂ ਸਲਮਾਨ ਦੇ ਘਰ ਦੇ ਬਾਹਰ ਧਰਨੇ ਵੀ ਲਗਾਏ ਜਾ ਰਹੇ ਹਨ। ਸਲਮਾਨ ਖਾਨ ਨੂੰ ਪੁਲਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਹਾਲ ਹੀ 'ਚ ਸਲਮਾਨ ਖਾਨ ਨੂੰ ਆਪਣੀ ਫਿਲਮ ਦੀ ਲੋਕੇਸ਼ਨ ਤਕ ਮੋਟਰਸਾਈਕਲ 'ਤੇ ਬੈਠ ਕੇ ਜਾਣਾ ਪਿਆ। ਮਹਾਵੀਰ ਨਗਰ ਕੋਲ ਸਲਮਾਨ ਖਾਨ ਨੂੰ ਸੁਰੱਖਿਆ ਕਰਮੀ ਦੇ ਮੋਟਰਸਾਈਕਲ ਦੇ ਪਿੱਛੇ ਬੈਠਿਆਂ ਦੇਖਿਆ ਗਿਆ, ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਅਦਾਕਾਰ ਅਕਸ਼ੈ ਕੁਮਾਰ ਨਾਲ ਵੀ ਜੁੜ ਚੁੱਕਾ ਹੈ ਇਸ ਅਦਾਕਾਰਾ ਦਾ ਨਾਂ (ਦੇਖੋ ਤਸਵੀਰਾਂ)
NEXT STORY