ਜਲੰਧਰ (ਬਿਊਰੋ) - ਇੰਨ੍ਹੀਂ ਦਿਨੀਂ ਦਿਲਜੀਤ ਦੋਸਾਂਝ ਆਪਣੇ ਸ਼ੋਅ ਦਿਲ-ਇਲੂਮਿਨਾਟੀ 'ਚ ਰੁੱਝੇ ਹੋਏ ਹਨ। ਆਏ ਦਿਨ ਦੋਸਾਂਝਾਵਾਲਾ ਆਪਣੇ ਸ਼ੋਅ ਦੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਆ ਜਾਂਦੇ ਹਨ। ਹੁਣ ਇਕ ਵਾਰ ਮੁੜ ਉਹ ਹਰ ਪਾਸੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਪਰ ਇਸ ਵਾਰ ਕੋਈ ਤਸਵੀਰ ਜਾਂ ਕੰਟਰੋਵਰਸੀ ਨਹੀਂ ਸਗੋਂ ਉਨ੍ਹਾਂ ਦੀ ਇਕ ਵੀਡੀਓ ਹੈ ਚਰਚਾ ਦਾ ਵਿਸ਼ਾ।

ਦਰਅਸਲ, ਦਿਲਜੀਤ ਦੋਸਾਂਝ ਦੀ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਵਿਦੇਸ਼ੀ ਲੋਕਾਂ ਪੰਜਾਬ ਦੀ ਮਸ਼ਹੂਰ ਡ੍ਰਿੰਕ ਸ਼ਰਦਾਈ ਪਿਲਾਉਂਦੇ ਦਿਖਾਈ ਦੇ ਰਹੇ ਹਨ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਐਕਟਿੰਗ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ।

ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪ੍ਰੋਫਸ਼ਨਲ ਲਾਈਫ, ਗੀਤ ਤੇ ਮਜ਼ੇਦਾਰ ਕਾਮੇਡੀ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ।

ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਟੀਮ ਨਾਲ ਸ਼ਰਦਾਈ ਤਿਆਰ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਇਸ ਮਗਰੋਂ ਦਿਲਜੀਤ ਨੇ ਆਪਣੇ ਵਿਦੇਸ਼ੀ ਦੋਸਤਾਂ ਨਾਲ ਮਿਲ ਕੇ ਸ਼ਰਦਾਈ ਦਾ ਆਨੰਦ ਵੀ ਮਾਣਿਆ ਤੇ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਨੂੰ ਇਸ ਦਾ ਸੁਆਦ ਕਿਹੋ ਜਿਹਾ ਲੱਗਾ, ਜੋ ਕਿ ਉਨ੍ਹਾਂ ਪਸੰਦ ਅਇਆ।

ਦਿਲਜੀਤ ਦੋਸਾਂਝ ਨੇ ਦੱਸਿਆ ਕਿ ਇਹ ਇੱਕ ਚੰਗੀ ਤੇ ਅਜਿਹੀ ਡ੍ਰਿੰਕ ਹੈ, ਜੋ ਕਿ ਸਰੀਰ ਦੇ ਨਾਲ-ਨਾਲ ਦਿਮਾਗ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ।

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਆਪਣੀ ਫ਼ਿਲਮ 'ਚਮਕੀਲਾ' ਅਤੇ ਆਪਣੇ ਸ਼ੋਅ 'ਦਿਲ-ਇਲੂਮਿਨਾਟੀ' ਨੂੰ ਲੈ ਕੇ ਇੰਨੀਂ ਦਿਨੀਂ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ।

ਦਿਲਜੀਤ ਦੇ ਇਸ ਟੂਰ ਦੀਆਂ ਵੀਡੀਓ ਤੇ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਦਿਲਜੀਤ ਦੋਸਾਂਝ ਦਾ ਇਹ ਸ਼ੋਅ ਸ਼ੁਰੂ ਹੋਣ ਤੋਂ ਮਹੀਨਾ ਪਹਿਲਾਂ ਹੀ ਪੂਰੀ ਤਰ੍ਹਾਂ ਨਾਲ ਸੋਲਡ ਆਊਟ ਹੋ ਗਿਆ ਸੀ, ਜੋ ਆਪਣੇ ਆਪ 'ਚ ਵੱਡਾ ਰਿਕਾਰਡ ਹੈ।

ਸਲਮਾਨ ਹੀ ਨਹੀਂ ਸਗੋਂ 2 ਹੋਰ ਕਲਾਕਾਰਾਂ ਦੀ ਹੋਈ ਰੇਕੀ, 5ਵੇਂ ਦੋਸ਼ੀ ਮੁਹੰਮਦ ਰਫੀਕ ਦਾ ਹੈਰਾਨੀਜਨਕ ਖੁਲਾਸਾ
NEXT STORY