ਨਵੀਂ ਦਿੱਲੀ— ਚਾਈਨੀਜ਼ ਐਪਲ ਨਾਂ ਨਾਲ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਨੇ ਚੀਨ 'ਚ ਆਯੋਜਿਤ ਇਕ ਕਾਨਫ੍ਰੈਂਸ ਦੌਰਾਨ ਰੈੱਡਮੀ ਨੋਟ 3 ਨਾਲ mi pad 2 ਨਾਂ ਨਾਲਇਕ ਨਵੈਂ ਟੈਬਲੇਟ ਵੀ ਲਾਂਚ ਕੀਤਾ ਹੈ। Xiaomi ਨੇ mi pad 2 ਨੂੰ ਸਿਰਫ ਚੀਨ 'ਚ ਲਾਂਚ ਕੀਤਾ ਗਿਆ ਹੈ ਜਿਤੇ ਇਸ ਦੀ ਕੀਮਤ ਯੂਆਨ 999 (ਕਰੀਬ 10,400 ਰੁਪਏ) ਹੈ ਪਰ ਭਰਤ 'ਚ ਇਸ ਦੀ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਕੰਪਨੀ ਨੇ ਨਵੇਂ ਟੈਬਲੇਟ ਨੂੰ ਵੀ ਮੈਟਲ ਬਾਡੀ ਡਿਜ਼ਾਈਨ 'ਚ ਪੇਸ਼ ਕੀਤਾ ਹੈ। ਡਿਵਾਈਸ ਦੇ ਸਾਈਡ 'ਚ ਵਾਲਿਊਮ ਬਟਨ ਅਤੇ ਪਾਵਰ ਬਟਨ ਦਿੱਤੇ ਗਏ ਹਨ। Xiaomi mi pad 2 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 7.9-ਇੰਚ ਦੀ ਡਿਸਪਲੇ ਦਿੱਤੀ ਗਈ ਹੈ ਅਤੇ ਇਸ ਦੀ ਸਕ੍ਰੀਨ ਰੈਜ਼ੋਲਿਊਸ਼ਨ 2048x1536 ਪਿਕਸਲ ਹੈ। ਵੱਡੀ ਡਿਸਪਲੇ ਦੇ ਬਾਵਜੂਦ ਵੀ ਇਹ ਬਹੁਤ ਹੀ ਪਤਲਾ ਹੈ। ਇਸ ਦੀ ਮੋਟਾਈ ਸਿਰਫ 6.95mm ਹੈ। ਉਥੇ ਹੀ ਇਹ ਪੁਰਾਣੇ ਟੈਬਲੇਟ ਦੇ ਮੁਕਾਬਲੇ 38 ਗ੍ਰਾਮ ਹਲਕਾ ਹੈ। mi pad 2 ਦਾ ਭਾਰਤ ਸਿਰਫ 332 ਗ੍ਰਾਮ ਹੈ।
mi pad 2 ਨੂੰ ਐਟਾਮ ਐੱਕਸ5-ਜੈੱਡ8500 ਚਿਪਸੈੱਟ 'ਤੇ ਪੇਸ਼ ਕੀਤਾ ਗਿਆ ਹੈ। ਡਿਵਾਈਸ 'ਚ 2.24 ਗੀਗਾਰਟਜ਼ ਦਾ 64 ਬਿਟਸ ਦਾ 14NM ਕਵਾਡਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 2GB ਰੈਮ ਮੈਮਰੀ ਉਪਲੱਬਧ ਹੈ। ਟੈਬਲੇਟ ਦੇ ਦੋ ਵਰਜਨ ਲਾਂਚ ਕੀਤੇ ਗਏ ਹਨ। ਇਹ 16GB ਅਤੇ 64GB ਇੰਟਰਨਲ ਮੈਮਰੀ ਦੇ ਨਾਲ ਉਪਲੱਬਧ ਹੈ। ਦੋਹਾਂ ਵਰਜਨਾਂ 'ਚ ਤੁਹਾਨੂੰ 2GB ਰੈਮ ਹੀ ਮਿਲੇਗੀ।
ਫੋਟੋਗ੍ਰਾਫੀ ਲਈ mi pad 2 'ਚ 8MP ਦਾ ਰੀਅਰ ਕੈਮਰਾ ਅਤੇ 5MP ਦਾ ਫਰੰਟ ਕੈਮਰਾ ਉਪਲੱਬਧ ਹੈ। ਇਹ ਟੈਬਲੇਟ ਗ੍ਰੇਅ ਅਤੇ ਗੋਲਡ ਸਮੇਤ ਦੋ ਰੰਗਾਂ 'ਚ ਉਪਲੱਬਧ ਹੋਵੇਗਾ। ਇਹ ਐਂਡ੍ਰਾਇਡ ਅਤੇ ਵਿੰਡੋਜ਼ ਆਪਰੇਟਿੰਗ ਦੇ ਨਾਲ ਉਪਲੱਬਧ ਹੈ। Xiaomi mi pad 2 ਟੈਬਲੇਟ ਦਾ ਐਂਡ੍ਰਾਇਡ ਵਰਜਨ ਮੀ.ਯੂ.ਆਈ7 'ਤੇ ਰਨ ਕਰਦਾ ਹੈ। ਉਥੇ ਹੀ ਵਿੰਡੋਜ਼ ਵਰਜਨ ਟੈਬਲੇਟ ਮਾਈਕ੍ਰੋਸਾਫਟ ਵਿੰਡੋਜ਼ 10 'ਤੇ ਆਧਾਰਿਤ ਹੈ। Xiaomi mi pad 2 'ਚ ਕਨੈਕਟੀਵਿਟੀ ਲਈ ਯੂ.ਐੱਸ.ਬੀ. ਟਾਈਪ ਵੀ ਉਪਲੱਬਧ ਹੈ। ਇਸ ਦੇ ਨਾਲ ਹੀ ਬਲੂਟੂਥ, ਵਾਈ-ਫਾਈ ਦਿੱਤੇ ਗਏ ਹਨ। mi pad 2 'ਚ ਪਾਵਰ ਬੈਕਅਪ ਲਈ 6,190Mah ਦੀ ਬੈਟਰੀ ਦਿੱਤੀ ਗਈ ਹੈ।
Nexus 5X, ਦੀ ਕੀਮਤ 'ਚ ਹੋਈ 7,000 ਰੁਪਏ ਦੀ ਕਟੌਤੀ
NEXT STORY