ਆਟੋ ਡੈਸਕ- ਪੁਰਾਣੇ ਵਾਹਨ ਮਾਲਿਕਾਂ ਨੂੰ ਇਕ ਹੋਰ ਝਟਕਾ ਲੱਗਾ ਹੈ। ਮਿਨੀਸਟਰੀ ਆਫ ਰੋਡ ਟ੍ਰਾਂਸਪੋਰਟ ਐਂਡ ਹਾਈਵੇਜ਼ ਨੇ ਪੂਰੇ ਦੇਸ਼ 'ਚ ਵਾਹਨ ਫਿਟਨੈੱਸ ਟੈਸਟ ਦੀ ਫੀਸ 'ਚ ਭਾਰੀ ਸੋਧ ਕੀਤਾ ਹੈ। ਨਵੀਆਂ ਦਰਾਂ ਕੁਝ ਵਾਹਨਾਂ ਲਈ ਪਹਿਲਾਂ ਨਾਲੋਂ 10 ਗੁਣਾ ਤਕ ਵੱਧ ਗਈਆਂ ਹਨ। ਇਹ ਬਦਲਾਅ ਸੈਂਟਰਲ ਮੋਟਰ ਵ੍ਹੀਕਲ ਰੂਲਸ (ਫਿਫਥ ਅਮੈਂਡਮੈਂਟ) ਤਹਿਤ ਲਾਗੂ ਕੀਤੇ ਗਏ ਹਨ ਅਤੇ ਇਹ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਚੁੱਕੇ ਹਨ।
ਮੀਡੀਆ ਰਿਪੋਰਟ ਮੁਤਾਬਕ, ਸਭ ਤੋਂ ਵੱਡਾ ਬਦਲਾਅ ਇਹ ਹੈ ਕਿ ਸਰਕਾਰ ਨੇ ਫਿਟਨੈੱਸ ਫੀਸ ਦੀ ਹਾਈ ਕੈਟਾਗਰੀ ਲਈ ਗੱਡੀ ਦੀ ਉਮਰ ਮਿਆਦ ਘਟਾ ਦਿੱਤੀ ਹੈ। ਪਹਿਲਾਂ 15 ਸਾਲ ਤੋਂ ਜ਼ਿਆਦਾ ਪੁਰਾਣੀਆਂ ਗੱਡੀਆਂ 'ਤੇ ਹੀ ਭਾਰੀ ਫੀਸ ਲਗਦੀ ਸੀ ਪਰ ਹੁਣ ਸਰਕਾਰ ਨੇ ਇਹ ਉਮਰ ਘਟਨਾ ਕੇ 10 ਸਾਲ ਕਰ ਦਿੱਤੀ ਹੈ। ਯਾਨੀ ਤੁਹਾਡੀ ਗੱਡੀ 10 ਸਾਲ ਪੂਰੇ ਕਰਦੇ ਹੀ ਵੱਧੀ ਹੋਈ ਫਿਟਨੈੱਸ ਫੀਚਰ ਦੀ ਕੈਟਾਗਰੀ 'ਚ ਆਏਗੀ।
10 ਸਾਲ ਪੂਰੇ ਹੁੰਦੇ ਹੀ ਵਧੇਗੀ ਫੀਸ
ਮਿਨੀਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਨੇ ਸੈਂਟਰਲ ਮੋਟਰ ਵ੍ਹੀਕਲ ਰੂਲਸ 'ਚ ਸੋਧ ਕਰਦੇ ਹੋਏ ਫਿਟਨੈੱਸ ਟੈਸਟ ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਹਨ। ਨਵੀਂ ਵਿਵਸਥਾ 'ਚ ਗੱਡੀਆਂ ਨੂੰ 3 ਵੱਖ-ਵੱਖ ਉਮਰ ਗਰੁੱਪ 'ਚ ਵੰਡਿਆ ਗਿਆ ਹੈ। 10 ਤੋਂ 15 ਸਾਲ, 15 ਤੋਂ 20 ਸਾਲ ਅਤੇ 20 ਸਾਲ ਤੋਂ ਜ਼ਿਆਦਾ ਪੁਰਾਣੀਆਂ ਗੱਡੀਆਂ। ਜਿਵੇਂ-ਜਿਵੇਂ ਗੱਡੀਆਂ ਦੀ ਉਮਰ ਵਧੇਗੀ, ਫਿਟਨੈੱਸ ਟੈਸਟ ਦਾ ਖਰਚਾ ਵੀ ਵਧੇਗਾ।
ਪਹਿਲਾਂ 15 ਸਾਲ ਤੋਂ ਜ਼ਿਆਦਾ ਪੁਰਾਣੀਆਂ ਗੱਡੀਆਂ ਲਈ ਇਕ ਸਮਾਨ ਫੀਸਲਾਗੂ ਹੁੰਦੀ ਸੀ ਪਰ ਹੁਣ ਨਿਯਮ ਬਦਲ ਚੁੱਕੇ ਹਨ ਅਤੇ ਹਰ ਕੈਟਾਗਰੀ ਦੇ ਹਿਸਾਬ ਨਾਲ ਵੱਖ-ਵੱਖ ਫੀਸ ਲਈ ਜਾਵੇਗੀ।
ਬਾਈਕ ਤੋਂ ਲੈ ਕੇ ਟਰੱਕ ਤਕ, ਸਭ 'ਤੇ ਵਧੀ ਫੀਸ
ਇਹ ਨਵੇਂ ਨਿਯਮ ਦੋਪਹੀਆ, ਤਿੰਨ-ਪਹੀਆ, ਕਵਾਡ੍ਰਿਸਾਈਕਲ, ਲਾਈਟ ਮੋਟਰ ਵ੍ਹੀਕਲ, ਮੀਡੀਅਮ ਅਤੇ ਹੈਵੀ ਗੁਡਸ ਜਾਂ ਪੈਸੰਜਰ ਵ੍ਹੀਕਲ ਸਮੇਤ ਹਰ ਤਰ੍ਹਾਂ ਦੇ ਵਾਹਨਾਂ 'ਤੇ ਲਾਗੂ ਹੋਵੇਗਾ। ਗੱਡੀ ਚਾਹੇ ਛੋਟੀ ਹੋਵੇ ਜਾਂ ਵੱਡੀ, ਉਮਰ ਵਧਣ ਦੇ ਨਾਲ ਫਿਟਨੈੱਸ ਟੈਸਟ ਦੀ ਲਾਗਤ ਵੀ ਵਧੇਗੀ।
ਇਨ੍ਹਾਂ ਗੱਡੀਆਂ 'ਤੇ 10 ਗੁਣਾ ਅਸਰ
ਸਭ ਤੋਂ ਵੱਡਾ ਝਟਕਾ ਭਾਰੀ ਵਪਾਰਕ ਵਾਹਨਾਂ ਨੂੰ ਲੱਗਾ ਹੈ। 20 ਸਾਲ ਤੋਂ ਜ਼ਿਆਦਾ ਪੁਰਾਣੇ ਟਰੱਕ ਅਤੇ ਬੱਸਾਂ ਦੀ ਫਿਟਨੈੱਸ ਫੀਸ ਪਹਿਲਾਂ ਜਿੱਥੇ 2,500 ਰੁਪਏ ਸੀ, ਹੁਣ ਸਿੱਧਾ ਵੱਧ ਕੇ 25,000 ਰੁਪਏ ਹੋ ਗਈ ਹੈ। ਇਸੇ ਤਰ੍ਹਾਂ 20 ਸਾਲ ਪੁਰਾਣੇ ਮੀਡੀਅਮ ਕਮਰਸ਼ੀਅਲ ਵਾਹਨਾਂ ਦੀ ਫੀਸ 1,800 ਰੁਪਏ ਤੋਂ ਵੱਧ ਕੇ 20,000 ਰੁਪਏ ਹੋ ਗਈ ਹੈ।
ਲਾਈਟ ਮੋਟਰ ਵਾਹਨਾਂ ਲਈ ਵੀ ਵਾਧਾ ਕਾਫੀ ਜ਼ਿਆਦਾ ਹੈ। 20 ਸਾਲਾਂ ਤੋਂ ਜ਼ਿਆਦਾ ਪੁਰਾਣੇ ਹਲਕੇ ਵਾਹਨਾਂ ਦੀ ਫਿਟਨੈੱਸ ਫੀਸ ਹੁਣ 15,000 ਰੁਪਏ ਦੇਣੀ ਪਵੇਗੀ। ਤਿੰਨ-ਪਹੀਆ ਵਾਹਨਾਂ ਲਈ ਇਹ ਰਾਸ਼ੀ 7,000 ਰੁਪਏ ਅਤੇ ਦੋਪਹੀਆ ਵਾਹਨਾਂ ਲਈ 600 ਰੁਪਏ ਤੋਂ ਵੱਧ ਕੇ 2,000 ਰੁਪਏ ਹੋ ਗਈ ਹੈ।
iPhone Air ਡਿਜ਼ਾਈਨ ਕਰਨ ਵਾਲੇ ਅਬਿਦੁਰ ਚੌਧਰੀ ਨੇ ਛੱਡੀ ਕੰਪਨੀ, ਜਾਣੋ ਵਜ੍ਹਾ
NEXT STORY