ਜਲੰਧਰ- ਜੇਕਰ ਤੁਸੀਂ ਵੀ ਕਾਫੀ ਦਿਨਾਂ ਤੋਂ ਕੋਈ ਆਈਫੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਅੱਜ ਤੁਹਾਡੇ ਲਈ ਇਕ ਵਧੀਆ ਮੌਕਾ ਹੈ। ਅਸਲ 'ਚ ਆਨਲਾਈਨ ਸ਼ਾਪਿੰਗ ਵੈੱਬਸਾਈਟ ਅਮੇਜ਼ਨ Apple iPhone 6 32GB ਸਪੇਸ ਗ੍ਰੇ ਵੇਰੀਐਂਟ 'ਤੇ 9% ਡਿਸਕਾਊਂਟ ਦੇ ਰਹੀ ਹੈ। ਇਸ ਦੀ ਕੀਮਤ 29,500 ਰੁਪਏ ਹੈ ਪਰ ਡਿਸਕਾਊਂਟ ਨਾਲ ਇਸ ਨੂੰ ਸਿਰਫ 26,700 'ਚ ਖਰੀਦਿਆ ਜਾ ਸਕਦਾ ਹੈ।
ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ 'ਚ 4.7 ਇੰਚ ਦੀ ਡਿਸਪਲੇਅ ਮੌਜ਼ੂਦ ਹੈ, ਜਿਸ ਦਾ ਰੈਜ਼ੋਲਿਊਸ਼ਨ 1334x750 ਪਿਕਸਲ ਹੈ। ਇਸ 'ਚ ਇਕ 64-ਬਿਟ ਕਵਾਡ ਕੋਰ ਐਪਲ A8 ਮੋਬਾਇਲ ਚਿੱਪਸੈੱਟ ਮੌਜ਼ੂਦ ਹੈ। ਨਾਲ ਹੀ ਇਹ 1GB ਰੈਮ ਨਾਲ ਲੈਸ ਹੈ। ਇਸ ਫੋਨ 'ਚ 32GB ਦੀ ਇੰਟਰਨਲ ਸਟੋਰੇਜ਼ ਵੀ ਮੌਜ਼ੂਦ ਹੈ।
ਫੋਟੋਗ੍ਰਾਫੀ ਲਈ ਇਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ LED ਫਲੈਸ਼ ਨਾਲ ਅਤੇ ਸੈਲਫੀ ਲਈ 1.2MP ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 1810mAh ਦੀ ਬੈਟਰੀ ਮੌਜ਼ੂਦ ਹੈ।
ਹੁਣ Performance ਦੇ ਆਧਾਰ 'ਤੇ ਗੂਗਲ Play ਸਟੋਰ ਐਪਸ ਨੂੰ ਦੇਵੇਗੀ ਰੈਕਿੰਗ
NEXT STORY