ਗੈਜੇਟ ਡੈਸਕ- ਦੇਸ਼ 'ਚ 19 ਅਪ੍ਰੈਲ 2024 ਯਾਨੀ ਅੱਜ ਤੋਂ ਲੋਕ ਸਭਾ ਚੋਣਾਂ 2024 ਦੀ ਸ਼ੁਰੂਆਤ ਹੋ ਗਈ ਹੈ। ਅਜਿਹੇ 'ਚ ਗੂਗਲ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਵਾਲੇ ਦਿਨ ਖ਼ਾਸ ਡੂਡਲ ਬਣਾ ਕੇ ਲੋਕਤੰਤਰ ਦਾ ਜਸ਼ਨ ਮਨਾਇਆ ਹੈ। ਭਾਰਤ 'ਚ 18ਵੀਂ ਲੋਕ ਸਭਾ ਲਈ ਜਿਵੇਂ ਹੀ ਵੋਟਾਂ ਸ਼ੁਰੂ ਹੋਈਆਂ, ਗੂਗਲ ਨੇ ਆਪਣਾ ਲੋਗੋ ਬਦਲ ਲਿਆ। ਗੂਗਲ ਦੇ ਹੋਮ ਪੇਜ 'ਤੇ ਵੋਟਿੰਗ ਦੀ ਸਿਆਹੀ ਲੱਗੀ ਉਂਗਲੀ ਉੱਪਰ ਵੱਲ ਦਿਖਾਈ ਦੇ ਰਹੀ ਹੈ। ਇਹ ਭਾਰਤੀ ਲੋਕਤੰਤਰ ਨੂੰ ਦਿਖਾਉਂਦੀ ਹੈ।
ਕੀ ਹੈ ਗੂਗਲ ਡੂਡਲ
ਗੂਗਲ ਦਾ ਡੂਡਲ ਦੇਸ਼ ਭਰ 'ਚ ਹੋਮ ਪੇਜ 'ਤੇ ਦਿਖਾਈ ਦੇ ਰਿਹਾ ਹੈ। ਜੇਕਰ ਤੁਸੀਂ ਨਹੀਂ ਜਾਣਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਗੂਗਲ ਡੂਡਲ ਗੂਗਲ ਦਾ ਵਿਕਲਪਿਕ ਲੋਗੋ ਹੈ। ਇਹ ਸਰਚ ਇੰਜਣ ਦੇ ਹੋਮ ਪੇਜ 'ਤੇ ਨਜ਼ਰ ਆਉਂਦਾ ਹੈ। ਗੂਗਲ ਡੂਡਲ ਹਮੇਸ਼ਾ ਕਿਸੇ ਤਿਉਹਾਰ ਜਾਂ ਕਿਸੇ ਖਾਸ ਪਲ 'ਤੇ ਹੀ ਆਉਂਦਾ ਹੈ। ਇਸ ਤੋਂ ਇਲਾਵਾ ਕਿਸੇ ਦੇ ਯੋਗਦਾਨ ਨੂੰ ਦਿਖਾਉਣ ਲਈ ਉਸਦੇ ਜਨਮ ਅਤੇ ਮੌਤ ਦੇ ਦਿਨ ਨੂੰ ਦੱਸਿਆ ਜਾਂਦਾ ਹੈ।
ਦੱਸ ਦੇਈਏ ਕਿ ਲੋਕ ਸਭਾ ਚੋਣਾਂ 2024 ਦੀਆਂ ਵੋਟਾਂ 7 ਪੜਾਵਾਂ 'ਚ ਪੈਣੀਆਂ ਹਨ। ਵੋਟਰ 543 ਸਾਂਸਦਾਂ ਨੂੰ ਆਪਣੇ ਵੋਟ ਦੇ ਅਧਿਕਾਰ ਰਾਹੀਂ ਚੁਣਨਗੇ। ਵੋਟਿੰਗ 19 ਅਪ੍ਰੈਲ ਤੋਂ 1 ਜੂਨ 2024 ਤਕ ਵੱਖ-ਵੱਖ ਪੜਾਵਾਂ ਦੇ ਹਿਸਾਬ ਨਾਲ ਹੋਵੇਗੀ। ਉਥੇ ਹੀ 4 ਜੂਨ 2024 ਨੂੰ ਚੋਣਾਂ ਦੇ ਨਤੀਜੇ ਆਉਣਗੇ। ਪਹਿਲੇ ਪੜਾਅ 'ਚ 21 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ 'ਤੇ ਵੋਟਿੰਗ ਜਾਰੀ ਹੈ।
ਯੋਗ ਗੁਰੂ ਰਾਮਦੇਵ ਨੇ ਪਾਈ ਵੋਟ, ਲੋਕਾਂ ਨੂੰ ਕੀਤੀ ਇਹ ਅਪੀਲ
NEXT STORY