ਗੈਜੇਟ ਡੈਸਕ- ਐਲੋਨ ਮਸਕ ਜਦੋਂ ਤੋਂ 'ਐਕਸ' ਦੇ ਮਾਲਕ ਬਣੇ ਹਨ ਉਦੋਂ ਤੋਂ ਉਨ੍ਹਾਂ ਦਾ ਪੂਰਾ ਧਿਆਨ ਐਕਸ ਤੋਂ ਪੈਸੇ ਕਮਾਉਣ 'ਤੇ ਹੈ। ਪਹਿਲਾਂ ਐਲੋਨ ਮਸਕ ਨੇ ਐਕਸ ਦੀਆਂ ਪੇਡ ਸੇਵਾਵਾਂ ਲਾਂਚ ਕੀਤੀਆਂ ਅਤੇ ਬਲੂ ਟਿੱਕ ਨੂੰ ਫੀਸ ਆਧਾਰਿਤ ਕੀਤਾ। ਬਲੂ ਟਿੱਕ ਪਹਿਲਾਂ ਮੁਫਤ ਵਿਚ ਉਪਲੱਬਧ ਸੀ ਸੀ ਅਤੇ ਇਸ ਲਈ ਕੁਝ ਸ਼ਰਤਾਂ ਸਨ। ਮਾਲਕ ਬਣਨ ਤੋਂ ਬਾਅਦ ਐਲੋਨ ਮਸਕ ਨੇ ਸ਼ਰਤਾਂ ਬਦਲ ਦਿੱਤੀਆਂ ਅਤੇ ਬਲੂ ਟਿੱਕ ਨੂੰ ਪੇਡ ਕਰ ਦਿੱਤਾ।
ਹੁਣ ਐਲੋਨ ਮਸਕ ਨੇ ਨਵੇਂ ਯੂਜ਼ਰਸ ਲਈ ਵੱਡੀ ਯੋਜਨਾ ਬਣਾਈ ਹੈ। ਐਲੋਨ ਮਸਕ ਨੇ ਕਿਹਾ ਹੈ ਕਿ ਐਕਸ 'ਤੇ ਆਉਣ ਵਾਲੇ ਨਵੇਂ ਉਪਭੋਗਤਾਵਾਂ ਨੂੰ ਪੋਸਟ ਕਰਨ ਲਈ ਪੈਸੇ ਦੇਣੇ ਹੋਣਗੇ ਅਤੇ ਇਹ ਮਾਮੂਲੀ ਰਕਮ ਹੋਵੇਗੀ, ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਹੈ ਕਿ ਇਸਦੀ ਫੀਸ ਕੀ ਹੋਵੇਗੀ। ਐਲੋਨ ਮਸਕ ਦਾ ਮੰਨਣਾ ਹੈ ਕਿ ਫੀਸ ਲਗਾਉਣ ਤੋਂ ਬਾਅਦ ਬੋਟਸ ਅਤੇ ਫਰਜ਼ੀ ਖਾਤਿਆਂ ਦੀਆਂ ਪੋਸਟਾਂ ਘੱਟ ਜਾਣਗੀਆਂ ਕਿਉਂਕਿ ਮੌਜੂਦਾ ਸਮੇਂ ਵਿਚ ਕੋਈ ਵੀ ਨਵਾਂ ਖਾਤਾ ਬਣਾ ਰਿਹਾ ਹੈ ਅਤੇ ਕਿਸੇ ਦੇ ਹੱਕ ਵਿਚ ਪੋਸਟ ਕਰ ਰਿਹਾ ਹੈ। ਐਲੋਨ ਮਸਕ ਨੇ ਕਿਹਾ ਹੈ ਕਿ ਬੋਟ ਨੂੰ ਰੋਕਣ ਦਾ ਇਹ ਇੱਕੋ ਇੱਕ ਤਰੀਕਾ ਹੈ।
ਐਕਸ ਦੀ ਨਵੀਂ ਨੀਤੀ ਦੇ ਮੁਤਾਬਕ ਤੁਹਾਨੂੰ ਪਲੇਟਫਾਰਮ 'ਤੇ ਪੋਸਟ ਕਰਨ, ਕਿਸੇ ਦੀ ਪੋਸਟ ਨੂੰ ਲਾਈਕ ਕਰਨ, ਕਿਸੇ ਪੋਸਟ ਨੂੰ ਬੁੱਕਮਾਰਕ ਕਰਨ ਅਤੇ ਪੋਸਟ ਦਾ ਰਿਪਲਾਈ ਕਰਨ ਲਈ ਭੁਗਤਾਨ ਕਰਨਾ ਹੋਵੇਗਾ। ਤੁਸੀਂ ਮੁਫਤ ਵਿੱਚ ਸਿਰਫ ਇੱਕ ਅਕਾਊਂਟ ਨੂੰ ਫਾਲੋ ਕਰ ਸਕੋਗੇ। ਪਲੇਟਫਾਰਮ 'ਤੇ ਸਪੈਮ ਨੂੰ ਰੋਕਣ ਲਈ ਇਸ ਨੀਤੀ ਦੀ ਲੰਬੇ ਸਮੇਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਐਲੋਨ ਮਸਕ ਦੀ ਟੈਸਲਾ ਦੇ ਸ਼ੇਅਰਾਂ 'ਚ ਆਈ ਭਾਰੀ ਗਿਰਾਵਟ, ਜਾਣੋ ਕੀ ਹੈ ਕਾਰਨ
NEXT STORY