ਜਲੰਧਰ: ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਇਕ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ) ਫੀਚਰ ਦੀ ਸ਼ੁਰੁਆਤ ਕੀਤੀ ਹੈ। ਇਸ ਰਾਹੀ ਨੇਤਰਹੀਨ ਫੇਸਬੁੱਕ ਯੂਜ਼ਰਸ ਇਸ 'ਤੇ ਸ਼ੇਅਰ ਕੀਤੀ ਜਾਣ ਵਾਲੀਆਂ ਤਸਵੀਰਾਂ ਨੂੰ ਮਹਿਸੂਸ ਕਰ ਸਕਣਗੇ। ਫਿਲਹਾਲ ਇਹ ਫੀਚਰ iOS ਯੂਜ਼ਰਸ ਲਈ ਹੀ ਉਪਲੱਬਧ ਹੋਇਆ ਹੈ।
ਫੇਸਬੁੱਕ ਨੇ ਆਪਣੇ ਆਧਿਕਾਰਕ ਬਲਾਗ 'ਤੇ ਆਟੋਮੈਟਿਕ ਅਲਟਰਨੇਟਿਵ ਟੈਕਸਟ ਨਾਮ ਦੇ ਇਸ ਫੀਚਰ ਦੇ ਬਾਰੇ ਦੱਸਿਆ ਹੈ। ਜਿਸ ਦੇ ਤਹਿਤ ਆਡੀਓ ਅਤੇ ਇਮੇਜ਼ Recognition ਰਾਹੀਂ ਉਨ੍ਹਾਂ ਲੋਕਾਂ ਨੂੰ ਤਸਵੀਰਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਜੋ ਵੇਖ ਨਹੀਂ ਸਕਦੇ। ਇਸ ਫੀਚਰ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਇਸਤਮਾਲ ਹੋਣ ਵਾਲੇ ਕੰਪਿਊਟੇਸ਼ਨਲ ਲਰਨਿੰਗ ਸਿਧਾਂਤ, ਮਸ਼ੀਨ ਲਰਨਿੰਗ ਦੀ ਯੂਜ਼ ਕੀਤਾ ਗਿਆ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਮਸ਼ੀਨ ਲਰਨਿੰਗ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਡਿਵੈੱਲਪਮੈਂਟ 'ਚ ਮਦਦ ਮਿਲਦੀ ਹੈ।
ਧਿਆਨ ਯੋਗ ਹੈ ਕਿ ਤਵੀਰਾਂ ਨੂੰ ਸਮਝਣ ਲਈ ਮਸ਼ੀਨ ਲਰਨਿੰਗ ਤਕਨੀਕ ਦੀ ਵਰਤੋਂ ਕਰਨ ਵਾਲਾ ਫੇਸਬੁੱਕ ਇਕਲੀ ਨਹੀਂ ਹੈ, ਇਸ ਤੋਂ ਪਹਿਲਾਂ ਗੂਗਲ ਫੋਟੋਜ਼ ਅਤੇ ਫਲਿੱਕਰ 'ਚ ਵੀ ਇਸ ਦਾ ਇਸਤੇਮਾਲ ਹੋ ਚੁੱਕਿਆ ਹੈ।
ਵੀਵੋ ਨੇ ਪੇਸ਼ ਕੀਤੇ ਦੋ ਨਵੇਂ ਸਮਾਰਟਫੋਨ
NEXT STORY