ਜਲੰਧਰ- ਮੋਬਾਇਲ ਮਾਰਕੀਟ 'ਚ ਮੁਕਾਬਲਾ ਕਾਫੀ ਵੱਧ ਗਿਆ ਹੈ ਅਤੇ ਇਸ ਮੁਕਾਬਲੇ 'ਚ ਅੱਗੇ ਲੰਘਣ ਲਈ ਹਰ ਮੋਬਾਇਲ ਕੰਪਨੀ ਆਏ ਦਿਨ ਆਪਣੇ ਨਵੇਂ-ਨਵੇਂ ਡਿਵਾਈਸਸ ਨੂੰ ਪੇਸ਼ ਕਰ ਰਹੀ ਹੈ। ਹਾਲ ਹੀ 'ਚ ਮੋਬਾਇਲ ਫੋਨ ਨਿਰਮਾਤਾ ਕੰਪਨੀ ਵੀਵੋ ਇੰਡੀਆ ਨੇ ਆਪਣੀ ਵੀ ਸੀਰੀਜ਼ ਦਾ ਵਿਸਥਾਰ ਕਰਦੇ ਹੋਏ ਦੋ ਨਵੇਂ ਸਮਾਰਟਫੋਨ ਵੀ3 ਅਤੇ ਵੀ3 ਮੈਕਸ ਪੇਸ਼ ਕੀਤੇ ਹਨ।
ਕੰਪਨੀ ਦੇ ਕਾਰਜਕਾਰੀ ਅਧਿਕਾਰੀ ਐਲੈਕਸ ਫਾਂਗ ਨੇ ਇਨ੍ਹਾਂ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਇਨ੍ਹਾਂ 'ਚੋਂ ਵੀ3 ਦੀ ਕੀਮਤ 17980 ਰੁਪਏ ਅਤੇ ਵੀ3 ਮੈਕਸ ਦੀ ਕੀਮਤ 23980 ਰੁਪਏ ਰੱਖੀ ਗਈ ਹੈ । ਬਾਲੀਵੁਡ ਐਕਟਰ ਰਣਵੀਰ ਸਿੰਘ ਨੂੰ ਕੰਪਨੀ ਦਾ ਬਰਾਂਡ ਅੰਬੈਸਟਰ ਬਣਾਇਆ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਔਕਟਾਕੋਰ ਸਨੈਪਡਰੈਗਨ 616 ਪ੍ਰੋਸੈਸਰ ਅਤੇ ਪੰਜ ਇੰਚ ਡਿਸਪਲੇ ਵਾਲੇ ਵੀ3 'ਚ 2550 mAh ਦੀ ਬੈਟਰੀ ,3 GB ਰੈਮ , 32 GB ਆਨਬੋਰਡ ਸਟੋਰੇਜ਼ ਅਤੇ 128 GB ਤੱਕ ਦਾ ਮੈਮੋਰੀ ਕਾਰਡ ਸਪੋਰਟ ਕਰਨ ਲਈ ਪੋਰਟ ਦਿੱਤੀ ਗਈ ਹੈ ।ਨਾਲ ਹੀ ਇਸ 'ਚ 13 ਮੈਗਾਪਿਕਸਲ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ।
ਉਥੇ ਹੀ , 1.8 ਗੀਗਾਹਟਰਜ ਕਵਾਲਕਾਮ ਸਨੈਪਡਰੈਗਨ 652 ਪ੍ਰੋਸੈਸਰ ਆਧਾਰਿਤ ਵੀ3 ਮੈਕਸ 'ਚ 5.5 ਇੰਚ ਦਾ ਐੱਚ.ਡੀ. ਡਿਸਪਲੇ , 3000 mAh ਦੀ ਲੀਥਿਅਮ ਆਇਨ ਬੈਟਰੀ , 4 GB ਰੈਮ ਅਤੇ 32 GB ਮੈਮੋਰੀ ਦਿੱਤੀ ਗਈ ਹੈ , ਜਿਸ ਨੂੰ 128 GB ਤੱਕ ਵਧਾਇਆ ਜਾ ਸਕਦਾ ਹੈ । ਉਨ੍ਹਾਂ ਨੇ ਕਿਹਾ ਕਿ ਦੋਨਾਂ ਸਮਾਰਟਫੋਨ 'ਚ 5.1 ਲਾਲੀਪਾਪ ਆਪ੍ਰੇਟਿੰਗ ਸਿਸਟਮ (ਓ.ਐੱਸ) , ਅੱਠ ਮੈਗਾਪਿਕਸਲ ਫਰੰਟ ਕੈਮਰਾ ਅਤੇ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ।
ਫੋਟੋਗ੍ਰਾਫੀ ਦੀ ਦੁਨੀਆ 'ਚ ਇਸ ਹਫਤੇ Panasonic ਨੇ ਪੇਸ਼ ਕੀਤਾ Lumix GX85
NEXT STORY