ਜਲੰਧਰ- ਇਸ ਸਾਲ ਦੀ ਸ਼ੁਰੂਆਤ 'ਚ ਖਬਰ ਆਈ ਸੀ ਕਿ ਕੰਪਨੀ ਜਲਦੀ ਹੀ Google Talk ਨੂੰ ਬੰਦ ਕਰਕੇ ਇਸ ਨੂੰ ਹੈਂਗਆਊਟ ਦੇ ਨਾਲ ਮਿਲਾ ਦਿੱਤਾ ਜਾਵੇਗਾ। ਹਾਲਾਂਕਿ ਗੂਗਲ ਆਪਣੇ ਜੀਟਾਕ ਯੂਜ਼ਰਜ਼ ਨੂੰ ਕਾਫੀ ਸਮੇਂ ਤੋਂ ਹੈਂਗਆਊਟ ਨਾਲ ਬਦਲਣ ਲਈ ਕਹਿ ਰਿਹਾ ਹੈ। ਉਥੇ ਹੀ ਹੁਣ ਗੂਗਲ ਨੇ ਸਾਰੀਆਂ ਚਰਚਾਵਾਂ ਨੂੰ ਖਬਰਾਂ 'ਤੇ ਰੋਕ ਲਗਾਉਂਦੇ ਆਖਰਕਾਰ Google Talk ਨੂੰ ਬੰਦ ਕਰ ਦਿੱਤਾ ਹੈ। ਇਸੇ ਨੂੰ ਖਤ ਕਰਨ ਤੋਂ ਬਾਅਦ ਵੀ ਗੂਗਲ ਕੋਲ ਆਪਣੇ ਕਈ ਹੋਰ ਵੀ ਮੈਸੇਜਿੰਗ ਐਪਸ ਵਿਕਲਪ ਦੇ ਰੂਪ 'ਚੇ ਉਪਲੱਬਧ ਹਨ।
ਗੂਗਲ ਟਾਕ ਨੂੰ ਬੰਦ ਕਰਨ ਤੋਂ ਬਾਅਦ ਹੁਣ ਯੂਜ਼ਰਜ਼ ਸਿਰਫ ਹੈਂਗਆਊਟ ਦਾ ਹੀ ਇਸਤੇਮਾਲ ਕਰ ਸਕਣਗੇ। ਯੂਜ਼ਰ ਚਾਹੁਣ ਤਾਂ ਹੈਂਗਆਊਟ ਦੀ ਸੈਟਿੰਗਸ 'ਚ ਜਾ ਕੇ ਉਸ ਨੂੰ ਗੂਗਲ ਟਾਕ ਦੀ ਤਰ੍ਹਾਂ ਦਿਸਣ ਅਤੇ ਇਸਤੇਮਾਲ ਕਰਨ ਦਾ ਅਨੁਭਵ ਵੀ ਲੈ ਸਕਦੇ ਹਨ। ਗੂਗਲ ਨੇ ਮਾਰਚ 'ਚ ਇਹ ਵੀ ਸਪੱਸ਼ਟ ਕੀਤਾ ਸੀ ਕਿ ਹੈਂਗਆਊਟ ਇਕ ਅਜਿਹੀ ਐਪ ਹੈ ਜੋ ਗੂਗਲ ਟਾਕ ਨਾਲ ਐਡਵਾਂਸਡ ਫੀਚਰਜ਼ ਜਿਵੇਂ ਕਿ ਗਰੁੱਪ ਵੀਡੀਓ ਕਾਲਿੰਗ ਆਦਿ ਪ੍ਰਦਾਨ ਕਰਦੀ ਹੈ। ਇੰਨਾ ਹੀ ਨਹੀਂ ਹੈਂਗਆਊਟ ਗੂਗਲ ਪ੍ਰੋਡਕਟਸ ਜਿਵੇਂ ਕਿ ਹੈਂਗਆਊਟ ਮੀਟ ਅਤੇ ਹੈਂਗਆਊਟ ਚੈਟ ਆਦਿ ਦੇ ਨਾਲ ਵੀ ਤੁਹਾਨੂੰ ਇੰਟੀਗ੍ਰੇਟ ਕਰਦੀ ਹੈ। ਹੈਂਗਆਊਟ 'ਚ ਗੂਗਲ ਟਾਕ ਦੇ ਮੁਕਾਬਲੇ ਕਾਫੀ ਫੀਚਰਜ਼ ਉਪਲੱਬਧ ਹਨ। ਇਸ ਲਈ ਗੂਗਲ ਨੇ ਹੈਂਗਆਊਟ ਨੂੰ ਗੂਗਲ ਟਾਕ 'ਚੋਂ ਹਟਾਊਣ ਦਾ ਫੈਸਲਾ ਕੀਤਾ ਹੈ।
ਗੂਗਲ ਦੁਆਰਾ 'ਗੂਗਲ ਟਾਕ' ਨੂੰ ਬੰਦ ਕਰਨ ਲਈ ਕੰਪਨੀ ਨੇ ਆਫੀਸ਼ੀਅਲ ਵੈੱਬਸਾਈਟ 'ਤੇ ਜਾਣਕਾਰੀ ਦਿੱਤੀ ਹੈ। ਗੂਗਲ ਟਾਕ ਦੇ ਬੰਦ ਹੋਣ ਤੋਂ ਬਾਅਦ ਯੂਜ਼ਰਜ਼ ਕੋਲ ਗੂਗਲ ਦੇ ਹੋਰ ਵੀ ਕਈ ਐਪਸੀਕੇਸ਼ਨ ਉਪਲੱਬਧ ਹਨ ਜੋ ਕਿ ਇੰਸਟੈਂਟ ਮੈਸੇਜਿੰਗ ਦੇ ਨਾਲ ਹੀ ਵੀਡੀਓ ਕਾਲਿੰਗ ਫੀਚਰ ਦਾ ਲਾਭੀ ਚੁੱਕਿਆ ਜਾ ਸਕਦਾ ਹੈ। ਜਿਨ੍ਹਾਂ 'ਚ ਹੈਂਗਆਊਟ ਤੋਂ ਇਲਾਵਾ ਪਿਛਲੇ ਸਾਲ ਲਾਂਚ ਕੀਤੇ ਗਏ ਗੂਗਲ ਐਲੋ ਅਤੇ ਡੁਓ ਐਪ ਵੀ ਸ਼ਾਮਲ ਹਨ।
ਮਾਰਚ 'ਚ ਕੰਪਨੀ ਦੁਆਰਾ ਗੂਗਲ ਟਾਕ ਨੂੰ ਬੰਦ ਕਰਨ ਦੇ ਐਲਾਨ ਤੋਂ ਬਾਅਦ ਗੂਗਲ ਨੇ ਗੂਗਲ ਟਾਕ ਇਸਤੇਮਾਲ ਕੀਤੇ ਜਾਣ ਦਾ ਆਪਸ਼ਨ ਜਾਰੀ ਰੱਖਿਆ ਸੀ। ਪਰ ਹੁਣ ਜੇਕਰ ਤੁਸੀਂ ਗੂਗਲ ਟਾਕ ਓਪਨ ਕਰੋਗੇ ਤਾਂ ਸਿੱਧਾ ਹੈਂਗਆਊਟ ਓਪਨ ਹੋਵੇਗਾ। ਮਤਲਬ ਕਿ ਗੂਗਲ ਟਾਕ 'ਤੇ ਜਾਣ ਵਾਲੇ ਯੂਜ਼ਰਜ਼ ਸਿੱਧੇ ਹੈਂਗਆਊਟ 'ਤੇ ਡਾਇਰਵਰਟ ਕਰੇਗਾ।
ਜਲਦ ਹੀ ਭਾਰਤ 'ਚ ਲਾਂਚ ਹੋਵੇਗੀ 2017 ਮਹਿੰਦਰਾ ਸਕਾਰਪਿਓ ਫੇਸਲਿਫਟ ਵਰਜਨ
NEXT STORY