ਜਲੰਧਰ- ਵਟਸਐਪ ਆਪਣੇ ਯੂਜ਼ਰਸ ਲਈ ਆਏ ਦਿਨ ਨਵੇਂ-ਨਵੇਂ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ 'ਚ ਹੀ ਵਟਸਐਪ ਆਪਣੇ ਯੂਜ਼ਰਸ ਲਈ ਪਿਨ-ਚੈਟ ਫੀਚਰ ਨੂੰ ਐਡ ਕੀਤਾ ਹੈ। ਜਿਸ ਵਿਚ ਤੁਸੀਂ ਕਿਸੇ ਵੀ ਤਿੰਨ ਲੋਕਾਂ ਨੂੰ ਟਾਪ 'ਤੇ ਪਿਨ ਕਰ ਸਕਦੇ ਹਨ। ਨਾਲ ਹੀ ਵਟਸਐਪ 'ਤੇ ਤੁਸੀਂ ਗਰੁੱਪ ਇਨਵਾਈਟ ਲਿੰਕ ਦੀ ਮਦਦ ਨਾਲ ਆਪਣੇ ਕਾਨਟੈਕਟ ਨੂੰ ਇਨਵਾਈਟ ਸੈਂਡ ਕਰ ਸਕਦੇ ਹੋ। ਇਸ ਲਈ ਤੁਹਾਨੂੰ ਲੇਟੈਸਟ ਵਟਸਐਪ ਵਰਜ਼ਨ ਨੂੰ ਡਾਊਨਲੋਡ ਕਰਨ ਦੀ ਲੋੜ ਹੈ।
ਇਸ ਤਰ੍ਹਾਂ ਬਣਾਓ ਵਟਸਐਪ ਗਰੁੱਪ ਇਨਵਾਈਟ ਲਿੰਕ
1. ਸਭ ਤੋਂ ਪਹਿਲਾਂ ਤੁਸੀਂ ਵਟਸਐਪ ਦੇ ਲੇਟੈਸਟ ਵਰਜ਼ਨ ਨੂੰ ਡਾਊਨਲੋਡ ਕਰੋ।
2. ਵਟਸਐਪ ਦੇ ਲੇਟੈਸਟ ਵਰਜ਼ਨ ਨੂੰ ਡਾਊਨਲੋਡ ਕਰਨ ਤੋਂ ਬਾਅਦ ਵਟਸਐਪ ਗਰੁੱਪ ਨੂੰ ਓਪਨ ਕਰੋ ਅਤੇ ਗਰੁੱਪ ਦੇ ਨਾਂ 'ਤੇ ਕਲਿੱਕ ਕਰੋ।
3. ਉਸ ਤੋਂ ਬਾਅਦ ਤੁਹਾਨੂੰ ਐਡ ਪਾਰਟੀਸਿਪੇਂਟ ਆਪਸ਼ਨ ਦਿਖਾਈ ਦੇਵੇਗਾ, ਉਸ 'ਤੇ ਕਲਿੱਕ ਕਰੋ।
4. ਇਸ ਤੋਂ ਬਾਅਦ ਇਹ ਤੁਹਾਨੂੰ ਨਵੇਂ ਪੇਜ 'ਤੇ ਤੁਹਾਡੇ ਕਾਨਟੈਕਟ ਦੇ ਨਾਲ ਲੈ ਕੇ ਜਾਵੇਗਾ, ਇਥੇ ਤੁਹਾਨੂੰ ਇਨਵਾਈਟ ਗਰੁੱਪ ਰਾਹੀਂ ਲਿੰਕ ਮਿਲੇਗਾ।
5. ਇਸ 'ਤੇ ਕਲਿੱਕ ਕਰੋ ਅਤੇ ਆਪਣੇ ਦੋਸਤਾਂ ਦੇ ਨਾਲ ਲਿੰਕ ਸ਼ੇਅਰ ਕਰੋ।
ਜੀ.ਬੀ. ਵਟਸਐਪ ਨਾਲ ਇੰਝ ਬਣਾਓ ਗਰੁੱਪ ਲਿੰਕ
1. ਸਭ ਤੋਂ ਪਹਿਲਾਂ ਜੀ.ਬੀ. ਵਟਸਐਪ ਦੇ ਲੇਟੈਸਟ ਵਰਜਨ ਨੂੰ ਡਾਊਨਲੋਡ ਅਤੇ ਇੰਸਟਾਲ ਕਰੋ।
2. ਫਿਰ ਆਪਣੇ ਪੁਰਾਣੇ ਵਟਸਐਪ ਨੂੰ ਡਿਲੀਟ ਕਰੋ।
3. ਹੁਣ ਜੀ.ਬੀ. ਵਟਸਐਪ ਨੂੰ ਓਪਨ ਕਰੋ ਅਤੇ ਆਪਣਾ ਮੋਬਾਲਿ ਨੰਬਰ ਪਾਓ। ਕੁਝ ਮਿੰਟ ਇੰਤਜ਼ਾਰ ਕਰੋ ਤਾਂ ਜੋ ਵਟਸਐਪ ਤੁਹਾਡੇ ਨੰਬਰ ਨੂੰ ਵੈਰੀਫਾਈ ਕਰ ਸਕੇ।
4. ਤੁਹਾਨੂੰ ਡਾਟਾ ਦਾ ਬੈਕਅਪ ਲੈਣ ਦਾ ਇਕ ਆਪਸ਼ਨ ਮਿਲੇਗਾ। ਸਿਲੈਕਟ ਕਰਕੇ ਉਸ 'ਤੇ ਕਲਿੱਕ ਕਰੋ।
5. ਫਿਰ ਉਸ ਗਰੁੱਪ ਨੂੰ ਸਿਲੈਕਟ ਕਰੋ, ਜਿਸ ਲਈ ਤੁਸੀਂ ਇਨਵਾਈਟ ਲਿੰਕ ਬਣਾਉਣਾ ਚਾਹੁੰਦੇ ਹੋ।
6. ਮੈਨੂ ਆਈਕਨ 'ਤੇ ਕਲਿੱਕ ਕਰੋ ਅਤੇ ਗਰੁੱਪ ਇਨਫੋ 'ਤੇ ਜਾਓ ਅਤੇ ਨੈਕਸਟ 'ਤੇ ਕਲਿੱਕ ਕਰੋ।
7. ਹੁਣ + ਬਟਨ ਟੈਪ ਕਰੋ।
8. ਲਿੰਕ ਆਪਸ਼ਨ ਰਾਹੀਂ ਗਰੁੱਪ ਨੂੰ ਸਿਲੈਕਟ ਕਰੋ।
9. ਹੁਣ ਲਿੰਕ ਬਣ ਗਿਆ ਹੈ, ਤੁਸੀਂ ਜਿਨ੍ਹਾਂ ਨੂੰ ਗਰੁੱਪ 'ਚ ਸ਼ਾਮਲ ਕਰਨਾ ਚਾਹੁੰਦੇ ਹੋ ਉਨ੍ਹਾਂ ਨੂੰ ਇਨਵਾਈ ਕਰੋ।
ਸੈਮਸੰਗ ਨੇ SM- G9298 flip ਫੋਨ ਨੂੰ ਕੀਤਾ ਲਾਂਚ , ਜਾਣੋ ਸਪੈਸੀਫਿਕੇਸ਼ਨ
NEXT STORY