ਜਲੰਧਰ— ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਲੋਕਪ੍ਰਸਿੱਧ ਮੈਸੇਜਿੰਗ ਐਪ ਫੇਸਬੁੱਕ ਮੈਸੇਂਜਰ ਅਤੇ ਵਟਸਐਪ ਤੋਂ ਲੋਕਾਂ ਦੇ ਧੋਖਾਧੜੀ ਅਤੇ ਹੈਕਿੰਗ ਦਾ ਸ਼ਿਕਾਰ ਹੋਣ ਦੀ ਅੰਸ਼ਕਾ ਜ਼ਿਆਦਾ ਹੈ ਕਿਉਂਕਿ ਇਨ੍ਹਾਂ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਮਹਤੱਵਪੂਰਨ ਸੁਰੱਖਿਆ ਵਿਕਲਪਾਂ ਦੇ ਇਸਤੇਮਾਲ ਦਾ ਤਰੀਕਾ ਪਤਾ ਨਹੀਂ ਹੁੰਦਾ ਹੈ। ਅਮਰੀਕਾ 'ਚ ਬ੍ਰਿਘਮ ਯੰਗ ਯੂਨੀਵਰਸਿਟੀ ਦੇ ਪੀ.ਐੱਚ.ਡੀ ਵਿਦਿਆਰਥੀ ਅਹਿਲਮ ਵਜੀਰੀਪੋਰ ਨੇ ਕਿਹਾ ਕਿ ਅਸੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਆਮ ਤੌਰ 'ਤੇ ਯੂਜ਼ਰਸ ਕਿਵੇਂ ਆਪਣੀ ਨਿੱਜਤਾ ਦੀ ਸੁਰੱਖਿਆ ਕਰਦੇ ਹਨ। ਹਾਲਾਂਕਿ ਜ਼ਿਆਦਾਤਰ ਯੂਜ਼ਰਸ ਇਸ ਦੇ ਮਹੱਤਵ ਦੇ ਬਾਰੇ 'ਚ ਅਣਜਾਣ ਹੁੰਦੇ ਹਨ। ਇਹ ਸੰਭਵ ਹੈ ਕਿ ਕੋਈ ਤੀਜਾ ਪੱਖ ਜਾਂ ਕੋਈ ਹਮਲਾਵਾਰ ਲੁੱਕ ਦੇ ਉਨ੍ਹਾਂ ਦੀਆਂ ਗੱਲਾਂ 'ਤੇ ਨਜ਼ਰ ਰੱਖ ਰਿਹਾ ਹੋਵੇ ਜਾਂ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਹੋਵੇ।
7th ਜਨਰੇਸ਼ਨ ਇੰਟੈਲ ਕੋਰ ਪ੍ਰੋਸੈਸਰ ਅਤੇ Long ਬੈਟਰੀ ਲਾਈਫ ਨਾਲ ਲਿਨੋਵੋ ਨੇ ਪੇਸ਼ ਕੀਤੀ ਲੈਪਟਾਪਸ ਦੀ ਨਵੀਂ ਸੀਰੀਜ਼
NEXT STORY