ਜਲੰਧਰ-ਯੂਰਪੀਨ ਬੇਸਡ ਇਲੈਕਟ੍ਰੋਨਿਕ ਕੰਪਨੀ Truvison ਨੇ ਹਾਲ ਹੀ ਭਾਰਤ 'ਚ ਇਕ ਨਵਾਂ ਸਮਾਰਟ ਟੀ. ਵੀ. ਲਾਂਚ ਕਰ ਦਿੱਤਾ ਹੈ, ਜੋ ਕਿ 40 ਇੰਚ ਸਮਾਰਟ LED ਫੁੱਲ HD TV TX408Z ਮਾਡਲ ਨੰਬਰ ਨਾਲ ਆਉਦਾ ਹੈ। ਇਸ ਸਮਾਰਟ ਟੀ. ਵੀ. ਦੀ ਕੀਮਤ 34,490 ਰੁਪਏ ਹੈ। ਇਹ ਸਮਾਰਟ ਟੀ. ਵੀ. ਦੇਸ਼-ਭਰ ਦੇ ਰੀਟੇਲ ਸਟੋਰਾਂ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ।
ਸਪੈਸੀਫਿਕੇਸ਼ਨ-
Truvison ਦੇ ਇਸ ਸਮਾਰਟ ਟੀ. ਵੀ. ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟ ਟੀ. ਵੀ. 'ਚ 40 ਇੰਚ ਫੁੱਲ HD ਡਿਸਪਲੇਅ ਨਾਲ 1920X1080 ਪਿਕਸਲ ਰੈਜ਼ੋਲਿਊਸ਼ਨ ਅਤੇ 300000:1 ਕੰਟਰਾਸਟ ਰੇਸ਼ੀਓ ਦਿੱਤਾ ਗਿਆ ਹੈ। ਕੰਪਨੀ ਦਾਅਵਾ ਕਰਦੀ ਹੈ ਕਿ ਇਹ ਸਮਾਰਟ ਟੀ. ਵੀ. 'ਚ ਬਰਾਈਟ ਦੇ ਨਾਲ ਵਧੀਆ ਕਲਰ ਅਤੇ ਵਧੀਆ ਆਡੀਓ ਪ੍ਰਦਾਨ ਕਰਦਾ ਹੈ।
ਇਸ ਸਮਾਰਟ ਟੀ. ਵੀ. 'ਚ ਪਹਿਲਾਂ ਤੋਂ ਯੂਟਿਊਬ, ਅਮੇਜ਼ਨ ਅਤੇ ਗੂਗਲ ਪਲੇਅ ਸਟੋਰ ਐਪਸ ਪ੍ਰੀ-ਇੰਸਟਾਲਡ ਹੁੰਦੇ ਹਨ। ਇਸ ਸਮਾਰਟ ਟੀ. ਵੀ. 'ਚ Miracast ਫੀਚਰ ਯੂਜ਼ਰਸ ਨੂੰ ਬਲੂਟੁੱਥ ਦੇ ਰਾਹੀਂ ਟੀ. ਵੀ. ਅਤੇ ਕਈ ਹੋਰ ਗੈਜੇਟਸ 'ਚ ਆਸਾਨ ਅਤੇ ਆਰਾਮਦਾਇਕ ਕੁਨੈਕਸ਼ਨ ਦੀ ਵਰਤੋਂ ਕਰਨ ਦੀ ਆਗਿਆ ਦਿੰਦਾ ਹੈ। ਫੁੱਲ HD TV ਸੁਪਰ ਐਨਰਜੀ ਸੇਵਿੰਗ ਟੈਕਨੀਲੌਜੀ ਨਾਲ ਤਿਆਰ ਕੀਤਾ ਗਿਆ ਹੈ, ਜੋ ਕਿ ਐਨਰਜੀ ਦੀ ਅੱਧ ਤੋਂ ਵੀ ਘੱਟ ਵਰਤੋਂ ਕਰਦਾ ਹੈ।
ਇਹ ਸਮਾਰਟ ਟੀ. ਵੀ. 2 USB ਪੋਰਟ ਨਾਲ ਆਉਦਾ ਹੈ, ਜਿਸ ਨਾਲ ਯੂਜ਼ਰਸ ਨੂੰ ਮੂਵੀ ਅਤੇ ਮਿਊਜ਼ਿਕ ਨੂੰ ਪੈਨ ਡਰਾਈਵ ਨਾਲ ਸਟਰੀਮ ਕਰਨ ਦੀ ਆਗਿਆ ਦਿੰਦਾ ਹੈ। ਡਿਵਾਈਸ USB ਕਾਪੀ ਫੰਕਸ਼ਨ ਦਾ ਵੀ ਸਮੱਰਥਨ ਕਰਦਾ ਹੈ ਅਤੇ 1+2 ਸਾਲ ਦੀ ਵਾਰੰਟੀ ਨਾਲ ਆਉਦਾ ਹੈ।
ਮਿਊਜ਼ਿਕ ਸਟਰੀਮਿੰਗ ਨੂੰ ਜਲਦੀ ਭਾਰਤ 'ਚ ਲਾਂਚ ਕਰੇਗੀ Spotify
NEXT STORY