ਜਲੰਧਰ- ਮਿਊਜ਼ਿਕਰ ਸਟਰੀਮਿੰਗ ਸਰਵਿਸ ਦੇਣ ਵਾਲੀ ਸਪੋਟੀਫਾਈ ਜਲਦੀ ਹੀ ਭਾਰਤ 'ਚ ਲਾਂਚ ਹੋ ਸਕਦੀ ਹੈ। ਕੰਪਨੀ ਨੇ ਨਿਊਯਾਰਕ 'ਚ ਹੋਏ 'ਇਨਵੈਸਟਰ ਡੇਅ' ਦੇ ਮੌਕੇ ਇਸ ਦਾ ਐਲਾਨ ਕੀਤਾ ਹੈ। ਭਾਰਤ 'ਚ ਸਪੋਟੀਫਾਈ ਦਾ ਮੁਕਾਬਲਾ ਐਪਲ ਮਿਊਜ਼ਿਕ, ਅਮੇਜ਼ਨ ਪ੍ਰਾਈਮ ਮਿਊਜ਼ਿਕ, ਗਾਨਾ, ਗੂਗਲ ਪਲੇਅ ਮਿਊਜ਼ਿਕ, ਹੰਗਾਮਾ ਅਤੇ ਸਾਵਨ ਵਰਗੀਆਂ ਕੰਪਨੀਆਂ ਨਾਲ ਹੋਵੇਗਾ।
ਸਪੋਟੀਫਾਈ ਦੇ ਕੋ-ਫਾਊਂਡਰ ਅਤੇ ਸੀ.ਈ.ਓ. ਡੈਨੀਅਲ ਏਕ ਨੇ ਕਿਹਾ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰਾਂ 'ਚ ਆਪਣੀ ਸਰਵਿਸ ਲਾਂਚ ਕਰਨ 'ਤੇ ਕੰਮ ਕਰ ਰਹੇ ਹਾਂ। ਇਨ੍ਹਾਂ ਵੱਡੇ ਬਾਜ਼ਾਰਾਂ 'ਚ ਭਾਰਤ, ਰੂਸ ਅਤੇ ਅਫਰੀਕਾ ਸ਼ਾਮਿਲ ਹਨ।
ਇਸ ਤੋਂ ਪਹਿਲਾਂ ਕੰਪਨੀ ਵਲੋਂ ਇਸ ਮਹੀਨੇ ਦੀ ਸ਼ੁਰੂਆਤ 'ਚ ਪੁਸ਼ਟੀ ਕੀਤੀ ਗਈ ਸੀ ਕਿ ਭਾਰਤ 'ਚ ਉਸ ਦੇ ਕਈ ਕਰਮਚਾਰੀ ਹਨ। ਕੰਪਨੀ ਨੇ ਭਾਰਤ 'ਚ ਆਫੀਸ ਹੋਣ ਦੀ ਗੱਲ ਦੀ ਵੀ ਪੁਸ਼ਟੀ ਕੀਤੀ ਸੀ। ਕੰਪਨੀ ਵਲੋਂ ਦੱਸਿਆ ਗਿਆ ਸੀ ਕਿ ਭਾਰਤ ਸਮੇਤ 20 ਦੇਸ਼ਾਂ 'ਚ ਉਸ ਦੇ ਕੁਲ 308 ਕਰਮਚਾਰੀ ਹਨ। ਇਕ ਰਿਪੋਰਟ ਮੁਤਾਬਕ ਕੰਪਨੀ ਆਪਣੀਆਂ ਸਰਵਿਸਿਸ ਨੂੰ ਯੂਜ਼ਰਸ ਨੂੰ ਧਿਆਨ 'ਚ ਰੱਖਦੇ ਹੋਏ ਹੋਰ ਵੀ ਜ਼ਿਆਦਾ ਐਡਵਾਂਸਡ ਬਣਾਉਣ ਜਾ ਰਹੀ ਹੈ। ਇਕ ਰਿਪੋਰਟ ਮੁਤਾਬਕ ਫਰੀ ਯੂਜ਼ਰਸ ਲਈ ਕੰਪਨੀ ਇਕ ਉਚਿਤ ਸਰਵਿਸ ਦੇਵੇਗੀ ਪਰ ਇਨ੍ਹਾਂ 'ਚ ਆਉਣ ਵਾਲੀਆਂ ਐਡਸ ਯੂਜ਼ਰਸ ਨੂੰ ਪਰੇਸ਼ਾਨ ਕਰ ਸਕਦੀਆਂ ਹਨ। ਇਸ ਦੇ ਪਿੱਛੇ ਕੰਪਨੀ ਦੀ ਯੋਜਨਾ ਫਰੀ ਯੂਜ਼ਰਸ ਨੂੰ ਪ੍ਰੀਮੀਅਮ ਯੂਜ਼ਰਸ 'ਚ ਬਦਲਣ ਦੀ ਹੈ।
Notch ਡਿਸਪਲੇਅ ਨਾਲ ਪੇਸ਼ ਹੋਵੇਗਾ Vivo Y85 ਸਮਾਰਟਫੋਨ
NEXT STORY