ਗੈਜੇਟ ਡੈਸਕ- ਚੀਨ ਤੋਂ ਆਉਣ ਵਾਲੀਆਂ ਰੋਬੋਟਾਂ ਦੀਆਂ ਵੀਡੀਓਜ਼ ਅਕਸਰ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਜਿੱਥੇ ਕੁਝ ਸਮਾਂ ਪਹਿਲਾਂ ਇੱਕ ਕੰਪਨੀ ਨੇ ਤੇਜ਼ ਚੱਲਣ ਵਾਲਾ ਹਿਊਮਨਾਈਡ ਰੋਬੋਟ ਪੇਸ਼ ਕੀਤਾ ਸੀ, ਹੁਣ ਉਸੇ ਰੋਬੋਟ ਨੇ ਟੈਸਟਿੰਗ ਦੌਰਾਨ ਇੱਕ ਫੈਕਟਰੀ ਵਰਕਰ 'ਤੇ ਹਮਲਾ ਕਰ ਦਿੱਤਾ। ਇਸਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ।
ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਦੋਂ ਹਿਊਮਨਾਈਡ ਰੋਬੋਟ ਦੀ ਜਾਂਚ ਕੀਤੀ ਜਾ ਰਹੀ ਸੀ, ਤਾਂ ਰੋਬੋਟ ਨੇ ਫੈਕਟਰੀ ਵਿੱਚ ਮੌਜੂਦ ਵਰਕਰ 'ਤੇ ਮੁੱਕਿਆਂ ਅਤੇ ਲੱਤਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਹੈਰਾਨ ਹਨ।
ਮੀਡੀਆ ਰਿਪੋਰਟਾਂ ਵਿੱਚ ਇੱਕ ਵੀਡੀਓ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ Unitree H1 Humanoid Robot ਇੱਕ ਸਟੈਂਡ ਦੀ ਮਦਦ ਨਾਲ ਲਟਕਾਇਆ ਹੋਇਆ ਹੈ। ਇਸ ਤੋਂ ਬਾਅਦ ਉੱਥੇ ਇੱਕ ਕਰਮਚਾਰੀ ਬਹੁਤ ਸ਼ਾਂਤੀ ਨਾਲ ਇਸਦਾ ਟੈਸਟ ਕਰ ਰਿਹਾ ਸੀ, ਜਿਸ ਤੋਂ ਬਾਅਦ ਅਚਾਨਕ ਕੁਝ ਅਜਿਹਾ ਹੋਇਆ ਕਿ ਰੋਬੋਟ ਹਮਲਾਵਰ ਹੋ ਗਿਆ। ਵੀਡੀਓ ਦੇਖ ਕੇ ਇਹ ਪਤਾ ਲੱਗ ਰਿਹਾ ਹੈ ਕਿ ਇਸ ਰੋਬੋਟ ਦੀ ਜਾਂਚ ਕੀਤੀ ਜਾ ਰਹੀ ਸੀ।
ਹਿਊਮਨਾਈਡ ਰੋਬੋਟ ਨੇ ਸਟੈਂਡ 'ਤੇ ਲਟਕੇ ਹੋਏ ਹੀ ਅਚਾਨਕ ਲੱਤਾਂ ਅਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਵਰਕਰ ਉੱਥੋਂ ਉੱਠ ਕੇ ਭੱਜ ਗਿਆ। ਇਸ ਤੋਂ ਬਾਅਦ ਸਟੈਂਡ ਦੇ ਆਲੇ-ਦੁਆਲੇ ਰੱਖੀਆਂ ਹੋਰ ਚੀਜ਼ਾਂ ਜਿਵੇਂ ਕਿ ਕੰਪਿਊਟਰ ਜ਼ਮੀਨ 'ਤੇ ਡਿੱਗ ਪਈਆਂ ਅਤੇ ਟੁੱਟ ਗਈਆਂ। ਇਹ 25 ਸਕਿੰਟ ਦੀ ਵੀਡੀਓ ਹੈਰਾਨ ਕਰਨ ਵਾਲੀ ਹੈ। ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਹੈ। ਇਸ ਵੀਡੀਓ ਨੂੰ ਬਹੁਤ ਸਾਰੇ ਲੋਕ ਸ਼ੇਅਰ ਕਰ ਰਹੇ ਹਨ।
ਪਹਿਲਾਂ ਵੀ ਆ ਚੁੱਕੀਆਂ ਹਨ ਰੋਬੋਟ ਦੇ ਹਮਲੇ ਦੀਆਂ ਵੀਡੀਓ
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਰੋਬੋਟ ਨੇ ਕਿਸੇ ਫੈਕਟਰੀ ਵਿੱਚ ਕਿਸੇ ਵਰਕਰ 'ਤੇ ਹਮਲਾ ਕੀਤਾ ਹੋਵੇ, ਇਸ ਤੋਂ ਪਹਿਲਾਂ ਵੀ ਅਜਿਹੇ ਕੁਝ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਇਹ ਸਵਾਲ ਉੱਠਿਆ ਹੈ ਕਿ ਕੀ ਰੋਬੋਟ ਮਨੁੱਖਾਂ ਲਈ ਸੁਰੱਖਿਅਤ ਹਨ।
ਖਰੀਦਣ ਜਾ ਰਹੇ ਹੋ Online Refrigerator ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ! ਨਹੀਂ ਤਾਂ...
NEXT STORY