ਜਲੰਧਰ— ਹਰ ਵਿਅਕਤੀ ਦੇ ਸਰੀਰ 'ਚ ਦੋ ਗੁਰਦੇ ਹੁੰਦੇ ਹਨ। ਇਨ੍ਹਾਂ 'ਚੋਂ ਇਕ ਵੀ ਖਰਾਬ ਹੋ ਜਾਵੇ ਤਾਂ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਗੁਰਦਿਆਂ ਦਾ ਸਿਹਤਮੰਦ ਰਹਿਣਾ ਜ਼ਰੂਰੀ ਹੈ। ਪਰ ਵੱਧਦੀ ਉਮਰ ਅਤੇ ਹੋਰ ਕਿਸੇ ਬੀਮਾਰੀ ਕਾਰਨ ਗੁਰਦੇ 'ਚ ਇਨਫੈਕਸ਼ਨ ਹੋ ਸਕਦੀ ਹੈ, ਜੋ ਅੱਗੇ ਜਾ ਕੇ ਇਸ ਨੂੰ ਪੂਰੀ ਤਰ੍ਹਾਂ ਖਰਾਬ ਕਰ ਸਕਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਆਪਣੀ ਖੁਰਾਕ 'ਚ ਅਜਿਹੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਜੋ ਇਨਫੈਕਸ਼ਨ ਤੋਂ ਬਚਾਉਂਦੀਆਂ ਹਨ। ਅੱਜ ਅਸੀਂ ਤੁਹਾਨੂੰ ਗੁਰਦੇ 'ਚ ਇਨਫੈਕਸ਼ਨ ਦੇ ਲੱਛਣ ਅਤੇ ਉਸ ਤੋਂ ਬਚਾਅ ਦੇ ਤਰੀਕੇ ਦੱਸ ਰਹੇ ਹਾਂ।
ਗੁਰਦੇ 'ਚ ਇਨਫੈਕਸ਼ਨ ਦੇ ਲੱਛਣ
1. ਵਾਰ-ਵਾਰ ਪਿਸ਼ਾਬ ਆਉਣਾ
2. ਪਿਸ਼ਾਬ ਆਉਣ 'ਤੇ ਦਰਦ ਹੋਣਾ
3. ਯੂਰਿਨ 'ਚ ਖੂਨ ਜਾਂ ਝੱਗ ਆਉਣਾ
4. ਸਰੀਰ 'ਚ ਸੋਜ
5. ਖੁਜਲੀ ਅਤੇ ਰੈਸ਼ੀਸ ਦੀ ਸਮੱਸਿਆ
6. ਮੂੰਹ ਦੀ ਬਦਬੂ
7. ਜੋੜਾਂ 'ਚ ਦਰਦ
ਬਚਾਅ ਦੇ ਤਰੀਕੇ
1. ਦਹੀਂ
ਰੋਜ਼ ਇਕ ਕਟੋਰੀ ਦਹੀਂ ਜ਼ਰੂਰ ਖਾਓ। ਇਹ ਗੁਰਦਿਆਂ 'ਚ ਚੰਗੇ ਅਤੇ ਮਾੜੇ ਬੈਕਟੀਰੀਆ ਬਣਾਉਣ 'ਚ ਮਦਦ ਕਰਦਾ ਹੈ। ਇਸ ਨਾਲ ਕਿਡਨੀ ਇਨਫੈਕਸ਼ਨ ਦਾ ਖਤਰਾ ਘੱਟ ਜਾਂਦਾ ਹੈ।
2. ਨਿੰਬੂ ਪਾਣੀ
ਰੋਜ਼ਾਨਾ ਇਕ ਗਿਲਾਸ ਨਿੰਬੂ ਪਾਣੀ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ। ਇਸ 'ਚ ਮੌਜੂਦ ਐਂਟੀ ਆਕਸੀਡੈਂਟ ਗੁਰਦੇ ਨੂੰ ਸਾਫ ਰੱਖਦੇ ਹਨ ਅਤੇ ਇਨਫੈਕਸ਼ਨ ਤੋਂ ਬਚਾਉਂਦੇ ਹਨ।
3. ਬੇਕਿੰਗ ਸੋਡਾ
ਇਕ ਚਮਚ ਬੇਕਿੰਗ ਸੋਡੇ ਨੂੰ ਇਕ ਗਿਲਾਸ ਪਾਣੀ 'ਚ ਮਿਲਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ। ਰੋਜ਼ਾਨਾ ਇਸ ਨੂੰ ਖਾਣ ਨਾਲ ਕਿਡਨੀ ਇਨਫੈਕਸ਼ਨ ਨਹੀਂ ਹੁੰਦਾ।
4. ਹਲਦੀ
ਆਪਣੀ ਖੁਰਾਕ 'ਚ ਹਲਦੀ ਦੀ ਮਾਤਰਾ ਵਧਾਉਣ ਨਾਲ ਕਿਡਨੀ ਇਨਫੈਕਸ਼ਨ ਦਾ ਖਤਰਾ ਘੱਟ ਜਾਂਦਾ ਹੈ। ਇਸ 'ਚ ਮੌਜੂਦ ਐਂਟੀ-ਫੰਗਲ ਅਤੇ ਐਂਟੀ-ਬੈਕਟੀਰੀਅਲ ਗੁਣ ਗੁਰਦਿਆਂ ਨੂੰ ਸਿਹਤਮੰਦ ਰੱਖਦੇ ਹਨ।
5. ਪਾਣੀ
ਦਿਨ 'ਚ ਘੱਟ ਤੋਂ ਘੱਟ ਅੱਠ-ਦੱਸ ਗਿਲਾਸ ਪਾਣੀ ਪੀਣ ਨਾਲ ਸਰੀਰ ਦੇ ਗੰਦੇ ਪਦਾਰਥ ਯੂਰਿਨ ਦੁਆਰਾ ਬਾਹਰ ਨਿਕਲ ਜਾਂਦੇ ਹਨ।
6. ਲਸਣ
ਰੋਜ਼ਾਨਾ ਸਵੇਰੇ ਖਾਲੀ ਪੇਟ ਲਸਣ ਦੀਆਂ ਦੋ-ਤਿੰਨ ਗੁਲੀਆਂ ਖਾਣ ਨਾਲ ਸਰੀਰ ਨੂੰ ਅਨੇਕਾਂ ਫਾਇਦੇ ਹੁੰਦੇ ਹਨ। ਇਸ 'ਚ ਮੌਜੂਦ ਐਂਟੀ-ਫੰਗਲ ਅਤੇ ਐਂਟੀ-ਬੈਕਟੀਰੀਅਲ ਗੁਣ ਗੁਰਦਿਆਂ ਨੂੰ ਹਰ ਤਰ੍ਹਾਂ ਦੀ ਬੀਮਾਰੀ ਤੋਂ ਬਚਾਉਂਦੇ ਹਨ।
7. ਅਦਰਕ
ਆਪਣੀ ਖੁਰਾਕ 'ਚ ਜ਼ਿਆਦਾ ਤੋਂ ਜ਼ਿਆਦਾ ਅਦਰਕ ਸ਼ਾਮਲ ਕਰੋ। ਇਸ ਦੇ ਇਲਾਵਾ ਰੋਜ਼ਾਨਾ ਦਿਨ 'ਚ ਦੋ ਵਾਰੀ ਇਕ ਕੱਪ ਪਾਣੀ 'ਚ ਅਦਰਕ ਦਾ ਛੋਟਾ ਟੁੱਕੜਾ ਉਬਾਲ ਕੇ ਪੀਣ ਨਾਲ ਫਾਇਦਾ ਹੁੰਦਾ ਹੈ।
8. ਐਲੋਵੇਰਾ ਜੂਸ
ਰੋਜ਼ਾਨਾ ਸਵੇਰੇ ਖਾਲੀ ਪੇਟ ਦੋ ਚਮਚ ਐਲੋਵੇਰਾ ਜੂਸ ਪੀਓ। ਇਸ 'ਚ ਮੌਜੂਦ ਐਂਟੀ-ਫੰਗਲ ਗੁਣ ਗੁਰਦਿਆਂ ਨੂੰ ਸਿਹਤਮੰਦ ਰੱਖਦੇ ਹਨ।
ਘਰ 'ਚ ਹੀ ਬੀ.ਪੀ. ਚੈੱਕ ਕਰਨ ਵਾਲੇ ਜ਼ਰੂਰ ਪੜ੍ਹਨ ਕੈਨੇਡੀਅਨ ਖੋਜੀਆਂ ਦੀ ਇਹ ਰਿਪੋਰਟ
NEXT STORY