ਟੋਰਾਂਟੋ— ਜੇਕਰ ਤੁਸੀਂ ਵੀ ਘਰ 'ਚ ਹੀ ਬਲੈੱਡ ਪ੍ਰੈਸ਼ਰ (ਬੀ.ਪੀ.) ਦੀ ਜਾਂਚ ਕਰਦੇ ਹੋ ਤਾਂ ਸਾਵਧਾਨ ਹੋ ਜਾਓ। ਇਕ ਨਵੇਂ ਅਧਿਐਨ 'ਚ ਖੁਲ੍ਹਾਸਾ ਹੋਇਆ ਹੈ ਕਿ ਘਰੇਲੂ ਮਾਨੀਟਰ 'ਤੇ ਦੱਸੇ ਜਾਣ ਵਾਲੇ ਬੀ.ਪੀ.ਦੇ ਨਤੀਜੇ ਲਗਭਗ 70 ਫੀਸਦੀ ਗਲਤ ਹੁੰਦੇ ਹਨ।
ਲੋਕ ਇਨ੍ਹਾਂ 'ਤੇ ਭਰੋਸਾ ਕਰ ਲੈਂਦੇ ਹਨ ਅਤੇ ਇਸ ਦੇ ਚੱਲਦਿਆਂ ਉਨ੍ਹਾਂ ਦੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਖੋਜਕਾਰਾਂ ਦੀ ਮੰਨੀਏ ਤਾਂ ਰਿਪੋਰਟ ਲੱਖਾਂ ਮਰੀਜ਼ਾਂ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਤਿਆਰ ਕੀਤੀ ਗਈ ਜੋ ਕਿ ਡਿਵਾਇਸ ਦੇ ਜ਼ਰੀਏ ਘਰ 'ਚ ਹੀ ਬੀ.ਪੀ.ਚੈੱਕ ਕਰਦੇ ਹਨ।
ਕੈਨੇਡਾ ਸਥਿਤ 'ਯੂਨੀਵਰਸਿਟੀ ਆਫ ਅਲਬਰਟਾ' ਦੀ ਖੋਜੀ ਜੇਨੀਫਰ ਰਿਗੋਰਸ ਦਾ ਕਹਿਣਾ ਹੈ ਕਿ ਦੁਨੀਆ 'ਚ ਵਧੇਰੇ ਮੌਤਾਂ ਇਸੇ ਕਾਰਨ ਹੋ ਰਹੀਆਂ ਹਨ। ਜੇਕਰ ਘਰ 'ਚ ਵਰਤੀ ਜਾਣ ਵਾਲੀ ਮਸ਼ੀਨ ਠੀਕ ਹੋਵੇ ਤਾਂ ਹੀ ਅਸੀਂ ਆਪਣੀ ਸਿਹਤ ਦਾ ਧਿਆਨ ਰੱਖ ਸਕਦੇ ਹਾਂ ਪਰ ਜੇਕਰ ਗਲਤ ਹੈ ਤਾਂ ਅਸੀਂ ਆਪਣੀ ਜਾਨ ਲਈ ਖਤਰਾ ਪਾਲ ਰਹੇ ਹਾਂ। ਉਨ੍ਹਾਂ ਕਿਹਾ ਕਿ ਉਹ ਕਈ ਘਰੇਲੂ ਮੀਟਰਾਂ ਦੀ ਜਾਂਚ ਕਰ ਰਹੇ ਹਨ ਅਤੇ ਹੁਣ ਤਕ 70 ਫੀਸਦੀ ਮੀਟਰਾਂ ਦੇ ਨਤੀਜੇ ਗਲਤ ਹੀ ਆਏ ਹਨ। ਇਸ ਲਈ ਕੋਸ਼ਿਸ਼ ਕੀਤੀ ਜਾਵੇ ਕਿ ਸਿਰਫ ਇਕ ਹੀ ਮਸ਼ੀਨ 'ਤੇ ਨਿਰਭਰ ਰਹਿ ਕੇ ਜਾਂਚ ਨਾ ਕੀਤੀ ਜਾਵੇ ਸਗੋਂ ਹੋਰ ਮਸ਼ੀਨਾਂ 'ਤੇ ਵੀ ਜਾਂਚ ਕਰਵਾਈ ਜਾਵੇ ਤਾਂ ਜੋ ਬੀਮਾਰੀ ਦਾ ਠੀਕ ਇਲਾਜ ਹੋ ਸਕੇ।
ਉੱਤਰੀ ਨਿਊ ਸਾਊਥ ਵੇਲਜ਼ 'ਚ ਪੈ ਸਕਦਾ ਹੈ ਭਾਰੀ ਮੀਂਹ, ਜਾਰੀ ਕੀਤੀ ਗਈ ਚਿਤਾਵਨੀ
NEXT STORY