ਅਮਰੀਕਾ ਸਥਿਤ ਚਿਲੀ ਦੇ ਇਕ ਇੰਜੀਨੀਅਰ ਏਲੇਜਾਂਦਰੋ ਤੋਸੀਗਲ ਨੇ ਸਾਧਾਰਨ ਖੂਨ ਟੈਸਟ 'ਤੇ ਅਧਾਰਿਤ ਕੈਂਸਰ ਦੀ ਸ਼ੁਰੂਆਤੀ ਜਾਂਚ ਕਰਨ ਵਾਲੀ ਇਕ ਪ੍ਰਣਾਲੀ ਵਿਕਸਿਤ ਕੀਤੀ ਗਈ ਹੈ। ਸਮਾਚਾਰ ਪੱਤਰ ਨੇ ਦੱਸਿਆ ਕਿ ਇਹ ਤਕਨੀਕ ਮਾਈਕ੍ਰੋ ਆਰ.ਐਨ.ਏ. ਦਾ ਪਤਾ ਲਗਾਉਂਦੀ ਹੈ। ਮਾਈਕ੍ਰੋ ਆਰ.ਐਨ.ਏ ਛੋਟੇ ਜੈਨੇਟਿਕ ਅਣੂ ਹੁੰਦੇ ਹਨ, ਜੋ ਵੱਖ-ਵੱਖ ਪ੍ਰਕਾਰ ਦੇ ਰੋਗਾਂ ਦੇ ਇਕ ਸੰਕੇਤਕ ਦੇ ਰੂਪ 'ਚ ਕੰਮ ਕਰਦੇ ਹਨ।
ਏਲੇਜਾਂਦਰੋ ਨੇ ਸੇਂਟਿਯਾਗੋ ਨੇ ਕਿਹਾ ਹੈ ਕਿ ਹੁਣ ਅਸੀਂ ਪੇਟ ਦੇ ਕੈਂਸਰ ਲਈ ਇਸ ਉਪਕਰਣ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਹਾਲਾਂਕਿ ਫਿਲਹਾਲ ਇਹ ਯੋਜਨਾ ਭਵਿੱਖ ਦੀ ਗੱਲ ਹੈ। ਇਹ ਤਕਨੀਕ ਵੱਖ-ਵੱਖ ਹਾਲਤਾਂ ਅਤੇ ਕੈਂਸਰ ਦੇ ਹੋਰ ਤਰ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਚਿਲੀ 'ਚ ਕੈਂਸਰ ਪੀੜਤਾਂ 'ਚ ਪੇਟ ਦੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਸਭ ਤੋਂ ਜ਼ਿਆਦਾ ਹੈ। ਏਲੇਜਾਂਦਰੋ ਨੇ ਕਿਹਾ ਕਿ ਕੈਂਸਰ ਦਾ ਛੇਤੀ ਪਤਾ ਲੱਗਣਾ ਅਤੇ ਸਮੇਂ 'ਤੇ ਇਲਾਜ ਕੈਂਸਰ ਪੀੜਤ ਵਿਅਕਤੀ ਨੂੰ ਪੰਜ ਸਾਲ ਤੋਂ ਜ਼ਿਆਦਾ ਜਿਉਂਦਾ ਰੱਖ ਸਕਦਾ ਹੈ।
ਸਮਾਰਟ ਬੱਚਾ ਚਾਹੁੰਦੇ ਹੋ ਤਾਂ ਗਰਭਅਵਸਥਾ ਦੌਰਾਨ ਖਾਓ ਫਲ
NEXT STORY