ਬੈਨਡਿਗੋ— ਵਿਕਟੋਰੀਆ ਦੇ ਸ਼ਹਿਰ ਬੈਨਡਿਗੋ 'ਚ ਬੁੱਧਵਾਰ ਨੂੰ ਕਾਰ ਨਾਲ ਟਕਰਾਅ ਜਾਣ ਕਾਰਨ ਇੱਕ ਵੀ/ਲਾਈਨ ਟਰੇਨ ਪਟੜੀ ਤੋਂ ਉਤਰ ਗਈ, ਜਿਸ ਕਾਰਨ ਅੱਠ ਲੋਕ ਜ਼ਖ਼ਮੀ ਹੋ ਗਏ। ਇਹ ਟਰੇਨ ਦੁਪਹਿਰ 2 ਵਜੇ ਕੰਗਾਰੂ ਫਲੇਟ 'ਚ ਟਰੇਨ ਲਾਈਨ ਅਤੇ ਫਿਲਜ਼ ਸਟਰੀਟ ਦੇ ਮੋੜ 'ਤੇ ਖੜ੍ਹੀ ਇੱਕ ਖਾਲੀ ਕਾਰ ਨਾਲ ਟਕਰਾਅ ਗਈ, ਜਿਸ ਕਾਰਨ ਇਹ ਘਟਨਾ ਵਾਪਰੀ। ਹਾਦਸੇ ਵੇਲੇ ਇਸ ਟਰੇਨ 'ਚ ਕੁੱਲ 80 ਯਾਤਰੀ ਸਵਾਰ ਸਨ, ਜਿਨ੍ਹਾਂ 'ਚੋਂ ਅੱਠਾਂ ਨੂੰ ਸੱਟਾਂ ਲੱਗੀਆਂ ਹਨ। ਜ਼ਖ਼ਮੀਆਂ 'ਚੋਂ ਤਿੰਨਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਮੈਡੀਕਲ ਟੀਮਾਂ ਵਲੋਂ ਮੌਕੇ 'ਤੇ ਹੀ ਇਲਾਜ ਕੀਤਾ ਗਿਆ। ਉੱਥੇ ਹੀ ਬਾਕੀ ਪੰਜਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਜ਼ਖ਼ਮੀਆਂ 'ਚ ਟਰੇਨ ਦੀ ਮਹਿਲਾ ਚਾਲਕ ਵੀ ਸ਼ਾਮਲ ਹੈ।
ਵਿਕਟੋਰੀਆ ਪੁਲਸ ਦਾ ਕਹਿਣਾ ਹੈ ਕਿ ਹਾਦਸੇ ਤੋਂ ਪਹਿਲਾਂ ਕਾਰ ਪਟੜੀ 'ਤੇ ਫਸ ਗਈ ਸੀ ਅਤੇ ਚਾਲਕ ਨਜ਼ਦੀਕ ਹੀ ਮਦਦ ਮੰਗਣ ਗਿਆ ਸੀ। ਉਸ ਦੇ ਜਾਣ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਮੈਲਬੌਰਨ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਾਰ 'ਚ ਅੱਧੇ ਘੰਟੇ ਤੱਕ ਫਸੀ ਰਹੀ ਔਰਤ ਅਤੇ ਫਿਰ... (ਦੇਖੋ ਤਸਵੀਰਾਂ)
NEXT STORY