ਮੈਲਬੌਰਨ— ਸ਼ਹਿਰ ਦੇ ਇੱਕ ਪ੍ਰਸਿੱਧ ਬਾਰ 'ਚ ਨਵੇਂ ਸਾਲ ਮੌਕੇ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਹਫੜਾ-ਦਫੜੀ ਅਤੇ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਮੁਤਾਬਕ ਫਿੱਟਜ਼ਰੋਏ ਨਾਮੀ ਇਸ ਬਾਰ 'ਚ ਐਤਵਾਰ ਭਾਵ ਕਿ 1 ਜਨਵਰੀ ਦੀ ਰਾਤ ਨੂੰ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਸਨ। ਇਸ ਦੌਰਾਨ ਇੱਥੇ ਮੌਜੂਦ ਇੱਕ ਵਿਅਕਤੀ ਨੇ ਬਾਰ ਦੇ ਕਰਮਚਾਰੀਆਂ ਨੂੰ ਬੰਬ ਦੀ ਸੂਚਨਾ ਦਿੱਤੀ। ਕਰਮਚਾਰੀਆਂ ਨੇ ਇਸ ਬਾਰੇ ਤੁਰੰਤ ਨੂੰ ਪੁਲਸ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਬਾਰ ਨੂੰ ਵੀ ਖ਼ਾਲੀ ਕਰਾ ਲਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਜਦੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਇਹ ਅਫਵਾਹ ਨਿਕਲੀ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਅਫਵਾਹ ਨੂੰ ਫੈਲਾਉਣ ਵਾਲੇ 27 ਸਾਲਾ ਮਾਈਕਲ ਨਾਮੀ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਆਪਣੀ ਸਫ਼ਾਈ 'ਚ ਇਹ ਗੱਲ ਕਹੀ ਹੈ ਕਿ ਉਸ ਨੇ ਤਾਂ ਸਿਰਫ਼ ਮਜ਼ਾਕ ਕੀਤਾ ਸੀ।
ਅਮਰੀਕੀ ਏਅਰ ਪੋਰਟਾਂ 'ਤੇ ਲੱਗੀਆਂ ਲੋਕਾਂ ਦੀਆਂ ਲੰਬੀਆਂ ਲਾਈਨਾਂ, ਮੁਸਾਫਰ ਹੋਏ ਖੱਜ਼ਲ-ਖੁਆਰ
NEXT STORY