ਵਿਕਟੋਰੀਆ— ਆਸਟਰੇਲੀਆ ਦੇ ਸੂਬੇ ਵਿਕਟੋਰੀਆ ਵਿਚ ਸ਼ਨੀਵਾਰ ਨੂੰ ਦੋ ਕਾਰਾਂ ਦੀ ਆਪਸ ਵਿਚ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਔਰਤ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਵਿਕਟੋਰੀਆ ਪੁਲਸ ਨੇ ਦੱਸਿਆ ਕਿ ਸ਼ਨੀਵਾਰ ਦੀ ਦੁਪਹਿਰ ਨੂੰ ਵਿਕਟੋਰੀਆ ਦੇ ਸ਼ਹਿਰ ਤਈਨੌਗ ਦੇ ਰੋਡ 'ਤੇ ਦੋ ਕਾਰਾਂ 'ਚ ਟੱਕਰ ਹੋ ਗਈ, ਜਿਸ 'ਚ ਕਾਰ ਡਰਾਈਵਰ ਦੀ ਮੌਤ ਹੋ ਗਈ ਅਤੇ ਉਸ 'ਚ ਸਵਾਰ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਔਰਤ ਨੂੰ ਏਅਰ ਐਂਬੂਲੈਂਸ ਜ਼ਰੀਏ ਮੈਲਬੌਰਨ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਉੱਥੇ ਹੀ ਦੂਜੀ ਕਾਰ 'ਚ ਸਵਾਰ ਇਕ ਵਿਅਕਤੀ ਅਤੇ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸੜਕੀ ਮਾਰਗ ਜ਼ਰੀਏ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮੈਲਬੌਰਨ ਏਅਰਪੋਰਟ 'ਤੇ ਕੋਕੀਨ ਸਮੇਤ ਇਕ ਵਿਅਕਤੀ ਗ੍ਰਿਫਤਾਰ
NEXT STORY