ਮੈਕਸੀਕੋ— ਮੈਕਸੀਕੋ 'ਚ ਮਨੁੱਖੀ ਤਸਕਰੀ ਵਿਚ ਫਸੀ ਇਕ ਔਰਤ ਦੀ ਰੋਂਗਟੇ ਖੜ੍ਹੇ ਕਰਨ ਵਾਲੀ ਆਪਬੀਤੀ ਨੇ ਸਾਰਿਆਂ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ। 29 ਸਾਲ ਦੀ ਇਸ ਔਰਤ ਮੁਤਾਬਕ 10 ਸਾਲਾਂ ਵਿਚ ਉਸ ਨਾਲ 40000 ਵਾਰ ਬਲਾਤਕਾਰ ਹੋਇਆ। ਮਹਿਲਾ ਦਾ ਨਾਂ ਅਲੇਜੈਂਡਰਾ ਰਾਡੀਗਿਊਏਜ਼ ਹੈ। ਇਸ ਔਰਤ ਨੇ ਆਪਣਾ ਦੁੱਖ ਭੁਲਾਉਂਦੇ ਹੋਏ ਲੋਕਾਂ ਤੇ ਕੁੜੀਆਂ ਨੂੰ ਜਾਗਰੂਕ ਕਰਨ ਲਈ ਆਪਣੀ ਆਪਬੀਤੀ ਇਕ ਨਿਊਜ਼ ਵੈੱਬਸਾਈਟ ਨਾਲ ਸਾਂਝੀ ਕੀਤੀ।
ਰਿਪੋਰਟ ਮੁਤਾਬਕ ਅਲੇਜੈਂਡਰਾ ਜਦੋਂ 19 ਸਾਲਾਂ ਦੀ ਸੀ ਤਾਂ ਉਸ ਨੂੰ ਫਰਾਂਸਿਸਕੋ ਨਾਂ ਦੇ ਇਕ ਵਿਅਕਤੀ ਨਾਲ ਪਿਆਰ ਹੋ ਗਿਆ ਸੀ। ਮਹਿਜ਼ ਅੱਠ ਦਿਨਾਂ ਦੀਆਂ ਮੁਲਾਕਾਤਾਂ ਤੋਂ ਬਾਅਦ ਉਸ ਨੇ ਅਲੇਜੈਂਡਰਾ ਅੱਗੇ ਵਿਆਹ ਦਾ ਪ੍ਰਪੋਜ਼ਲ ਵੀ ਰੱਖ ਦਿੱਤਾ। ਵਿਆਹ ਤੋਂ ਬਾਅਦ ਫਰਾਂਸਿਸਕੋ ਨੇ 10 ਸਾਲਾਂ ਤੱਕ ਅਲੇਜੈਂਡਰਾ ਦੇ ਸਰੀਰ ਦੀ ਦਲਾਲੀ ਕੀਤੀ।
ਅਲੇਜੈਂਡਰਾ ਨੇ ਦੱਸਿਆ ਕਿ ਫਰਾਂਸਿਸਕੋ ਨੇ ਉਸ ਨੂੰ ਇਕ ਅਜਿਹੇ ਘਰ ਵਿਚ ਰੱਖਿਆ ਜਿੱਥੇ 24 ਘੰਟੇ ਉਸ ਦੀ ਨਿਗਰਾਨੀ ਕੀਤੀ ਜਾਂਦੀ ਸੀ। ਇਕ ਦਿਨ ਵਿਚ 60-60 ਲੋਕ ਉਸ ਦਾ ਬਲਾਤਕਾਰ ਕਰਦੇ ਸਨ। ਇੱਥੋਂ ਕਰੀਬ 16 ਕਿਲੋਮੀਟਰ ਦੂਰ ਪਿਊਬਲਾ ਇਲਾਕੇ ਵਿਚ ਪਹਿਲੀ ਵਾਰ ਇਕ ਹੋਟਲ ਵਿਚ 20 ਲੋਕਾਂ ਨੇ ਉਸ ਦਾ ਬਲਾਤਕਾਰ ਕੀਤਾ ਸੀ। ਪਿਊਬਲਾ 'ਚ ਉਹ ਦੋ ਮਹੀਨੇ ਰਹੀ। ਉਹ ਉਥੋਂ ਭੱਜਣ ਦੀ ਕੋਸ਼ਿਸ਼ ਕਰਦੀ ਤਾਂ ਫਰਾਂਸਿਸਕੋ ਉਸ ਨਾਲ ਕੁੱਟਮਾਰ ਕਰਦਾ। ਉਹ ਦਿਨ ਦੇ 14 ਘੰਟੇ ਉਸ ਤੋਂ ਬਤੌਰ ਸੈਕਸ ਵਰਕਰ ਕੰਮ ਕਰਵਾਉਂਦਾ ਸੀ। ਤਿੰਨ ਸਾਲਾਂ ਬਾਅਦ ਅਲੇਜੈਂਡਰਾ ਫਰਾਂਸਿਸਕੋ ਦੇ ਬੱਚੇ ਦੀ ਮਾਂ ਬਣ ਗਈ। ਉਸ ਨੇ ਆਪਣੇ ਬੱਚੇ ਨਾਲ ਕਿਸੇ ਤਰ੍ਹਾਂ ਮੈਕਸੀਕੋ ਵਾਪਸ ਜਾਣ ਦਾ ਮੌਕਾ ਮਿਲਿਆ। ਹਾਲਾਂਕਿ ਉਸ ਦੇ ਜਿਸਮ ਦੀ ਦਲਾਲੀ ਉੱਥੇ ਵੀ ਚੱਲਦੀ ਰਹੀ। ਆਖਰਕਾਰ 10 ਸਾਲਾਂ ਬਾਅਦ ਉਹ ਕਿਸੇ ਤਰ੍ਹਾਂ ਫਰਾਂਸਿਸਕੋ ਦੇ ਚੁੰਗਲ ਤੋਂ ਬਚ ਕੇ ਭੱਜ ਸਕੀ ਪਰ ਉਸ ਦਾ ਬੱਚਾ ਅਜੇ ਵੀ ਫਰਾਂਸਿਸਕੋ ਦੇ ਕਬਜ਼ੇ ਵਿਚ ਹੈ। ਉਸ ਨੇ ਧਮਕੀ ਦਿੱਤੀ ਕਿ ਜੇਕਰ ਅਲੇਜੈਂਡਰਾ ਉਸ 'ਤੇ ਕੋਈ ਕੇਸ ਕਰਦੀ ਹੈ ਤਾਂ ਉਹ ਉਸ ਦੇ ਬੱਚੇ ਨੂੰ ਜਾਨ ਤੋਂ ਮਾਰ ਦੇਵੇਗਾ।
ਸਿਟੀ ਕੌਂਸਲ ਦੇ ਭਰੋਸੇ ਮਗਰੋਂ ਟੈਕਸੀ ਵਾਲਿਆਂ ਦੀ ਹੜਤਾਲ ਮੁਲਤਵੀ
NEXT STORY