ਆਕਲੈਂਡ— ਨਿਊਜ਼ੀਲੈਂਡ ਵਿਚ ਕੰਮ ਕਰਨ ਵਾਲੇ ਭਾਰਤੀਆਂ ਲਈ ਖੁਸ਼ਖ਼ਬਰੀ ਹੈ। ਇੱਥੇ ਕਾਮਿਆਂ ਨੂੰ ਮਿਲਣ ਵਾਲੀ ਘੱਟੋ-ਘੱਟ ਤਨਖਾਹ ਵਿਚ 50 ਸੈਂਟ ਪ੍ਰਤੀ ਘੰਟਾ ਦੀ ਦਰ ਨਾਲ ਵਾਧਾ ਕੀਤਾ ਗਿਆ ਹੈ ਅਤੇ ਹੁਣ ਇਹ ਵਧ ਕੇ 15.75 ਡਾਲਰ ਹੋ ਗਈ ਹੈ। ਇਸ ਗੱਲ ਦਾ ਖੁਲਾਸਾ ਵਰਕ ਪਲੇਸ ਰਿਲੇਸ਼ਨਜ਼ ਐਂਡ ਸੇਫਟੀ ਮਿਨਿਸਟਰ ਮਾਈਕਲ ਵੁੱਡਹਾਊਸ ਨੇ ਕੀਤਾ ਹੈ। ਘੱਟੋ-ਘੱਟ ਤਨਖਾਹ ਵਿਚ ਇਸ ਵਾਧੇ ਦਾ ਸਿੱਧਾ ਲਾਭ 1,20,000 ਕਾਮਿਆਂ ਨੂੰ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਤਨਖਾਹਾਂ ਵਿਚ ਇਸ ਵਾਧੇ ਦਾ ਭੁਗਤਾਨ ਲਈ ਸਰਕਾਰ ਨੂੰ ਪ੍ਰਤੀ ਸਾਲ 65 ਮਿਲੀਅਨ ਡਾਲਰ ਦੇ ਕਰੀਬ ਖਰਚਣੇ ਪੈਣਗੇ। ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਜਦੋਂ ਮਹਿੰਗਈ 04. ਤੋਂ ਲੈ ਕੇ 3.3 ਫੀਸਦੀ ਪ੍ਰਤੀ ਸਾਲ ਵਧ ਰਹੀ ਹੈ, ਅਜਿਹੇ ਵਿਚ ਤਨਖਾਹਾਂ ਵਿਚ ਇਸ ਵਾਧੇ ਨਾਲ ਇਨ੍ਹਾਂ ਕਾਮਿਆਂ ਨੂੰ ਆਪਣੀ ਜੇਬ ਵਿਚ ਜ਼ਿਆਦਾ ਪੈਸੇ ਮਿਲਣਗੇ ਅਤੇ ਉਨ੍ਹਾਂ ਦੀ ਖਰੀਦਦਾਰੀ ਕਰਨ ਦੀ ਸਮਰੱਥਾ ਵਿਚ ਵਾਧਾ ਹੋਵੇਗਾ।
ਇੱਥੇ ਦੱਸ ਦੇਈਏ ਕਿ ਸ਼ੁਰੂਆਤੀ ਆਊਟ ਅਤੇ ਟਰੇਨਿੰਗ ਮਜ਼ਦੂਰੀ ਨੂੰ ਵੀ 40 ਸੈਂਟ ਪ੍ਰਤੀ ਘੰਟਾ ਵਧਾ ਕੇ 12.60 ਡਾਲਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਵਿਚ ਵੱਡੀ ਗਿਣਤੀ ਵਿਚ ਗਏ ਭਾਰਤੀ ਕੰਮ ਕਰਦੇ ਹਨ। ਖਾਸ ਤੌਰ 'ਤੇ ਉੱਥੇ ਪੜ੍ਹਾਈ ਲਈ ਗਏ ਵਿਦਿਆਰਥੀ ਵੱਡੀ ਗਿਣਤੀ ਵਿਚ ਕੰਮ ਕਰਦੇ ਹਨ ਅਤੇ ਆਪਣੀ ਪੜ੍ਹਾਈ ਦਾ ਖਰਚਾ ਚੁੱਕਦੇ ਹਨ। ਅਜਿਹੇ ਲੋਕਾਂ ਲਈ ਤਨਖਾਹਾਂ ਵਿਚ ਕੀਤਾ ਗਿਆ ਇਹ ਵਾਧਾ ਇਕ ਵੱਡੀ ਰਾਹਤ ਵਾਲੀ ਖ਼ਬਰ ਹੈ।
ਇਹ ਹੈ ਆਸਟਰੇਲੀਆ ਦਾ ਘੁੰਮਣ ਵਾਲਾ ਘਰ, ਹੈਰਾਨ ਕਰ ਦੇਣਗੀਆਂ ਇਸ ਦੀਆਂ ਖੂਬੀਆਂ
NEXT STORY