ਸਿਡਨੀ— ਆਸਟਰੇਲੀਆ 'ਚ ਇਕ ਪੰਜਾਬੀ ਮੂਲ ਦੇ ਇਮੀਗ੍ਰੇਸ਼ਨ ਏਜੰਟ 'ਤੇ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹਨ। ਇੱਥੋਂ ਦੇ ਗ੍ਰਹਿ ਵਿਭਾਗ ਅਧੀਨ ਆਉਂਦੇ ਸਕਿਓਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ ਨੇ ਪੰਜਾਬੀ ਮੂਲ ਦੇ ਇਕ ਇਮੀਗ੍ਰੇਸ਼ਨ ਏਜੰਟ ਨੂੰ ਭਾਰਤੀ ਪ੍ਰਵਾਸੀਆਂ ਨੂੰ ਪੱਕਾ ਵੀਜ਼ਾ ਦਿਵਾਉਣ ਦੇ ਨਾਂ ਹੇਠ ਠੱਗਣ ਦਾ ਦੋਸ਼ੀ ਸਾਬਤ ਕੀਤਾ ਹੈ। ਉਸ ਨੂੰ ਜ਼ੁਰਮਾਨਾ ਕੀਤਾ ਗਿਆ ਹੈ ਅਤੇ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਉੱਥੇ ਹੀ ਉਸ ਦੇ ਇਮੀਗ੍ਰੇਸ਼ਨ ਕਾਰੋਬਾਰ 'ਤੇ ਪੰਜ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਇਸ ਸਾਬਕਾ ਏਜੰਟ ਨੇ ਵੀਜ਼ਾ ਸਬ ਕਲਾਸ-457 (ਆਰਜ਼ੀ ਕੰਮ ਪਰਮਿਟ) ਤਹਿਤ ਇਕ ਪ੍ਰਵਾਸੀ ਭਾਰਤੀ ਕੋਲੋਂ 43,500 ਆਸਟਰੇਲੀਅਨ ਡਾਲਰ ਲਏ। ਇਸ ਤੋਂ ਇਲਾਵਾ ਉਸ ਨੇ ਦੋ ਹੋਰ ਵਿਅਕਤੀਆਂ ਤੋਂ ਵੀ 43,500 ਡਾਲਰ ਲਏ । ਸਥਾਈ ਪ੍ਰਵਾਸ (ਪੀ. ਆਰ.) ਹਾਸਲ ਕਰਨ ਲਈ ਇਸ ਦੌਰਾਨ ਕਈ ਗੈਰ-ਕਾਨੂੰਨੀ ਹੱਥਕੰਡੇ ਅਪਣਾਏ ਗਏ। ਸਾਬਕਾ ਏਜੰਟ ਨੂੰ ਭਾਰਤ ਤੋਂ ਵੀ ਰਕਮ ਦਾ ਭੁਗਤਾਨ ਕੀਤਾ ਗਿਆ ਸੀ। ਹਾਲਾਂਕਿ ਪੀੜਤਾਂ ਨਾਲ ਸਾਬਕਾ ਏਜੰਟ ਵੱਲੋਂ ਆਪਣੀਆਂ ਸੇਵਾਵਾਂ ਅਤੇ ਫੀਸਾਂ ਲੈਣ ਮੌਕੇ ਕਿਸੇ ਇਕਰਾਰਨਾਮੇ 'ਤੇ ਦਸਤਖ਼ਤ ਨਹੀਂ ਕੀਤੇ ਗਏ ਸਨ ਪਰ ਗਵਾਹਾਂ, ਹੋਰਨਾਂ ਦਸਤਾਵੇਜ਼ਾਂ, ਫੋਨ ਕਾਲਾਂ ਅਤੇ ਸੰਦੇਸ਼ਾਂ ਨੇ ਰਕਮ ਟਰਾਂਸਫਰ ਹੋਈ ਸਾਬਤ ਕਰ ਦਿੱਤੀ ਹੈ। ਕਾਨੂੰਨੀ ਕਾਰਨਾਂ ਕਰਕੇ ਅਜੇ ਇਸ ਦੋਸ਼ੀ ਏਜੰਟ ਦਾ ਨਾਂ ਜਨਤਕ ਨਹੀਂ ਕੀਤਾ ਗਿਆ। ਇਸ ਸੰਬੰਧੀ ਪੁਲਸ ਵੱਲੋਂ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ।
ਇਟਲੀ: ਰਾਸ਼ਟਰਪਤੀ ਨੇ ਨਵਾਂ ਪ੍ਰਧਾਨ ਮੰਤਰੀ ਚੁਣਨ ਲਈ ਦਿੱਤਾ 24 ਘੰਟਿਆਂ ਦਾ ਸਮਾਂ
NEXT STORY