ਮੈਲਬੌਰਨ— ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਦੇ ਇਲਾਕੇ 'ਚ ਪੁਲਸ ਨੂੰ ਧਮਾਕਾਖੇਜ਼ ਪਦਾਰਥ ਦਾ ਸ਼ੱਕੀ ਪੈਕਟ ਮਿਲਿਆ, ਜਿਸ ਮਗਰੋਂ ਰੁਸਲ ਅਤੇ ਲੋਜ਼ਡੇਲ ਸਟਰੀਟਜ਼ ਨੂੰ ਬੰਦ ਕਰ ਦਿੱਤਾ ਗਿਆ। ਪੁਲਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਿਸ ਕਾਰਨ ਬਹੁਤ ਸਾਰੇ ਇਲਾਕਿਆਂ ਨੂੰ ਬੰਦ ਕਰ ਦਿੱਤਾ ਹੈ। ਮੈਲਬੌਰਨ 'ਚ ਬਹੁਤ ਸਾਰੇ ਵਪਾਰਕ ਅਦਾਰੇ ਹਨ, ਜਿਸ ਕਾਰਨ ਉਨ੍ਹਾਂ ਨੂੰ ਇਹ ਸਾਰਾ ਇਲਾਕਾ ਖਾਲੀ ਕਰਵਾਉਣਾ ਪਿਆ ਹੈ।
ਪੁਲਸ ਨੂੰ ਸ਼ੱਕ ਹੈ ਕਿ ਕਿਸੇ ਹੋਰ ਥਾਂ 'ਤੇ ਵੀ ਧਮਾਕਾਖੇਜ਼ ਪਦਾਰਥ ਹੋ ਸਕਦੇ ਹਨ।
ਵਿਕਟੋਰੀਆ ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਜਿਸ ਸਥਾਨ 'ਤੇ ਇਹ ਧਮਾਕਾਖੇਜ਼ ਪਦਾਰਥ ਮਿਲਿਆ, ਉੱਥੇ ਐਮਰਜੈਂਸੀ ਵਾਹਨ ਭੇਜ ਦਿੱਤੇ ਗਏ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦੇ ਵਾਪਰਨ 'ਤੇ ਲੋਕਾਂ ਨੂੰ ਮਦਦ ਦਿੱਤੀ ਜਾ ਸਕੇ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਅਧਿਕਾਰੀਆਂ ਨੂੰ ਰੁਸਲ ਸਟਰੀਟ 'ਚ ਸੁਰੱਖਿਆ ਕਾਰਨਾਂ ਕਰਕੇ ਮੁੜ ਜਾਂਚ ਕਰਨ ਲਈ ਭੇਜਿਆ ਗਿਆ ਹੈ। ਆਪਰੇਸ਼ਨ ਲਈ ਬੰਬ ਰੋਕੂ ਰੋਬਟ ਦਾ ਇਸਤੇਮਾਲ ਅਧਿਕਾਰੀਆਂ ਵਲੋਂ ਕੀਤਾ ਜਾ ਰਿਹਾ ਹੈ। ਵਿਕਟੋਰੀਆ ਦੀਆਂ ਕਈ ਸੜਕਾਂ 'ਤੇ ਟ੍ਰੈਫਿਕ ਅਲਰਟ ਚਿਤਾਵਨੀ ਜਾਰੀ ਕੀਤੀ ਹੈ ਅਤੇ ਡਰਾਈਵਰਾਂ ਨੂੰ ਇਲਾਕੇ 'ਚ ਨਾ ਆਉਣ ਦੀ ਹਦਾਇਤ ਦਿੱਤੀ ਗਈ ਹੈ।
ਚੀਨ ਨੇ ਮੋਦੀ ਦੇ ਅਰੂਣਾਚਲ ਦੌਰੇ ਦਾ ਕੀਤਾ 'ਸਖਤ ਵਿਰੋਧ'
NEXT STORY