ਬੀਜਿੰਗ/ਨਵੀਂ ਦਿੱਲੀ (ਭਾਸ਼ਾ)— ਚੀਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਅਰੂਣਾਚਲ ਦੌਰੇ ਦਾ ''ਸਖਤ ਵਿਰੋਧ'' ਕੀਤਾ ਹੈ। ਚੀਨ ਇਸ ਹਿੱਸੇ ਨੂੰ ਦੱਖਣੀ ਤਿੱਬਤ ਦੱਸਦਾ ਹੈ। ਚੀਨ ਨੇ ਕਿਹਾ ਕਿ ਇਸ ਸੰਬੰਧੀ ਉਹ ਭਾਰਤ ਦੇ ਨਾਲ ਡਿਪਲੋਮੈਟਿਕ ਵਿਰੋਧ ਦਰਜ ਕਰਾਏਗਾ। ਮੋਦੀ ਦੇ ਅੱਜ ਭਾਵ ਵੀਰਵਾਰ ਦੇ ਅਰੂਣਾਚਲ ਦੌਰੇ ਬਾਰੇ ਪੁੱਛੇ ਜਾਣ 'ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰਾ ਗੇਂਗ ਸ਼ੁਵਾਂਗ ਨੇ ਕਿਹਾ,''ਚੀਨ-ਭਾਰਤ ਸੀਮਾ ਦੇ ਸਵਾਲ 'ਤੇ ਚੀਨ ਦਾ ਰੱਵਈਆ ਨਿਯਮਿਤ ਅਤੇ ਸਪੱਸ਼ਟ ਹੈ।''
ਸਰਕਾਰੀ ਗੱਲਬਾਤ ਕਮੇਟੀ ਨੇ ਗੇਂਗ ਦੇ ਹਵਾਲੇ ਨਾਲ ਦੱਸਿਆ,''ਚੀਨ ਦੀ ਸਰਕਾਰ ਨੇ ਕਦੇ ਵੀ ਤਥਾਕਥਿਤ ਅਰੂਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੱਤੀ ਅਤੇ ਉਹ ਭਾਰਤੀ ਨੇਤਾਵਾਂ ਦੇ ਵਿਵਾਦਮਈ ਇਲਾਕੇ ਦੇ ਦੌਰੇ ਦਾ ਪੂਰੀ ਤਰ੍ਹਾਂ ਵਿਰੋਧ ਕਰਦੀ ਹੈ।'' ਉਨ੍ਹਾਂ ਨੇ ਕਿਹਾ,''ਅਸੀਂ ਭਾਰਤੀ ਪੱਖ ਦੇ ਸਾਹਮਣੇ ਸਖਤ ਵਿਰੋਧ ਦਰਜ ਕਰਾਵਾਂਗੇ।'' ਗੇਂਗ ਨੇ ਕਿਹਾ ਕਿ ਵਿਵਾਦਾਂ ਦਾ ਸਹੀ ਤਰੀਕੇ ਨਾਲ ਪ੍ਰਬੰਧਨ ਕਰਨ ਲਈ ਭਾਰਤ ਅਤੇ ਚੀਨ ਵਿਚਕਾਰ ਮਹੱਤਵਪੂਰਣ ਆਮ ਸਹਿਮਤੀ ਹੈ ਅਤੇ ਦੋਵੇਂ ਪੱਖ ਗਲੱਬਾਤ ਅਤੇ ਵਿਚਾਰ ਵਟਾਂਦਰੇ ਜ਼ਰੀਏ ਜ਼ਮੀਨੀ ਝਗੜੇ ਸੁਲਝਾਉਣ ਤੇ ਕੰਮ ਕਰ ਰਹੇ ਹਨ। ਗੇਂਗ ਨੇ ਕਿਹਾ,''ਚੀਨੀ ਪੱਖ ਭਾਰਤੀ ਪੱਖ ਨੂੰ ਅਪੀਲ ਕਰਦਾ ਹੈ ਕਿ ਇਸ ਦੀਆਂ ਵਚਨਬੱਧਤਾਵਾਂ ਦਾ ਸਨਮਾਨ ਕਰੇ ਅਤੇ ਅਜਿਹਾ ਕੋਈ ਵੀ ਕੰਮ ਕਰਨ ਤੋਂ ਬਚੇ, ਜਿਸ ਨਾਲ ਸਰਹੱਦੀ ਵਿਵਾਦ ਹੋਰ ਮੁਸ਼ਕਲ ਹੋ ਜਾਵੇ।'' ਉਨ੍ਹਾਂ ਨੇ ਅੱਗੇ ਕਿਹਾ,''ਭਾਰਤ ਅਤੇ ਚੀਨ ਵਿਚਕਾਰ ਗੈਰ ਕਾਨੂੰਨੀ ਮੈਕਮੋਹਨ ਰੇਖਾ ਅਤੇ ਰਵਾਇਤੀ ਸੀਮਾ ਵਿਚਕਾਰ ਸਥਿਤ ਇਹ ਤਿੰਨ ਇਲਾਕੇ ਹਮੇਸ਼ਾ ਤੋਂ ਚੀਨ ਦਾ ਹਿੱਸਾ ਰਹੇ ਹਨ।'' ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਵੱਲੋਂ ਸਾਲ 1914 ਵਿਚ ਖਿੱਚੀ ਗਈ ਮੈਕਮੋਹਨ ਰੇਖਾ ਇਨ੍ਹਾਂ ਇਲਾਕਿਆਂ ਨੂੰ ਭਾਰਤੀ ਖੇਤਰ ਵਿਚ ਸ਼ਾਮਲ ਕਰਨ ਦੀ ਕੋਸ਼ਿਸ਼ ਸੀ। ਚੀਨ ਅਰੂਣਾਚਲ ਪ੍ਰਦੇਸ਼ ਵਿਚ ਭਾਰਤੀ ਨੇਤਾਵਾਂ ਦੇ ਦੌਰੇ ਦਾ ਨਿਯਮਿਤ ਰੂਪ ਨਾਲ ਵਿਰੋਧ ਕਰਦਾ ਹੈ ਅਤੇ ਰਾਜ 'ਤੇ ਆਪਣਾ ਦਾਅਵਾ ਕਰਦਾ ਹੈ। ਭਾਰਤ ਅਤੇ ਚੀਨ ਵਿਚਕਾਰ 3488 ਕਿਲੋਮੀਟਰ ਵਿਵਾਦਮਈ ਖੇਤਰ ਹੈ। ਦੋਹਾਂ ਪੱਖਾਂ ਵਿਚਕਾਰ ਮੁੱਦੇ ਦੇ ਹੱਲ ਲਈ ਵਿਸ਼ੇਸ਼ ਪ੍ਰਤੀਨਿਧੀ ਦੇ ਮਾਧਿਅਮ ਨਾਲ ਹੁਣ ਤੱਕ 20 ਦੌਰ ਦੀ ਗੱਲਬਾਤ ਹੋ ਚੁੱਕੀ ਹੈ।
ਸੀ.ਐੈੱਮ. ਨੇ ਅਜਮੇਰ ਸ਼ਰੀਫ ਪਹੁੰਚ ਕੇ ਅਮਨ ਅਤੇ ਸ਼ਾਂਤੀ ਦੀ ਮੰਗੀ ਦੁਆ
NEXT STORY