ਮੈਲਬੌਰਨ (ਮਨਦੀਪ ਸਿੰਘ ਸੈਣੀ)- ਸਿੱਧੂ ਬ੍ਰਦਰਜ਼ ਐਂਟਰਟੇਨਮੈਂਟ ਵੱਲੋਂ ਬੀਤੇ ਦਿਨੀਂ ਪੱਛਮੀ ਮੈਲਬੌਰਨ ਦੇ ਇਲਾਕੇ ਮੈਲਟਨ ਵਿਖੇ ਸਥਿਤ ਟੈਬਕਰੋਪ ਪਾਰਕ ਰੇਸਕੋਰਸ ਵਿਚ "ਭਰਾਵਾਂ ਦਾ ਮੇਲਾ" ਬੈਨਰ ਹੇਠ "ਓਲਡ ਸਕੂਲ" ਸਫਲ ਮੇਲੇ ਦਾ ਆਯੋਜਨ ਕੀਤਾ ਗਿਆ। ਮੇਲੇ ਪ੍ਰਤੀ ਦਰਸ਼ਕ ਇਸ ਤਰ੍ਹਾਂ ਉਤਸ਼ਾਹਿਤ ਸਨ ਕਿ ਦੂਰੋਂ-ਨੇੜਿਓਂ ਪਰਿਵਾਰਾਂ ਸਮੇਤ ਪੁੱਜੇ ਹੋਏ ਸਨ। ਪ੍ਰਬੰਧਕਾਂ ਦੇ ਮੁਤਾਬਕ ਮੇਲੇ ਵਿੱਚ 15 ਤੋਂ 20 ਹਜ਼ਾਰ ਦਾ ਇੱਕਠ ਹੋਇਆ ਤੇ ਇਹ ਮੇਲਾ ਇਕੱਠ ਪੱਖੋਂ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਭਾਰਤੀ ਮੇਲਾ ਹੋ ਨਿਬੜਿਆ।
ਇਹ ਵੀ ਪੜ੍ਹੋ: ਨਿੱਝਰ ਦੇ ਕਤਲ 'ਤੇ ਮੁੜ ਬੋਲੇ ਜਸਟਿਨ ਟਰੂਡੋ; ਘੱਟ ਗਿਣਤੀਆਂ ਨਾਲ ਹਮੇਸ਼ਾ ਖੜ੍ਹਾ ਹੈ ਕੈਨੇਡਾ

ਮੇਲੇ ਵਿੱਚ ਸੀਪ ਦੇ ਮੁਕਾਬਲੇ, ਬਜ਼ੁਰਗਾਂ ਦੀਆਂ ਦੌੜਾਂ ,ਚਾਟੀ ਦੌੜ, ਕੁਰਸੀ ਦੌੜ,ਰੱਸਾਕੱਸੀ ,ਬੱਚਿਆਂ ਦੀਆਂ ਦੌੜਾਂ, ਗਿੱਧਾ, ਭੰਗੜਾ ਅਤੇ ਹੋਰ ਵੰਣਗੀਆਂ ਖਿੱਚ ਦਾ ਕੇਂਦਰ ਰਹੀਆਂ ਤੇ ਆਏ ਹੋਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਮੇਲੇ ਵਿਚ ਆਕਰਸ਼ਣ ਦਾ ਕੇਂਦਰ ਰਹੇ ਸਦਾਬਹਾਰ ਗਾਇਕਾਂ,ਜਿਨ੍ਹਾਂ ਨੇ ਆਪਣੇ ਨਵੇਂ-ਪੁਰਾਣੇ ਗੀਤਾਂ ਨਾਲ ਚੰਗਾ ਰੰਗ ਬੰਨ੍ਹਿਆ। ਇਸ ਮੌਕੇ ਗਾਇਕ ਗੁਰਕਿਰਪਾਲ ਸੂਰਾਪੁਰੀ, ਕੁਲਦੀਪ ਰਸੀਲਾ, ਪਰਵੀਨ ਭਾਰਟਾ, ਮਨਜੀਤ ਰੂਪੋਵਾਲੀ, ਕਾਰਜ ਰੰਧਾਵਾ,ਸੁੱਖ ਸਵਾਰਾ,ਗੈਰੀ ਬਾਵਾ, ਜਤਿੰਦਰ ਬਰਾੜ ਨੇ ਮੇਲੇ ਵਿੱਚ ਖੁੱਲੇ ਅਖਾੜੇ ਦੌਰਾਨ ਚੰਗਾ ਰੰਗ ਬੰਨ੍ਹਿਆ ਅਤੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਆਏ ਹੋਏ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।
ਇਹ ਵੀ ਪੜ੍ਹੋ: ਕੈਨੇਡੀਅਨ ਜਾਸੂਸੀ ਏਜੰਸੀ ਦਾ ਦਾਅਵਾ; ਭਾਰਤ ਨੇ ਨਹੀਂ ਸਗੋਂ ਇਸ ਦੇਸ਼ ਨੇ ਕੀਤੀ ਸੀ ਚੋਣਾਂ 'ਚ ਦਖ਼ਲਅੰਦਾਜ਼ੀ

ਮੇਲੇ ਵਿੱਚ ਕਈ ਸਮਾਜਿਕ ,ਰਾਜਨੀਤਿਕ ਸਖਸ਼ੀਅਤਾਂ ਨੇ ਵੀ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਉਚੇਚੇ ਤੌਰ 'ਤੇ ਮੈਂਬਰ ਪਾਰਲੀਮੈਂਟ ਜੋਅ ਮੈਕਕਰੇਕਨ, ਕੋਂਸਲਰ ਬੋਬ ਟਰਨਰ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਫਲ ਮੇਲਾ ਆਯੋਜਿਤ ਕਰਾਉਣ ਲਈ ਪ੍ਰਬੰਧਕਾਂ ਨੂੰ ਮੁਬਾਰਕਬਾਦ ਵੀ ਦਿੱਤੀ। ਇਸ ਮੌਕੇ ਮੇਲਾ ਪ੍ਰਬੰਧਕ ਜਸਕਰਨ ਸਿੱਧੂ , ਬਲਕਰਨ ਸਿੱਧੂ ,ਗੁਰਚਰਨ ਸੰਧੂ, ਦਲਜੀਤ ਬੇਦੀ,ਦੇਵ ਰਾਜਪੂਤ, ਮਨਪ੍ਰੀਤ ਸਿੰਘ,ਇੰਦਰ, ਅੰਚਿਤ ਸਮੇਤ ਸਮੁੱਚੀ ਟੀਮ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ। ਜ਼ਿਕਰਯੌਗ ਹੈ ਕਿ ਸਿੱਧੂ ਬ੍ਰਦਰਜ਼ ਆਉਂਦੇ ਦਿਨਾਂ ਵਿੱਚ ਗਾਣਿਆਂ ਅਤੇ ਫਿਲਮਾਂ ਦੇ ਖੇਤਰ ਵਿੱਚ ਵੀ ਬਤੌਰ ਨਿਰਮਾਤਾ ਜੋਰ ਅਜਮਾਇਸ਼ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ: ਭਾਰਤ ਦਾ ਮੋਸਟ ਵਾਂਟੇਡ ਖ਼ਤਰਨਾਕ ਅੱਤਵਾਦੀ ਹਾਫਿਜ਼ ਸਈਦ ਲਾਹੌਰ ਦੇ ਹਸਪਤਾਲ ’ਚ ਦਾਖ਼ਲ, ਹਾਲਤ ਨਾਜ਼ੁਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਨਿੱਝਰ ਦੇ ਕਤਲ 'ਤੇ ਮੁੜ ਬੋਲੇ ਜਸਟਿਨ ਟਰੂਡੋ; ਘੱਟ ਗਿਣਤੀਆਂ ਨਾਲ ਹਮੇਸ਼ਾ ਖੜ੍ਹਾ ਹੈ ਕੈਨੇਡਾ
NEXT STORY