ਫਗਵਾੜਾ ਮਈ (ਜ.ਬ.)—ਫਗਵਾੜਾ ਰੇਲਵੇ ਸਟੇਸ਼ਨ 'ਤੇ ਅੱਜ ਉਦੋਂ ਅਫਰਾ-ਤਫਰੀ ਮਚ ਗਈ, ਜਦੋਂ ਪਲੇਟਫਾਰਮ ਨੰਬਰ-2 'ਤੇ ਇਕ ਨੌਜਵਾਨ ਦੀ ਭੇਦਭਰੇ ਹਾਲਾਤ 'ਚ ਸ਼ਾਨੇ-ਏ-ਪੰਜਾਬ ਟ੍ਰੇਨ ਦੀ ਲਪੇਟ 'ਚ ਆਉਣ ਦੇ ਬਾਅਦ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਜਿਸਦੀ ਪਛਾਣ ਮੁਹੰਮਦ ਜਮਾਲ ਪੁੱਤਰ ਮੁਹੰਮਦ ਸ਼ਰੀਫ ਵਾਸੀ ਬਿਹਾਰ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਪੋਸਟਮਾਰਟਮ ਸਬੰਧੀ ਸਿਵਲ ਹਸਪਤਾਲ ਦੀ ਮੋਰਚੀ ਭੇਜ ਦਿੱਤੀ ਹੈ। ਗੱਲਬਾਤ ਕਰਦੇ ਹੋਏ ਸਹਾਇਕ ਸਬ-ਇੰਸਪੈਕਟਰ ਗੁਰਭੇਜ ਸਿੰਘ ਨੇ ਦੱਸਿਆ ਹੈ ਕਿ ਅਜੇ ਤੱਕ ਚਲੀ ਪੁਲਸ ਜਾਂਚ 'ਚ ਮਾਮਲਾ ਰੇਲ ਹਾਦਸਾ ਲੱਗ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ । ਰੇਲਵੇ ਪੁਲਸ ਨੇ ਕੇਸ ਦਰਜ ਕਰ ਲਿਆ ਹੈ।
ਮਦਰਜ਼ ਡੇਅ 'ਤੇ ਸ਼੍ਰੀਦੇਵੀ ਦੀਆਂ ਬੇਟੀਆਂ ਨੇ ਮਾਂ ਨੂੰ ਇੰਝ ਕੀਤਾ ਯਾਦ
NEXT STORY