ਸ਼੍ਰੀਨਗਰ— ਹਿਮਾਚਲ ਦੀ ਲੜਕੀ ਦਾ ਜੰਮੂ ਦੇ ਇਕ ਹਸਪਤਾਲ 'ਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ 'ਚ ਮ੍ਰਿਤਕਾ ਵੈਸ਼ਾਲੀ (24) ਕਾਂਗੜਾ ਦੇ ਸ਼ਾਹਪੁਰ ਦੇ ਘਰੋਹ ਦੀ ਰਹਿਣ ਵਾਲੀ ਸੀ ਅਤੇ ਜੰਮੂ 'ਚ 'ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ' ਦੇ ਨਾਰਾਇਣ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਨਰਸ ਵਜੋਂ ਕੰਮ ਕਰਦੀ ਸੀ।
ਮਿਲੀ ਜਾਣਕਾਰੀ 'ਚ ਮ੍ਰਿਤਕਾ ਦੇ ਨਾਲ ਕੰਮ ਕਰਨ ਵਾਲੇ ਦੋਸ਼ੀ ਪਵਨ (24) ਨੇ ਤੇਜਧਾਰ ਹਥਿਆਰ ਨਾਲ ਉਸ ਦਾ ਗਲਾ ਵੱਢ ਦਿੱਤਾ। ਇਹ ਹੀ ਨਹੀਂ ਦੋਸ਼ੀ ਨੇ ਉਸ ਦੀ ਹੱਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ, ਜਿਸ ਕਰਕੇ ਉਸ ਨੇ ਆਪਣੀ ਹੱਥ ਦੀਆਂ ਨਸਾਂ ਕੱਟ ਲਈਆਂ ਸਨ। ਫਿਲਹਾਲ, ਪੁਲਸ ਨੇ ਇਲਾਜ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਹੈ। ਦੋਸ਼ੀ ਦੀ ਪਛਾਣ ਪਵਨ ਵਜੋਂ ਹੋਈ ਹੈ। ਉਹ ਜੰਮੂ ਦਾ ਰਹਿਣ ਵਾਲਾ ਹੈ।
ਸਰਜੀਕਲ ਬਲੇਡ ਨਾਲ ਕੀਤੀ ਹੱਤਿਆ
ਸੂਤਰਾਂ ਅਨੁਸਾਰ, ਸਰਜੀਕਲ ਬਲੇਡ ਨਾਲ ਲੜਕੀ ਦਾ ਗਲਾ ਵੱਢਿਆ ਹੈ। ਸਥਾਨਕ ਪੁਲਸ ਨੇ ਸਰਜੀਕਲ ਬਲੇਡ ਸਮੇਤ ਹੋਰ ਸਬੂਤ ਇਕੱਠੇ ਕੀਤੇ ਹਨ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਨ੍ਹਾਂ ਖੂਬਸੂਰਤ ਝੂਮਰ ਡਿਜ਼ਾਈਨਸ ਨਾਲ ਆਪਣੇ ਘਰ ਨੂੰ ਦਿਓ ਡਿਫਰੈਂਟ ਲੁੱਕ
NEXT STORY