ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ

You Are HereLife-Style
Monday, March 20, 2017-2:43 PM
ਜਲੰਧਰ— ਅੱਜ-ਕਲ੍ਹ ਹਰ ਪੰਜ 'ਚੋਂ ਤਿੰਨ ਲੋਕ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਇਸ ਦਾ ਕਾਰਨ ਗਲਤ ਖੁਰਾਕ ਖਾਣਾ ਜਾਂ ਮਾੜੀ ਜੀਵਨ ਸ਼ੈਲੀ ਵੀ ਹੋ ਸਕਦਾ ਹੈ। ਸ਼ੁਰੂ ਤੋਂ ਹੀ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਕਾਬੂ ਕਰ ਲਿਆ ਜਾਵੇ ਤਾਂ ਇਸ ਨਾਲ ਸਿਹਤ ਸੰਬੰਧੀ ਹੋਰ ਦੂਜਿਆਂ ਸਮੱਸਿਆਵਾਂ ਤੋਂ ਬੱਚਿਆ ਜਾ ਸਕਦਾ ਹੈ। ਖੁਰਾਕ 'ਤੇ ਧਿਆਨ ਦੇ ਕੇ ਹਾਈ ਬਲੱਡ ਪ੍ਰੈਸ਼ਰ ਨੂੰ ਕਾਬੂ 'ਚ ਰੱਖਿਆ ਜਾ ਸਕਦਾ ਹੈ। ਕੁੱਝ ਅਜਿਹੀਆਂ ਚੀਜ਼ਾਂ ਜਿਨ੍ਹਾਂ ਦਾ ਭੋਜਨ 'ਚ ਪਰਹੇਜ਼ ਕਰ ਕੇ ਵੀ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
1. ਨਮਕ
ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਨਮਕ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਭੋਜਨ ਤੋਂ ਇਲਾਵਾ ਹੋਰ ਨਮਕੀਨ ਚੀਜ਼ਾਂ ਖਾਣ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ।
2. ਅੰਡੇ ਦਾ ਪੀਲਾ ਹਿੱਸਾ
ਅੰਡੇ ਦਾ ਪੀਲਾ ਹਿੱਸਾ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਹਾਨੀਕਾਰਕ ਹੈ। ਇਸ 'ਚ ਬਹੁਤ ਜ਼ਿਆਦਾ ਕੋਲੈਸਟਰੌਲ ਹੁੰਦਾ ਹੈ। ਅੰਡੇ ਖਾਣ ਤੋਂ ਪਹਿਲਾਂ ਉਸ ਦਾ ਪੀਲਾ ਭਾਗ ਕੱਢ ਦਿਓ।
3. ਫਾਸਟ ਫੂਡ
ਸਿਹਤਮੰਦ ਭੋਜਨ ਨਾਲ ਕਈ ਰੋਗਾਂ ਤੋਂ ਬੱਚਿਆ ਜਾ ਸਕਦਾ ਹੈ। ਚਿਪਸ, ਬਰਗਰ, ਨੂਡਲਸ, ਪਨੀਰ ਅਤੇ ਬਿਸਕੁਟ ਆਦਿ ਵਰਗੀਆਂ ਚੀਜਾਂ ਭਾਵੇਂ ਖਾਣ 'ਚ ਸੁਆਦੀ ਲੱਗਦੀਆਂ ਹਨ ਪਰ ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਨੂੰ ਨੁਕਸਾਨ ਪੁਚਾ ਸਕਦੀਆਂ ਹਨ।
4. ਨਾ ਖਾਓ ਆਈਸ ਕਰੀਮ
ਆਈਸ ਕਰੀਮ 'ਚ ਬਹੁਤ ਜ਼ਿਆਦਾ ਕੋਲੈਸਟਰੌਲ ਹੁੰਦਾ ਹੈ। ਇਸ ਨੂੰ ਖਾਣ ਨਾਲ ਬਲੱਡ ਪ੍ਰੈਸ਼ਰ ਵੱਧਣ ਦਾ ਖਤਰਾ ਰਹਿੰਦਾ ਹੈ।
5. ਆਚਾਰ ਤੋਂ ਰਹੋ ਦੂਰ
ਆਚਾਰ 'ਚ ਕਈ ਤਰ੍ਹਾਂ ਦੇ ਮਸਾਲੇ ਹੁੰਦੇ ਹਨ। ਇਸ 'ਚ ਤੇਲ ਅਤੇ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਆਚਾਰ ਨਹੀਂ ਖਾਣਾ ਚਾਹੀਦਾ।
6. ਮਾਸਾਹਾਰੀ ਭੋਜਨ ਤੋਂ ਰੱਖੋ ਪਰਹੇਜ਼
ਮੀਟ 'ਚ ਬਹੁਤ ਚਰਬੀ ਅਤੇ ਕੋਲੈਸਟਰੌਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੋ ਹਾਈ ਬਲੱਡ ਪ੍ਰੈਸ਼ਰ ਦੇ ਮਰੀਜਾਂ ਲਈ ਹਾਨੀਕਾਰਕ ਹੁੰਦਾ ਹੈ।

Popular News

!-- -->