ਨਵੀਂ ਦਿੱਲੀ— ਅੱਜਕਲ੍ਹ ਇਕ ਆਮ ਗੱਲ ਹੈ। ਭੱਜਦੌੜ ਭਰੀ ਜ਼ਿੰਦਗੀ ਵਿਚ, ਕੰਮ ਦਾ ਪ੍ਰੈਸ਼ਰ, ਤਣਾਅ ਤੇ ਪ੍ਰਦੂਸ਼ਣ ਕਾਰਨ ਅੱਜ ਦੇ ਨੌਜਵਾਨ ਵਰਗ ਦੀ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਕਿ ਉਨ੍ਹਾਂ ਦੇ ਵਾਲ਼ ਝੜਦੇ ਜਾਂਦੇ ਹਨ ਅਤੇ ਸਮੇਂ ਤੋਂ ਪਹਿਲਾਂ ਹੀ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਅਸੀਂ ਤੁਹਾਨੂੰ ਕੁਝ ਤਰੀਕਿਆਂ ਬਾਰੇ ਜਾਣਕਾਰੀ ਦਿੰਦੇ ਹਾਂ। ਇਸ ਸਮੱਸਿਆ ਦੇ ਲਈ ਨਿੰਬੂ ਦਾ ਰਸ ਕੱਢ ਕੇ ਉਸ ਵਿਚ ਪਿਸਿਆ ਹੋਇਆ ਆਂਵਲਾ ਮਿਲਾ ਕੇ ਨਹਾਉਣ ਤੋਂ ਪਹਿਲਾਂ ਵਾਲਾਂ ਵਿਚ ਚੰਗੀ ਤਰ੍ਹਾਂ ਲਗਾ ਲਵੋ ਤੇ ਇਸ ਨਾਲ ਸਿਰ ਦੀ ਮਾਲਿਸ਼ ਕਰੋ। ਤੁਹਾਡੇ ਵਾਲ ਝੜਨੇ ਵੀ ਬੰਦ ਹੋ ਜਾਣਗੇ ਤੇ ਸਮੇਂ ਤੋਂ ਪਹਿਲਾਂ ਚਿੱਟੇ ਹੋਣ ਤੋਂ ਵੀ ਰੁਕ ਜਾਣਗੇ। ਰੋਜ਼ਾਨਾ ਸ਼ੁੱਧ ਦੇਸ਼ੀ ਘਿਓ ਨਾਲ ਸਿਰ ਦੀ ਮਾਲਿਸ਼ ਕਰਕੇ ਵੀ ਚਿੱਟੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਨਹਾਉਣ ਤੋਂ ਪਹਿਲਾਂ ਸਿਰ ਵਿਚ ਪਿਆਜ ਦਾ ਪੇਸਟ ਲਗਾਓ। ਇਕ ਹਫ਼ਤੇ ਵਿਚ ਘੱਟ ਤੋਂ ਘੱਟ ਤਿੰਨ ਦਿਨ ਦਸ ਮਿੰਟ ਤੱਕ ਕੱਚੇ ਪਪੀਤੇ ਦਾ ਪੇਸਟ ਸਿਰ ਵਿਚ ਲਗਾਓ। ਇਸ ਨਾਲ ਵਾਲ ਝੜਨਗੇ ਵੀ ਨਹੀਂ ਅਤੇ ਸਿਕਰੀ ਦੀ ਸਮੱਸਿਆ ਵੀ ਨਹੀਂ ਹੋਵੇਗੀ ਅਤੇ ਵਾਲ ਕਾਲੇ ਵੀ ਹੋਣ ਲੱਗ ਜਾਣਗੇ। ਅੱਧਾ ਕੱਪ ਨਾਰੀਅਲ ਤੇਲ ਜਾਂ ਜੈਤੂਲ ਦੇ ਤੇਲ ਨੂੰ ਹਲਕਾ ਗਰਮ ਕਰੋ। ਇਸ ਵਿਚ ਚਾਰ ਗ੍ਰਾਮ ਕਪੂਰ ਮਿਲਾ ਕੇ ਇਸ ਤੇਲ ਦੀ ਮਾਲਿਸ਼ ਕਰੋ। ਇਸ ਦੀ ਮਾਲਿਸ਼ ਹਫ਼ਤੇ ਵਿਚ ਇਕ ਵਾਰ ਜ਼ਰੂਰ ਕਰਨੀ ਚਾਹੀਦੀ। ਕੁਝ ਹੀ ਸਮੇਂ ਵਿਚ ਸਿਕਰੀ ਖਤਮ ਹੋ ਜਾਵੇਗੀ, ਵਾਲ ਵੀ ਕਾਲੇ ਰਹਿਣਗੇ।
ਇਹ ਹਨ ਸਰੀਰ 'ਤੇ ਸਫੇਦ ਦਾਗ ਹੋਣ ਦੇ ਕਾਰਨ
NEXT STORY