'ਸਵੱਛ ਭਾਰਤ ਮੁਹਿੰਮ' ਤਹਿਤ ਛੱਪੜ ਦੀ ਕੀਤੀ ਸਫਾਈ

You Are HereMalwa
Thursday, April 12, 2018-11:38 AM

ਮੋਗਾ (ਸੰਦੀਪ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ 'ਚ 'ਸਵੱਛ ਭਾਰਤ ਮੁਹਿੰਮ' ਤਹਿਤ ਪਿੰਡ ਚੰਦ ਨਵਾਂ ਤੋਂ ਜੈਮਲਵਾਲਾ ਨੂੰ ਜਾਂਦੀ ਸੜਕ 'ਤੇ ਪਿਛਲੇ ਕਈ ਸਾਲਾਂ ਤੋਂ ਪਿੰਡ ਵਾਸੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਛੱਪੜ ਦੀ ਸਾਫ ਸਫਾਈ ਦਾ ਕੰਮ ਮਗਨਰੇਗਾ ਮਜ਼ਦੂਰਾਂ ਵੱਲੋਂ ਕੀਤਾ ਜਾ ਰਿਹਾ ਹੈ। 
ਇਸ ਛੱਪੜ ਨਾਲ ਜਿਥੇ ਪਿੰਡ ਦਾ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ, ਉਥੇ ਹੀ ਪਿੰਡ ਵਾਸੀਆਂ ਦੇ ਸਿਰਾਂ 'ਤੇ ਭਿਆਨਕ ਬੀਮਾਰੀਆਂ ਦਾ ਖਤਰਾ ਮੰਡਰਾ ਰਿਹਾ ਹੈ। ਇਸ ਕਾਰਜ ਦੀ ਦੇਖ-ਰੇਖ ਕਰ ਰਹੇ ਮੇਟ ਦਰਸ਼ਨ ਸਿੰਘ ਅਤੇ ਪਿੰਡ ਦੇ ਜੁਗਨੂੰ ਵੜਿੰਗ ਅਤੇ ਗੋਰਾ ਵੜਿੰਗ ਨੇ ਦੱਸਿਆ ਕਿ ਇਸ ਜਗ੍ਹਾ 'ਤੇ ਐੱਨ. ਆਰ. ਆਈ. ਭਰਾਵਾਂ ਦੇ ਸਹਿਯੋਗ ਨਾਲ ਫਿਲਟਰ ਲਾ ਕੇ ਸਾਫ ਪਾਣੀ ਵਾਲਾ ਤਲਾਬ ਬਣਾਇਆ ਜਾਵੇਗਾ। ਇਸ ਤਲਾਬ ਦੇ ਪਾਣੀ ਨੂੰ ਆਸ-ਪਾਸ ਦੇ ਖੇਤਾਂ 'ਚ ਕਿਸਾਨਾਂ ਦੀ ਬੀਜੀ ਗਈ ਫਸਲ ਨੂੰ ਲਾਇਆ ਜਾਵੇਗਾ।

Edited By

Rajji Kaur

Rajji Kaur is News Editor at Jagbani.

Popular News

!-- -->