ਬਿਹਾਰ— ਬਿਹਾਰ ਦੇ ਸਾਬਕਾ ਡਿਪਟੀ ਸੀ.ਐਮ ਅਤੇ ਨੇਤਾ ਪ੍ਰਤੀਪੱਖ ਤੇਜਸਵੀ ਯਾਦਵ ਨੇ ਆਪਣੇ ਪਿਤਾ ਲਾਲੂ ਯਾਦਵ ਨਾਲ ਦਿੱਲੀ ਸਥਿਤ ਐਮਸ ਹਸਪਤਾਲ 'ਚ ਮੁਲਾਕਾਤ ਕੀਤੀ। ਇਸ ਦੀ ਜਾਣਕਾਰੀ ਖੁਦ ਤੇਜਸਵੀ ਨੇ ਟਵੀਟ ਕਰਕੇ ਦਿੱਤੀ ਹੈ।
ਤੇਜਸਵੀ ਨੇ ਟਵੀਟ 'ਚ ਲਿਖਿਆ ਹੈ ਕਿ ਐਮਸ, ਦਿੱਲੀ 'ਚ ਕੁਝ ਪਲਾਂ ਲਈ ਆਪਣੇ ਪਿਤਾ ਨੂੰ ਮਿਲੇ। ਉਨ੍ਹਾਂ ਦੀ ਵਿਗੜਦੀ ਸਿਹਤ ਨਾ ਸਿਰਫ ਮੇਰੇ ਪਰਿਵਾਰ ਸਗੋਂ ਪੂਰੇ ਬਿਹਾਰ ਦੀ ਜਨਤਾ ਲਈ ਚਿੰਤਾ ਦਾ ਕਾਰਨ ਹੈ।
ਸਾਨੂੰ ਭਰੋਸਾ ਹੈ ਕਿ ਉਹ ਵਧੀਆ ਹਸਪਤਾਲ 'ਚ ਇਲਾਜ ਕਰਵਾ ਰਹੇ ਹਨ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਉਹ ਪਹਿਲੇ ਦੀ ਤਰ੍ਹਾਂ ਸਿਹਤਮੰਦ ਹੋ ਜਾਣ। ਲਾਲੂ ਦੇ ਦਿੱਲੀ ਸਥਿਤ ਐਮਸ ਜਾਣ ਦੇ ਬਾਅਦ ਤੇਜਸਵੀ ਦੀ ਉਨ੍ਹਾਂ ਦੇ ਪਿਤਾ ਨਾਲ ਪਹਿਲੀ ਮੁਲਾਕਾਤ ਹੈ।
ਲਾਲੂ ਨੂੰ ਪਿਛਲੇ ਮਹੀਨੇ ਰਾਂਚੀ ਦੇ ਰਿਮਸ ਹਸਪਤਾਲ 'ਚ ਇਲਾਜ ਲਈ ਦਿੱਲੀ ਸਥਿਤ ਐਮਸ ਰੈਫਰ ਕੀਤਾ ਗਿਆ ਸੀ। ਲਾਲੂ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਦੀ ਹਾਲ 'ਚ ਹੀ ਮੰਗਣੀ ਹੋਈ ਹੈ ਅਤੇ ਉਹ ਅਗਲੇ ਮਹੀਨੇ ਦੀ 12 ਤਾਰੀਕ ਨੂੰ ਵਿਆਹ ਕਰਨ ਵਾਲੇ ਹਨ। ਲਾਲੂ-ਤੇਜਸਵੀ ਦੀ ਇਹ ਮੁਲਾਕਾਤ ਅਹਿਮ ਮੰਨੀ ਜਾ ਰਹੀ ਹੈ।
ਭਿਆਨਕ ਸੜਕ ਹਾਦਸੇ 'ਚ 9 ਬਾਰਾਤੀਆਂ ਦੀ ਮੌਤ, ਕਈ ਜ਼ਖਮੀ
NEXT STORY