ਨਵੀਂ ਦਿੱਲੀ—ਇਕ ਹਫਤੇ ਦੇ ਅੰਦਰ ਉੱਤਰ ਪ੍ਰਦੇਸ਼ 'ਚ ਲਗਾਤਾਰ ਦੋ ਰੇਲ ਹਾਦਸੇ ਹੋਣ ਦੇ ਬਾਅਦ ਰੇਲ ਬੋਰਡ ਦੇ ਚੇਅਰਮੈਨ ਅਸ਼ੋਕ ਮਿੱਤਲ ਨੇ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ, ਜਿਸ ਦੇ ਬਾਅਦ ਏਅਰ ਇੰਡੀਆ ਦੇ ਸੀ.ਐਮ.ਡੀ. ਅਸ਼ਵਨੀ ਲੋਹਾਨੀ ਨੂੰ ਰੇਲਵੇ ਬੋਰਡ ਦੇ ਨਵੇਂ ਚੇਅਰਮੈਨ ਬਣਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਖਤੌਲੀ 'ਚ ਉਤਕਲ ਐਕਸਪ੍ਰੈੱਸ ਅਤੇ ਕੈਫੀਯਤ ਐਕਸਪ੍ਰੈੱਸ ਰੇਲ ਦੁਰਘਟਨਾ ਦੇ ਬਾਅਦ ਰੋਲਵੇ ਬੋਰਡ ਦੇ ਪ੍ਰਧਾਨ ਏ.ਕੇ. ਮਿੱਤਲ ਨੇ ਅਸਤੀਫਾ ਦੇ ਦਿੱਤਾ ਸੀ। ਏ.ਕੇ. ਮਿੱਤਲ ਨੂੰ ਜੁਲਾਈ 'ਚ 2 ਸਾਲ ਦਾ ਐਕਸਟੈਂਸ਼ਨ ਮਿਲਿਆ ਸੀ।
ਡੇਰਾ ਮੁਖੀ ਮਾਮਲੇ 'ਚ ਪੰਜਾਬ-ਹਰਿਆਣਾ-ਚੰਡੀਗੜ੍ਹ ਦੀਆਂ ਹੱਦਾਂ ਸੀਲ (ਤਸਵੀਰਾਂ)
NEXT STORY