ਜੈਪੁਰ— ਇੱਥੇ ਇਕ ਸ਼ਰਾਬੀ ਵੱਲੋਂ ਅਪਾਹਜ ਵਿਅਕਤੀ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਚੌਮੂੰ ਦੀ ਨਗਰ ਪਾਲਿਕਾ ਦੇ ਸਾਹਮਣੇ ਸ਼ੁੱਕਰਵਾਰ ਨੂੰ ਇਕ ਸ਼ਰਾਬੀ ਨੇ ਇਕ ਅਪਾਹਜ ਨੂੰ ਫੜ-ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਸ਼ੁਰੂ 'ਚ ਲੋਕ ਸਮਝੇ ਨਹੀਂ ਪਰ ਕੁਝ ਦੇਰ ਤੱਕ ਇਹ ਘਟਨਾ ਹੁੰਦੀ ਰਹੀ ਤਾਂ ਉੱਥੇ ਭੀੜ ਲੱਗ ਗਈ। ਜਮ੍ਹਾ ਲੋਕ ਸਿਰਫ ਤਮਾਸ਼ਾ ਦੇਖਦੇ ਰਹੇ। ਉਨ੍ਹਾਂ ਨੇ ਅਪਾਹਜ ਨੂੰ ਬਚਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ।
ਸ਼ਰਾਬੀ ਉਸ ਨੂੰ ਕੁੱਟਦਾ ਰਿਹਾ। ਲੋਕਾਂ ਦੀ ਸੰਵੇਦਨਸ਼ੀਲਤਾ ਪੂਰੀ ਤਰ੍ਹਾਂ ਖਤਮ ਹੋ ਚੁਕੀ ਸੀ, ਕਿਉਂਕਿ ਉਹ ਉਸ ਨੂੰ ਬਚਾਉਣ ਲਈ ਉੱਥੇ ਜਮ੍ਹਾ ਨਹੀਂ ਹੋਏ, ਸਗੋਂ ਉਹ ਇਸ ਘਟਨਾ ਦਾ ਵੀਡੀਓ ਬਣਾਉਂਦੇ ਰਹੇ। ਜਦੋਂ ਅਪਾਹਜ ਦੀ ਸ਼ਰਾਬੀ ਨੇ ਕੁੱਟਮਾਰ ਕਰ ਦਿੱਤੀ, ਉਦੋਂ ਕਿਸੇ ਨੇ ਪੁਲਸ ਨੂੰ ਸੂਚਨਾ ਦਿੱਤੀ। ਪਤਾ ਲੱਗਾ ਕਿ ਦੋਵੇਂ ਸ਼ਰਾਬੀ ਸੀ ਅਤੇ ਕਿਸੇ ਗੱਲ ਨੂੰ ਲੈ ਕੇ ਲੜ ਪਏ। ਫਿਰ ਅਪਾਹਜ ਦੀ ਕੁੱਟਮਾਰ ਹੋਈ।
ਅਸੀਂ ਅਤੇ ਨੀਤੀਸ਼ ਬੁੱਢੇ ਹੋ ਚੱਲੇ ਹਾਂ, ਆਖੀਰ ਨੌਜਵਾਨ ਹੀ ਸੰਭਾਲਣਗੇ ਕਮਾਨ: ਲਾਲੂ
NEXT STORY