ਮੁੱਖ ਮੰਤਰੀ ਕੇਜਰੀਵਾਲ ਦੇ ਘਰ ਦੇ ਬਾਹਰ ਸਫਾਈ ਕਰਮਚਾਰੀਆਂ ਨੇ ਕੀਤਾ ਪ੍ਰਦਰਸ਼ਨ

You Are HereNational
Friday, March 17, 2017-3:32 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਸ਼ੁੱਕਰਵਾਰ ਨੂੰ ਵੱਡੀ ਗਿਣਤੀ 'ਚ ਨਗਰ ਬਾਡੀ ਦੇ ਸਫਾਈ ਕਰਮਚਾਰੀਆਂ ਨੇ ਤਨਖਾਹ ਅਤੇ ਬਕਾਇਆ ਰਾਸ਼ੀ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ। ਸਫਾਈ ਕਰਮਚਾਰੀਆਂ ਨੇ ਸਿਵਲ ਲਾਈਨ ਇਲਾਕੇ 'ਚ 6-ਫਲੈਗ ਸਟਾਫ ਹਾਊਸ ਕੋਲ ਪ੍ਰਦਰਸ਼ਨ ਕੀਤਾ, ਜਿਸ ਨਾਲ ਸੜਕ 'ਤੇ ਆਵਾਜਾਈ 'ਚ ਰੁਕਾਵਟ ਪੈਦਾ ਹੋਈ। 'ਮਜ਼ਦੂਰ ਵਿਕਾਸ ਸੰਯੁਕਤ ਮੋਰਚਾ' ਦੇ ਚੇਅਰਮੈਨ ਸੰਜੇ ਗਹਿਲੋਤ ਨੇ ਕਿਹਾ,''ਅਸੀਂ ਵਾਰ-ਵਾਰ ਇਹ ਕਹਿ ਰਹੇ ਹਾਂ ਕਿ ਸਾਡੀ ਤਨਖਾਹ ਅਤੇ ਬਕਾਇਆ ਰਾਸ਼ੀ ਦਾ ਮਾਮਲਾ ਵਿਆਪਕ ਰੂਪ ਨਾਲ ਹੱਲ ਕੀਤਾ ਜਾਵੇ ਪਰ ਅਸੀਂ 'ਆਪ' ਸਰਕਾਰ ਅਤੇ ਭਾਜਪਾ ਦੀ ਅਗਵਾਈ ਵਾਲੇ ਨਿਗਮਾਂ ਦਰਮਿਆਨ ਚੱਲ ਰਹੇ ਖਿਚਾਅ 'ਚ ਅਟਕ ਗਏ ਹਾਂ।''
ਉਨ੍ਹਾਂ ਨੇ ਕਿਹਾ,''ਅਸੀਂ ਇੱਥੇ ਕੇਜਰੀਵਾਲ ਤੋਂ ਤਿੰਨ ਬਾਡੀ ਕਮਿਸ਼ਨਰਾਂ ਦੀ ਬੈਠਕ ਬੁਲਾਉਣ ਅਤੇ ਇਸ ਮਾਮਲੇ ਦਾ ਨਿਪਟਾਰਾ ਕਰਨ ਦੀ ਮੰਗ ਕਰਨ ਲਈ ਇਕੱਠੇ ਹੋਏ ਹਨ।'' ਉਨ੍ਹਾਂ ਨੇ ਕਿਹਾ ਕਿ ਕਰਮਚਾਰੀ ਮੰਗਾਂ ਪੂਰੀ ਨਾ ਹੋਣ 'ਤੇ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦੀ ਧਮਕੀ ਦੇ ਰਹੇ ਹਨ। ਸੰਜੇ ਨੇ ਕਿਹਾ,''ਸਾਨੂੰ ਸਾਡਾ ਬਕਾਇਆ ਤਨਖਾਹ ਅਤੇ ਰਾਸ਼ੀ ਨਹੀਂ ਮਿਲੀ ਹੈ। ਅਸੀਂ ਉਦੋਂ ਤੱਕ ਪ੍ਰਦਰਸ਼ਨ ਜਾਰੀ ਰੱਖਾਂਗੇ, ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ।'' ਗਹਿਲੋਤ ਨੇ ਦਾਅਵਾ ਕੀਤਾ ਕਿ ਤਿੰਨਾਂ ਬਾਡੀਆਂ ਦੇ ਕਰਮਚਾਰੀਆਂ ਨੇ ਕੇਜਰੀਵਾਲ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲਿਆ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਫਰਵਰੀ ਦੇ ਅੰਤ 'ਚ ਪੈਸਿਆਂ ਦੀ ਤੰਗੀ ਨਾਲ ਜੂਝ ਰਹੇ ਉੱਤਰੀ ਦਿੱਲੀ ਨਗਰ ਨਿਗਮ (ਐੱਨ.ਡੀ.ਐੱਮ.ਸੀ.) ਨੂੰ ਕਰਮਚਾਰੀਆਂ ਦੀ ਬਕਾਇਆ ਤਨਖਾਹ ਦੇਣ ਲਈ 120 ਕਰੋੜ ਰੁਪਏ ਦਾ ਕਰਜ਼ ਦਿੱਤਾ ਸੀ।
ਜਨਵਰੀ 'ਚ ਉਨ੍ਹਾਂ ਨੇ ਪੂਰਬੀ ਦਿੱਲੀ ਨਗਰ ਨਿਗਮ ਨੂੰ 119 ਕਰੋੜ ਰੁਪਏ ਦਾ ਨਵਾਂ ਫੰਡ ਦੇਣ ਦਾ ਐਲਾਨ ਕੀਤਾ ਸੀ। ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਨੂੰ ਸਾਲ 2012 'ਚ ਐੱਨ.ਡੀ.ਐੱਮ.ਸੀ., ਐੱਸ.ਡੀ.ਐੱਮ.ਸੀ. ਅਤੇ ਈ.ਡੀ.ਐੱਮ.ਸੀ. ਦੇ ਤੌਰ 'ਤੇ ਵੰਡ ਦਿੱਤਾ ਗਿਆ ਸੀ। 'ਆਪ' ਸਰਕਾਰ ਨੇ ਕਿਹਾ ਹੈ ਕਿ ਉਸ ਵੱਲੋਂ ਤਿੰਨ ਬਾਡੀਆਂ ਨੂੰ ਪੂਰਾ ਫੰਡ ਦਿੱਤਾ ਗਿਆ, ਜਿਸ ਦਾ ਐੱਮ.ਸੀ.ਡੀ. ਨੇ ਉੱਚਿਤ ਤਰੀਕੇ ਨਾਲ ਇਸਤੇਮਾਲ ਨਹੀਂ ਕੀਤਾ। ਗਹਿਲੋਤ ਨੇ ਦੋਸ਼ ਲਾਇਆ ਕਿ ਫੰਨ ਦੇ ਐਲਾਨ ਤੋਂ ਬਾਅਦ ਵੀ ਕਰਮਚਾਰੀਆਂ ਨੂੰ ਇਹ ਨਹੀਂ ਮਿਲਿਆ ਹੈ।'' ਸਰਕਾਰ ਨੇ ਹਾਲ ਹੀ 'ਚ ਲੋਕ ਸਭਾ 'ਚ ਕਿਹਾ ਸੀ ਕਿ ਐੱਨ.ਡੀ.ਐੱਮ.ਸੀ. ਦੇ ਸਫਾਈ ਕਰਮਚਾਰੀਆਂ ਨੂੰ ਜਨਵਰੀ ਤੱਕ ਦੀ ਤਨਖਾਹ ਦੇ ਦਿੱਤੀ ਗਈ ਹੈ। ਇਸ ਨੇ ਕਿਹਾ ਸੀ,''ਦੱਖਣੀ ਦਿੱਲੀ ਨਗਰ ਨਿਗਮ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਕਰਮਚਾਰੀਆਂ ਦੀ ਤਨਖਾ ਪੈਂਡਿੰਗ ਨਹੀਂ ਹੈ।''

About The Author

Disha

Disha is News Editor at Jagbani.

!-- -->