ਸ਼੍ਰੀਨਗਰ/ਕਟੜਾ/ਸ਼ਿਮਲਾ— ਕਸ਼ਮੀਰ ਘਾਟੀ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਮਾਂ ਵੈਸ਼ਣੋ ਦੇਵੀ ਭਵਨ 'ਤੇ ਭਾਰੀ ਬਰਫਬਾਰੀ ਹੋਈ ਹੈ। ਪਹਾੜਾਂ ਤੋਂ ਲੈ ਕੇ ਮੈਦਾਨਾਂ ਤੱਕ ਬਰਫ ਦੀ ਤਾਜ਼ਾ ਨਵੀਂ ਚਿੱਟੀ ਚਾਦਰ ਵਿਛ ਗਈ ਹੈ। ਸੜਕਾਂ ਦੇ ਬੰਦ ਹੋਣ ਨਾਲ ਸਾਧਾਰਨ ਜਨਜੀਵਨ ਪ੍ਰਭਾਵਿਤ ਹੋਣ ਦੇ ਨਾਲ ਹੀ ਕਈ ਇਲਾਕਿਆਂ 'ਚ ਬਿਜਲੀ ਅਤੇ ਟੈਲੀਫੋਨ ਸੇਵਾਵਾਂ ਠੱਪ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਵੈਸ਼ਣੋ ਦੇਵੀ ਭਵਨ ਸਮੇਤ ਆਸ-ਪਾਸ ਦੇ ਖੇਤਰਾਂ 'ਚ ਬੀਤੀ ਰਾਤ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ, ਜਿਸ ਨੂੰ ਦੇਖ ਕੇ ਦਰਸ਼ਨ ਲਈ ਆਏ ਸ਼ਰਧਾਲੂ ਉਤਸ਼ਾਹਿਤ ਦਿਸੇ। ਭਵਨ 'ਤੇ ਲਗਭਗ 10 ਇੰਚ ਅਤੇ ਭੈਰੋਂ ਘਾਟੀ ਅਤੇ ਸਾਂਝੀ ਛੱਤ 'ਤੇ ਇਕ ਫੁੱਟ ਬਰਫਬਾਰੀ ਹੋਈ ਹੈ। ਉਥੇ ਹੀ ਕਸ਼ਮੀਰ ਘਾਟੀ 'ਚ ਤੜਕੇ ਤੋਂ ਜਾਰੀ ਬਰਫਬਾਰੀ ਕਾਰਨ ਕਸ਼ਮੀਰ ਯੂਨੀਵਰਸਿਟੀ ਦੀ ਅੱਜ ਅਤੇ ਕੱਲ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਪਿਛਲੇ 2 ਹਫਤਿਆਂ ਦੇ ਅੰਦਰ ਇਹ ਦੂਜਾ ਮੌਕਾ ਹੈ, ਜਦੋਂ ਬਰਫਬਾਰੀ ਕਾਰਨ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਵੀ ਵਾਹਨਾਂ ਦੀ ਆਵਾਜਾਈ ਲਈ ਬੰਦ ਹੋਣ ਦੇ ਨਾਲ ਹੀ ਘਾਟੀ ਦਾ ਜੰਮੂ ਸਮੇਤ ਬਾਕੀ ਦੁਨੀਆਂ ਨਾਲ ਸਕੜ ਸੰਪਰਕ ਪੂਰੀ ਤਰ੍ਹਾਂ ਕੱਟਿਆ ਗਿਆ ਹੈ। ਉਥੇ ਹੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਸਮੇਤ ਉਪਰੀ ਇਲਾਕਿਆਂ ਮਨਾਲੀ, ਕੁਫਰੀ, ਨਾਰਕੰਡਾ 'ਚ ਤਾਜ਼ਾ ਬਰਫਬਾਰੀ ਅਤੇ ਹੇਠਲੇ ਖੇਤਰਾਂ 'ਚ ਲਗਾਤਾਰ ਮੀਂਹ ਹੋਣ ਕਾਰਨ ਇਥੇ ਕਾਫੀ ਠੰਡ ਵਧ ਗਈ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ 'ਚ ਹਲਕੀ ਬਾਰਸ਼ ਹੋਈ।
ਮਨਾਲੀ |
6 ਸੈਂਟੀਮੀਟਰ |
ਰੋਹਤਾਂਗ |
40 ਸੈਂਟੀਮੀਟਰ |
ਕਟੜਾ |
10 ਸੈਂਟੀਮੀਟਰ |
ਸਾਂਝੀਛੱਤ |
1 ਫੁੱਟ |
ਪੂੰਛ-ਰਾਜੌਰੀ |
2 ਫੁੱਟ |
ਸ਼੍ਰੀਨਗਰ |
2 ਫੁੱਟ |
ਉਤਰਕਾਂਸ਼ੀ |
1 ਫੁੱਟ |
ਖੁਸ਼ਖਬਰੀ: ਕੁਦਰਤੀ ਗੁਫਾ ਖੁੱਲ੍ਹੀ
ਬਰਫਬਾਰੀ ਤੋਂ ਬਾਅਦ ਯਾਤਰਾ 'ਚ ਆਈ ਘਾਟ ਨੂੰ ਦੇਖਦੇ ਹੋਏ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਨੇ ਕੁਦਰਤੀ ਗੁਫਾ ਨੂੰ ਸੋਮਵਾਰ ਲਗਭਗ 11:45 ਵਜੇ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ। ਗੁਫਾ ਦੇ ਖੁਲ੍ਹਣ ਨਾਲ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਹ ਆਪਣੇ ਆਪ ਨੂੰ ਕੁਦਰਤੀ ਗੁਫਾ 'ਚ ਮਾਂ ਦੇ ਦਰਸ਼ਨ ਕਰ ਕੇ ਖੁਸ਼ਕਿਸਮਤ ਸਮਝ ਰਹੇ ਸਨ।
ਪਹਿਲੀ ਵਾਰ ਲੜਕੀਆਂ ਬਣਨਗੀਆਂ ਦੋ-ਪਹੀਆ ਵਾਹਨਾਂ ਦੀਆਂ ਮਕੈਨਿਕ
NEXT STORY