ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਮੁਅੱਤਲ ਵਿਧਾਇਕ ਕਪਿਲ ਮਿਸ਼ਰਾ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੰਤਰੀ ਸਤੇਂਦਰ ਜੈਨ ਦੇ ਖਿਲਾਫ ਪੇਸ਼ ਕੀਤੇ ਗਏ ਸਬੂਤਾਂ ਨੂੰ ਲੋਕਾਯੁਕਤ ਕੋਰਟ ਨੇ ਅਧੂਰਾ ਦੱਸਿਆ। 16 ਹਜ਼ਾਰ ਪੰਨਿਆਂ ਦੇ ਦਸਤਾਵੇਜ਼ਾਂ ਨੂੰ ਲੈ ਕੇ ਲੋਕਾਯੁਕਤ ਕੋਰਟ 'ਚ ਹੋਈ ਸੁਣਵਾਈ ਦੌਰਾਨ ਕਪਿਲ ਦੇ ਵਕੀਲ ਨੇ ਕਿਹਾ ਕਿ ਉਹ ਫਿਲਹਾਲ ਪਰਿਵਾਰਕ ਕਾਰਨਾਂ ਕਰ ਕੇ ਕੋਰਟ ਨਹੀਂ ਆ ਸਕੇ ਹਨ। ਕੋਰਟ ਨੇ ਕਿਹਾ ਕਿ ਜੋ ਦਸਤਾਵੇਜ਼ ਕਪਿਲ ਨੇ ਕੋਰਟ ਨੂੰ ਸੌਂਪੇ ਹਨ, ਉਹ ਅੱਧੇ-ਅਧੂਰੇ ਹਨ ਅਤੇ ਨਾ ਤਾਂ ਉਨ੍ਹਾਂ ਦਸਤਾਵੇਜ਼ਾਂ 'ਚ ਇੰਡੈਕਸ ਬਣਿਆ ਹੋਇਆ ਹੈ ਅਤੇ ਨਾ ਹੀ ਕੋਈ ਪੇਜਿੰਗ ਕੀਤੀ ਗਈ ਹੈ। ਇੱਥੇ ਤੱਕ ਕਿ ਇਨ੍ਹਾਂ ਦਸਤਾਵੇਜ਼ਾਂ 'ਤੇ ਕੋਈ ਹਲਫਨਾਮਾ ਵੀ ਨਹੀਂ ਲਾਇਆ ਹੈ। ਕੋਰਟ ਨੇ ਕਪਿਲ ਨੂੰ 2 ਹਫਤਿਆਂ ਦਾ ਸਮਾਂ ਦਿੱਤਾ ਹੈ, ਜਿਸ 'ਚ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਦਸਤਾਵੇਜ਼ਾਂ ਨੂੰ ਫਾਈਲ ਕਰਨ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਕਪਿਲ ਮਿਸ਼ਰਾ ਨੇ ਵੀਰਵਾਰ ਨੂੰ ਲੋਕਾਯੁਕਤ ਕੋਰਟ ਪੁੱਜ ਕੇ ਕੇਜਰੀਵਾਲ ਅਤੇ ਸਤੇਂਦਰ ਜੈਨ ਦੇ ਖਿਲਾਫ ਮੀਡੀਆ 'ਚ ਦਿੱਤੇ ਗਏ ਬਿਆਨਾਂ ਨੂੰ ਸਾਬਤ ਕਰਨ ਦੇ ਮਕਸਦ ਨਾਲ 16 ਹਜ਼ਾਰ ਪੰਨਿਆਂ ਦੇ ਦਸਤਾਵੇਜ਼ ਲੋਕਾਯੁਕਤ ਕੋਰਟ ਨੂੰ ਸੌਂਪੇ ਸਨ। ਇਸ ਦਸਤਾਵੇਜ਼ 'ਚ ਕਰੀਬ 7 ਵੱਖ-ਵੱਖ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲੇ ਸ਼ਾਮਲ ਹਨ। ਇਸ ਮਾਮਲੇ 'ਚ ਲੋਕਾਯੁਕਤ ਕੋਰਟ 7 ਜੁਲਾਈ ਨੂੰ ਸੁਣਵਾਈ ਕਰੇਗੀ। ਇਕ ਵਕੀਲ ਨੇ ਸ਼ਿਕਾਇਤ ਕੀਤੀ ਸੀ ਕਿ ਕਪਿਲ ਨੇ ਭ੍ਰਿਸ਼ਟਾਚਾਰ ਨਾਲ ਜੁੜੇ ਜਿਨ੍ਹਾਂ ਮਾਮਲਿਆਂ 'ਚ ਮੀਡੀਆ 'ਚ ਕੇਜਰੀਵਾਲ ਅਤੇ ਸਤੇਂਦਰ ਜੈਨ 'ਤੇ ਦੋਸ਼ ਲਾਏ ਹਨ, ਉਨ੍ਹਾਂ ਦੀ ਜਾਂਚ ਲੋਕਾਯੁਕਤ ਕਰਵਾਏ।
ਝੂਠੀ ਸ਼ਾਨ ਦੇ ਖਾਤਿਰ ਭਰਾ ਨੇ ਭੈਣ ਦਾ ਕੀਤਾ ਬੇਰਹਮੀ ਨਾਲ ਕਤਲ
NEXT STORY