ਜਲੰਧਰ (ਚੋਪੜਾ)–ਖ਼ਪਤਕਾਰ ਵਿਵਾਦ ਨਿਪਟਾਊ ਕਮਿਸ਼ਨ ਨੇ ਇੰਪਰੂਵਮੈਂਟ ਟਰੱਸਟ ਜਲੰਧਰ ਨੂੰ ਵੱਡਾ ਝਟਕਾ ਦਿੰਦੇ ਹੋਏ ਇੰਦਰਾਪੁਰਮ ਮਾਸਟਰ ਗੁਰਬੰਤਾ ਸਿੰਘ ਐਨਕਲੇਵ ਸਕੀਮ ਨਾਲ ਸਬੰਧਤ 3 ਅਤੇ ਸੂਰਿਆ ਐਨਕਲੇਵ ਐਕਸਟੈਨਸ਼ਨ ਨਾਲ ਸਬੰਧਤ 2 ਕੇਸਾਂ ਦਾ ਫ਼ੈਸਲਾ ਅਲਾਟੀਆਂ ਦੇ ਪੱਖ ਵਿਚ ਸੁਣਾਉਂਦੇ ਹੋਏ ਟਰੱਸਟ ਨੂੰ ਲਗਭਗ 1.82 ਕਰੋੜ ਰੁਪਏ ਦਾ ਵੱਡਾ ਝਟਕਾ ਲਾਇਆ ਹੈ। ਕਮਿਸ਼ਨ ਨੇ ਟਰੱਸਟ ਨੂੰ ਇਨ੍ਹਾਂ ਸਾਰੇ 5 ਅਲਾਟੀਆਂ ਨੂੰ ਉਨ੍ਹਾਂ ਵੱਲੋਂ ਜਮ੍ਹਾ ਕਰਵਾਈ ਪ੍ਰਿੰਸੀਪਲ ਅਮਾਊਂਟ ਦੇ ਇਲਾਵਾ ਉਸ ’ਤੇ ਬਣਦਾ 9 ਫ਼ੀਸਦੀ ਵਿਆਜ, 30-30 ਹਜ਼ਾਰ ਰੁਪਏ ਕਾਨੂੰਨੀ ਖ਼ਰਚ ਅਤੇ 5 ਹਜ਼ਾਰ ਰੁਪਏ ਵਿਆਜ ਵੀ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇੰਦਰਾਪੁਰਮ ਨਾਲ ਸਬੰਧਤ ਕੇਸਾਂ ਵਿਚ ਜੇਕਰ ਟਰੱਸਟ ਨੇ 45 ਦਿਨਾਂ ਅੰਦਰ ਭੁਗਤਾਨ ਨਾ ਕੀਤਾ ਤਾਂ ਉਕਤ ਰਕਮ ’ਤੇ ਵਿਆਜ 9 ਤੋਂ ਵਧ ਕੇ 12 ਫ਼ੀਸਦੀ ਹੋ ਜਾਵੇਗੀ।
ਇੰਦਰਾਪੁਰਮ ਸਕੀਮ ਨਾਲ ਸਬੰਧਤ ਇਨ੍ਹਾਂ ਕੇਸਾਂ ਵਿਚ ਜਸ਼ਨਜੀਤ ਕੌਰ ਨਿਵਾਸੀ ਜਲੰਧਰ ਨੂੰ ਟਰੱਸਟ ਨੇ ਫਲੈਟ ਨੰਬਰ 155-ਏ ਸੈਕਿੰਡ ਫਲੋਰ ਅਲਾਟ ਕੀਤਾ ਸੀ। ਅਲਾਟੀ ਨੇ ਟਰੱਸਟ ਨੂੰ 4000319 ਰੁਪਏ ਜਮ੍ਹਾ ਕਰਵਾਏ ਸਨ, ਜਿਸ ਨੂੰ ਲੈ ਕੇ ਟਰੱਸਟ ਨੂੰ ਹੁਣ 12 ਲੱਖ ਰੁਪਏ ਮੋੜਨੇ ਹੋਣਗੇ। ਉਥੇ ਹੀ, ਦੂਜੇ ਕੇਸ ਵਿਚ ਪ੍ਰੀਤੀ ਨਿਵਾਸੀ ਚੰਡੀਗੜ੍ਹ ਨੇ ਟਰੱਸਟ ਨੂੰ ਅਲਾਟ ਫਲੈਟ ਨੰਬਰ 92, ਸੈਕਿੰਡ ਫਲੋਰ ਵਾਸਤੇ 406319 ਰੁਪਏ ਅਦਾ ਕੀਤੇ ਸਨ, ਜਿਸ ਨੂੰ ਲੈ ਕੇ ਹੁਣ ਟਰੱਸਟ ਨੂੰ ਲੱਗਭਗ 12 ਲੱਖ ਰੁਪਏ ਮੋੜਨੇ ਪੈਣਗੇ। ਤੀਜੇ ਕੇਸ ਵਿਚ ਅਲਾਟੀ ਰਜਨੀ ਥਾਪਰ ਨਿਵਾਸੀ ਜਲੰਧਰ ਨੂੰ ਟਰੱਸਟ ਨੇ ਫਲੈਟ ਨੰਬਰ 123 ਸੈਕਿੰਡ ਫਲੋਰ ਅਲਾਟ ਕੀਤਾ ਸੀ, ਜਿਸ ਬਦਲੇ ਉਸਨੇ ਟਰੱਸਟ ਨੂੰ 432769 ਰੁਪਏ ਅਦਾ ਕੀਤੇ ਸਨ, ਜਿਸ ’ਤੇ ਹੁਣ ਟਰੱਸਟ ਨੂੰ 13 ਲੱਖ ਰੁਪਏ ਮੋੜਨੇ ਹੋਣਗੇ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਲਈ ਜਾਰੀ ਹੋਇਆ ਅਲਰਟ, ਘਰੋਂ ਨਿਕਲਣ ਤੋਂ ਪਹਿਲਾਂ ਸਾਵਧਾਨ
ਇਸੇ ਤਰ੍ਹਾਂ ਹਰੀਸ਼ ਚੰਦਰ ਨਿਵਾਸੀ ਜਲੰਧਰ ਨੂੰ ਟਰੱਸਟ ਨੇ ਪਲਾਟ ਨੰਬਰ 144-ਸੀ, 153 ਗਜ਼ ਅਲਾਟ ਕੀਤਾ ਸੀ, ਜਿਸ ਬਦਲੇ ਅਲਾਟੀ ਨੇ ਟਰੱਸਟ ਨੂੰ 26 ਲੱਖ ਰੁਪਏ ਅਦਾ ਕੀਤੇ ਸਨ। ਹੁਣ ਟਰੱਸਟ ਨੂੰ ਮੁਆਵਜ਼ੇ, ਵਿਆਜ ਅਤੇ ਕਾਨੂੰਨੀ ਖ਼ਰਚ ਸਮੇਤ 50 ਲੱਖ ਰੁਪਏ ਮੋੜਨੇ ਹੋਣਗੇ। ਦੂਜੇ ਪਾਸੇ ਮਧੂ ਕੋਛੜ ਨਿਵਾਸੀ ਦੇਹਰਾਦੂਨ ਨੂੰ ਟਰੱਸਟ ਨੇ 200 ਗਜ਼ ਦਾ ਪਲਾਟ 384-ਡੀ ਅਲਾਟ ਕੀਤਾ ਸੀ। ਅਲਾਟੀ ਨੇ ਟਰੱਸਟ ਨੂੰ 4311300 ਰੁਪਏ ਅਦਾ ਕੀਤੇ ਸਨ। ਹੁਣ ਟਰੱਸਟ ਨੂੰ ਅਲਾਟੀ ਨੂੰ 95 ਲੱਖ ਦੇ ਕਰੀਬ ਰਕਮ ਮੋੜਨੀ ਪਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਕਾਲੀਆਂ ਘਟਾਵਾਂ ਦੇ ਨਾਲ ਪਿਆ ਮੀਂਹ, ਹੋਈ ਗੜ੍ਹੇਮਾਰੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰੀ ਹਾਈ ਸਕੂਲ ਸਸਕੌਰ ਨੇ ਇਤਿਹਾਸ ਰਚਿਆ, 4 ਬੱਚੇ ਪੰਜਾਬ ਦੀ ਮੈਰਿਟ 'ਚ, ਗਗਨਦੀਪ ਜ਼ਿਲ੍ਹਾ ਰੂਪਨਗਰ ’ਚੋਂ ਰਿਹਾ ਟੌਪ
NEXT STORY