ਮਹਿਲਾ ਕਮਿਸ਼ਨ ਮਨੋਜ ਤਿਵਾੜੀ ਦੇ ਖਿਲਾਫ ਕਰੇ ਕਾਰਵਾਈ- ਆਪ

You Are HereNational
Saturday, March 18, 2017-4:00 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਨੇ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਵੱਲੋਂ ਇਕ ਮਹਿਲਾ ਅਧਿਆਪਕ ਨੂੰ ਅਪਮਾਨਤ ਕਰਨ ਦੇ ਕਥਿਤ ਮਾਮਲੇ 'ਚ ਸਰਕਾਰ ਤੋਂ ਜਾਂਚ ਕਰਵਾਉਣ ਅਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 'ਆਪ' ਦੀ ਦਿੱਲੀ ਇਕਾਈ ਦੇ ਕਨਵੀਨਰ ਦਿਲੀਪ ਪਾਂਡੇ ਨੇ ਸ਼ਨੀਵਾਰ ਨੂੰ ਕਿਹਾ ਕਿ ਜਨਤਕ ਮੰਚ 'ਤੇ ਤਿਵਾੜੀ ਵੱਲੋਂ ਮਹਿਲਾ ਅਧਿਆਪਕ ਨੂੰ ਅਪਮਾਨਤ ਕਰਨਾ ਸ਼ਰਮਨਾਕ ਹੈ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ 'ਚ ਵੀ ਤਿਵਾੜੀ ਦੀ ਹਰਕਤ ਨੂੰ ਸਾਫ ਦੇਖਿਆ ਜਾ ਸਕਦਾ ਹੈ। ਪਾਂਡੇ ਨੇ ਵੀਡੀਓ ਦੇ ਹਵਾਲੇ ਤੋਂ ਕਿਹਾ ਕਿ ਪੀੜਤ ਔਰਤ ਦਾ ਕਸੂਰ ਸਿਰਫ ਇੰਨਾ ਹੈ ਕਿ ਉਸ ਨੇ ਇਕ ਪ੍ਰੋਗਰਾਮ ਦੌਰਾਨ ਤਿਵਾੜੀ ਨੂੰ ਕੋਈ ਗਾਣਾ ਸੁਣਾਉਣ ਦੀ ਅਪੀਲ ਕਰ ਦਿੱਤੀ ਸੀ। ਜ਼ਾਹਰ ਹੈ ਕਿ ਬਤੌਰ ਗਾਇਕ ਤਿਵਾੜੀ ਤੋਂ ਜਨਤਕ ਮੰਚ 'ਤੇ ਇਸ ਤਰ੍ਹਾਂ ਦੀ ਅਪੀਲ ਕੀਤੀ ਜਾਣੀ ਗਲਤ ਨਹੀਂ ਹੈ।
ਪਾਂਡੇ ਨੇ ਇਸ ਨੂੰ ਗੰਭੀਰ ਮਾਮਲਾ ਦੱਸਦੇ ਹੋਏ ਰਾਸ਼ਟਰੀ ਅਤੇ ਦਿੱਲੀ ਮਹਿਲਾ ਕਮਿਸ਼ਨ ਤੋਂ ਇਸ ਘਟਨਾ 'ਤੇ ਨੋਟਿਸ ਲੈ ਕੇ ਕਾਰਵਾਈ ਕਰਨ ਦੀ ਮੰਗ ਕੀਤੀ। ਭਾਜਪਾ ਵੱਲੋਂ ਦਿੱਲੀ ਸਰਕਾਰ ਦੀਆਂ ਸੇਵਾਵਾਂ 'ਚ ਆਮ ਆਦਮੀ ਸ਼ਬਦ ਦੀ ਵਰਤੋਂ ਕਰਨ ਦੀ ਚੋਣ ਕਮਿਸ਼ਨ 'ਚ ਸ਼ਿਕਾਇਤ ਕਰਨ ਦੇ ਸਵਾਲ 'ਤੇ ਪਾਂਡੇ ਨੇ ਕਿਹਾ ਕਿ ਆਮ ਬੋਲਚਾਲ ਦੀ ਭਾਸ਼ਾ 'ਚ ਆਮ ਆਦਮੀ ਸ਼ਬਦ ਦੀ ਵਰਤੋਂ ਹੁੰਦੀ ਹੈ। ਇਸ ਨੂੰ ਦੇਖਦੇ ਹੋਏ ਆਮ ਆਦਮੀ ਬੱਸ ਸੇਵਾ ਅਤੇ ਆਮ ਆਦਮੀ ਮੋਹੱਲਾ ਕਲੀਨਿਕ ਵਰਗੀਆਂ ਸਰਕਾਰੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਸ ਨੂੰ ਕਿਸੇ ਪਾਰਟੀ ਦੇ ਨਾਂ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਚੋਣ ਜ਼ਾਬਤਾ ਦੀ ਉਲੰਘਣਾ ਦੱਸਣਾ ਭਾਜਪਾ ਦੇ ਸਿਆਸੀ ਦੀਵਾਲੀਆਪਨ ਦਾ ਸਬੂਤ ਹੈ।

About The Author

Disha

Disha is News Editor at Jagbani.

!-- -->